ਭਾਰਤੀ ਪੁਰਸ਼ ਟੀਮ ਤੀਰਅੰਦਾਜ਼ੀ ਦੇ ਰੈਂਕਿੰਗ ਦੌਰ 'ਚ ਤੀਜੇ ਸਥਾਨ 'ਤੇ ਰਹੀ
Paris Olympics 2024 : ਪੈਰਿਸ ਓਲੰਪਿਕ 2024 'ਚ ਤੀਰਅੰਦਾਜ਼ੀ ਵਿੱਚ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਨੇ ਬਹੁਤ ਹੀ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਟੀਮ ਈਵੈਂਟ ਵਿੱਚ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਹੈ। ਭਾਰਤ ਲਈ ਧੀਰਜ ਬੋਮਾਦੇਵਰਾ, ਤਰੁਣਦੀਪ ਰਾਏ, ਪ੍ਰਵੀਨ ਜਾਧਵ ਨੇ ਵਧੀਆ ਖੇਡਦੇ ਹੋਏ ਸਟੀਕ ਸ਼ਾਟ ਲਗਾਏ।
ਤੀਜੇ ਸਥਾਨ 'ਤੇ ਰਹੀ ਭਾਰਤੀ ਪੁਰਸ਼ ਟੀਮ
ਭਾਰਤੀ ਪੁਰਸ਼ ਟੀਮ ਤੀਰਅੰਦਾਜ਼ੀ ਦੇ ਰੈਂਕਿੰਗ ਦੌਰ 'ਚ ਤੀਜੇ ਸਥਾਨ 'ਤੇ ਰਹੀ ਹੈ। ਟੀਮ ਨੇ ਕੁੱਲ 2013 ਸਕੋਰ ਕੀਤਾ ਹੈ। ਭਾਰਤ ਲਈ ਧੀਰਜ ਬੋਮਾਦੇਵਰਾ ਨੇ 681 ਵਿਅਕਤੀਗਤ ਸਕੋਰ, ਤਰੁਣਦੀਪ ਰਾਏ ਨੇ 674 ਵਿਅਕਤੀਗਤ ਸਕੋਰ, ਪ੍ਰਵੀਨ ਜਾਧਵ ਨੇ 658 ਵਿਅਕਤੀਗਤ ਸਕੋਰ ਹਾਸਲ ਕੀਤਾ। ਇਸ ਕਾਰਨ ਭਾਰਤ ਦਾ ਕੁੱਲ ਸਕੋਰ 2013 ਹੋ ਗਿਆ ਹੈ ਅਤੇ ਭਾਰਤੀ ਪੁਰਸ਼ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਥਾਂ ਮਿਲ ਗਈ ਹੈ।
ਕੋਰੀਆ ਗਣਰਾਜ ਦੀ ਟੀਮ ਪਹਿਲੇ ਨੰਬਰ 'ਤੇ ਹੈ। ਟੀਮ ਨੇ 2049 ਦਾ ਸਕੋਰ ਬਣਾਇਆ ਹੈ। ਫਰਾਂਸ ਦੀ ਟੀਮ 2025 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਹੀ। ਚੀਨ ਨੇ 1998 ਦਾ ਸਕੋਰ ਕੀਤਾ ਹੈ। ਚੀਨ ਦੀ ਟੀਮ ਚੌਥੇ ਨੰਬਰ 'ਤੇ ਹੈ। ਹੁਣ ਤੀਰਅੰਦਾਜ਼ੀ ਵਿੱਚ ਭਾਰਤ, ਕੋਰੀਆ ਗਣਰਾਜ, ਫਰਾਂਸ ਅਤੇ ਚੀਨ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।
ਤੀਰਅੰਦਾਜ਼ੀ ਦੇ ਰੈਂਕਿੰਗ ਰਾਊਂਡ ਵਿੱਚ ਪੁਰਸ਼ ਟੀਮ ਦਾ ਸਕੋਰ:
ਦੱਖਣੀ ਕੋਰੀਆ - 2049 ਅੰਕ
ਫਰਾਂਸ - 2025 ਅੰਕ
ਭਾਰਤ - 2013 ਅੰਕ
ਚੀਨ - 1998
ਭਾਰਤ ਦੇ ਪੁਰਸ਼ ਤੀਰਅੰਦਾਜ਼ਾਂ ਦਾ ਵਿਅਕਤੀਗਤ ਸਕੋਰ :
ਬੋਮਾਦੇਵਰਾ ਧੀਰਜ (681 ਅੰਕ) – ਚੌਥਾ ਸਥਾਨ
ਤਰੁਣਦੀਪ ਰਾਏ (674 ਅੰਕ) – 14ਵਾਂ ਸਥਾਨ
ਪ੍ਰਵੀਨ ਜਾਧਵ (658 ਅੰਕ) – 39ਵਾਂ ਸਥਾਨ