Tokyo: Super Mom ਮੈਰੀਕਾਮ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਦੂਜੇ ਗੇੜ ਵਿਚ ਪਹੁੰਚੀ
Published : Jul 25, 2021, 2:14 pm IST
Updated : Jul 25, 2021, 2:59 pm IST
SHARE ARTICLE
Mary Kom
Mary Kom

ਡੋਮੀਨੀਕਨ ਰੀਪਬਲਿਕ ਦੀ ਖਿਡਾਰਣ ਨੂੰ 4-1 ਨਾਲ ਹਰਾਇਆ

ਟੋਕਿਉ - ਭਾਰਤ ਦੀ ਸਟਾਰ ਮਹਿਲਾ ਮੁੱਕੇਬਾਜ਼ ਅਤੇ ਛੇ ਵਾਰ ਵਿਸ਼ਵ ਚੈਂਪੀਅਨ ਰਹੀ ਮੈਰੀਕਾਮ ਨੇ ਟੋਕਿਉ ਉਲੰਪਿਕ ਵਿਚ ਜਿੱਤ ਦੇ ਨਾਲ ਸ਼ੁਰੂਆਤ ਕਰ ਲਈ ਹੈ। ਐਤਵਾਰ ਨੂੰ ਮੈਰੀਕਾਮ ਨੇ 51 ਕਿਲੋਗ੍ਰਾਮ ਵਰਗ ਦੇ ਪਹਿਲੇ ਗੇੜ ਵਿਚ ਡੋਮੀਨੀਕਨ ਰੀਪਬਲਿਕ ਦੀ ਖਿਡਾਰਨ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਮੈਰੀਕਾਮ ਨੇ ਵੀ ਅਗਲੇ ਗੇੜ ਵਿਚ ਪੈਰ ਰੱਖ ਲਿਆ ਹੈ।

MC Mary KomMC Mary Kom

ਟੋਕਿਉ ਰਿੰਗ ਵਿਚ ਮੈਰੀਕਾਮ ਨੇ ਆਪਣਾ ਪਹਿਲਾ ਮੈਚ ਸੋਚੀ ਸਮਝੀ ਰਣਨੀਤੀ ਨਾਲ ਸ਼ੁਰੂ ਕੀਤਾ। ਉਸ ਨੇ ਮੈਚ ਦੌਰਾਨ ਆਪਣੇ ਤਜ਼ਰਬੇ ਦੀ ਪੂਰੀ ਵਰਤੋਂ ਕਰਦਿਆਂ ਮੈਚ ਜਿੱਤਿਆ। ਤੀਜੇ ਰਾਊਂਡ ਵਿਚ ਮੈਰੀ ਕੌਮ ਨੇ ਪਹਿਲਾ ਗੇੜ ਸਾਵਧਾਨੀ ਨਾਲ ਖੇਡਿਆ। ਇਸ ਗੇੜ ਵਿਚ ਉਸ ਨੇ ਆਪਣਾ ਸਾਰਾ ਧਿਆਨ ਆਪਣੀ ਐਨਰਜੀ ਬਚਾਉਣ ਵਿਚ ਕੀਤਾ ਅਤੇ ਉਹ ਉਦੋਂ ਹੀ ਵਿਰੋਧੀ 'ਤੇ ਹਮਲਾ ਕਰਦੀ ਵੇਖੀ ਗਈ ਜਦੋਂ ਉਸ ਨੂੰ ਮੌਕਾ ਮਿਲਿਆ।

Mc Mary KomMc Mary Kom

ਮੈਚ ਦੇ ਦੂਜੇ ਗੇੜ ਵਿਚ ਮੈਰੀਕਾਮ ਥੋੜ੍ਹੀ ਹਮਲਾਵਰ ਦਿਖਾਈ ਦਿੱਤੀ। ਹਾਲਾਂਕਿ, ਇਸ ਤਰਤੀਬ ਵਿਚ ਉਸ ਨੇ ਵਿਰੋਧੀ ਮੁੱਕੇਬਾਜ਼ ਨਾਲ ਸਖ਼ਤ ਟੱਕਰ ਵੀ ਲਈ। ਡੋਮੀਨੀਕਨ ਰੀਪਬਲਿਕ ਦੇ ਮੁੱਕੇਬਾਜ਼ ਨੇ ਵੀ ਦੂਜੇ ਗੇੜ ਵਿਚ ਮੈਰੀਕਾਮ ਦੇ ਹਮਲਿਆਂ ਦਾ ਚੰਗਾ ਜਵਾਬ ਦਿੱਤਾ। ਇਹੀ ਕਾਰਨ ਸੀ ਕਿ ਜਦੋਂ ਇਹ ਦੌਰ ਖ਼ਤਮ ਹੋਇਆ ਤਾਂ ਸਕੋਰ 50-50 ਸੀ। ਯਾਨੀ, 2 ਜੱਜਾਂ ਨੇ ਮੈਰੀਕਾਮ ਨੂੰ 10-10 ਅੰਕ ਦਿੱਤੇ, ਜਦੋਂ ਕਿ ਦੋ ਨੇ ਡੋਮਿਨਿਕਨ ਰੀਪਬਲਿਕ ਦੀ ਮੁੱਕੇਬਾਜ਼ ਨੂੰ 10-10 ਅੰਕ ਦਿੱਤੇ।
ਦੂਜਾ ਰਾਊਂਡ ਬੇਸ਼ੱਕ ਬਰਾਬਰੀ ਦਾ ਰਿਹਾ ਸੀ, ਪਰ ਤੀਜੇ ਰਾਊਂਡ ਵਿਚ ਮੈਰੀਕਾਮ ਵਿਰੋਧੀ 'ਤੇ ਪੂਰੀ ਤਰ੍ਹਾਂ ਭਾਰੀ ਪਈ।

Mary KomMary Kom

ਉਸ ਨੇ ਵਿਰੋਧੀ ਮੁੱਕੇਬਾਜ਼ 'ਤੇ ਮੁੱਕਿਆਂ ਦੀ ਬੁਛਾੜ ਕਰ ਦਿੱਤੀ। ਮੈਰੀ ਕੌਮ ਨੇ ਇਸ ਗੇੜ ਵਿਚ ਹਮਲਾਵਰ ਮੁੱਕੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਇਸ ਗੇੜ ਨੂੰ ਜਿੱਤਣ ਲਈ, ਮੈਰੀਕਾਮ ਨੇ ਆਪਣੀ ਸਾਰੀ ਐਨਰਜੀ ਅਤੇ ਤਜ਼ਰਬੇ ਦੀ ਵਰਤੋਂ ਕੀਤੀ ਅਤੇ ਇਸ ਦਾ ਨਤੀਜਾ ਉਸ ਨੂੰ ਟੋਕਿਓ ਓਲੰਪਿਕ ਰਿੰਗ ਵਿਚ ਪਹਿਲੀ ਜਿੱਤ ਦੇ ਤੌਰ 'ਤੇ ਮਿਲਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement