ਹਾਰਕੇ ਆਈਆਂ ਕਬੱਡੀ ਟੀਮਾਂ ਲਈ ਵਾਪਿਸ ਆਉਂਦੇ ਹੀ ਇਕ ਹੋਰ ਮੈਦਾਨ ਤਿਆਰ
Published : Aug 25, 2018, 3:06 pm IST
Updated : Aug 25, 2018, 3:06 pm IST
SHARE ARTICLE
Asian Games: Fallen kabaddi heroes face fight for reputation
Asian Games: Fallen kabaddi heroes face fight for reputation

ਏਸ਼ੀਆਈ ਖੇਡਾਂ ਵਿਚ ਅਪਣੀ ਜਿੱਤ ਦੀ ਸ਼ਾਨ ਨੂੰ ਗਵਾਉਣ ਤੋਂ ਬਾਅਦ, ਭਾਰਤ ਦੇ ਪੁਰਸ਼ ਅਤੇ ਮਹਿਲਾ ਕਬੱਡੀ ਖਿਡਾਰੀਆਂ ਨੂੰ ਆਪਣਾ ਆਤਮ ਸਨਮਾਨ

ਨਵੀ ਦਿੱਲੀ, ਏਸ਼ੀਆਈ ਖੇਡਾਂ ਵਿਚ ਅਪਣੀ ਜਿੱਤ ਦੀ ਸ਼ਾਨ ਨੂੰ ਗਵਾਉਣ ਤੋਂ ਬਾਅਦ, ਭਾਰਤ ਦੇ ਪੁਰਸ਼ ਅਤੇ ਮਹਿਲਾ ਕਬੱਡੀ ਖਿਡਾਰੀਆਂ ਨੂੰ ਆਪਣਾ ਆਤਮ ਸਨਮਾਨ ਬਚਾਉਣ ਲਈ ਇਕ ਸ਼ਰਮਿੰਦਗੀ ਭਰੀ ਲੜਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਹਾਰ ਕੇ ਵਾਪਿਸ ਪਰਤੀਆਂ ਇਹ ਦੋਵੇਂ ਟੀਮਾਂ 15 ਸਿਤੰਬਰ ਨੂੰ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਖਿਡਾਰੀਆਂ ਦੀ ਇੱਕ ਟੀਮ ਦਾ ਸਾਹਮਣਾ ਕਰਨਾ ਪਵੇਗਾ ਜਿਨ੍ਹਾਂ ਨੂੰ ਏਸ਼ੀਆਈ ਖੇਡਾਂ ਨਾਲ ਜੁੜੀਆਂ ਟੀਮਾਂ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਗਿਆ ਸੀ।

Women Kabaddi Team Women Kabaddi Team

ਅਦਾਲਤ ਨੇ ਇਮਿਚਿਓਰ ਕਬੱਡੀ ਫੈਡਰੇਸ਼ਨ ਆਫ ਇੰਡਿਆ ਦੀ ਪ੍ਰਧਾਨ ਮ੍ਰਦੁਲ ਭਦੌਰੀਆ ਗਹਿਲੋਤ ਅਤੇ ਉਨ੍ਹਾਂ ਦੇ ਪਤੀ ਸਾਬਕਾ ਕਾਂਗਰਸ ਨੇਤਾ ਜਨਾਰਦਨ ਸਿੰਘ ਗਹਲੋਤ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿਚ ਤੈਅ ਉਮਰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਦੱਸ ਦਈਏ ਕਿ ਇਹ ਅੰਤਰਰਾਸ਼ਟਰੀ ਖਿਡਾਰੀ ਅਤੇ ਅਰਜੁਨ ਐਵਾਰਡ ਵਿਜੇਤਾਵਾਂ ਹੋਨੱਪਾ ਸੀ ਗੌੜਾ ਅਤੇ ਐੱਸ ਰਾਜਨਾਥਨ ਵਲੋਂ ਦਰਜ ਇੱਕ ਰਿਟ ਮੰਗ ਦੇ ਜਵਾਬ ਕਾਰਨ ਹੋਏ ਸੀ। ਇਹ ਦੋਵੇਂ ਖਿਡਾਰੀ ਰਾਸ਼ਟਰੀ ਕਬੱਡੀ ਫੈਡਰੇਸ਼ਨ ਆਫ ਇੰਡਿਆ ਦਾ ਹਿੱਸਾ ਹਨ।

Men Kabaddi Team Men Kabaddi Team

ਇਨ੍ਹਾਂ ਦੋਵਾਂ ਸਾਬਕਾ ਖਿਡਾਰੀਆਂ ਨੇ ਏਸ਼ੀਆਈ ਖੇਡਾਂ ਲਈ ਟੀਮ ਦੀ ਚੋਣ ਵਿਚ ਵੱਡੇ ਪੱਧਰ 'ਤੇ ਘਪਲਾ ਹੋਣ ਦਾ ਇਲਜ਼ਾਮ ਲਗਾਇਆ ਸੀ। ਉਸ ਸਮੇਂ ਦਿੱਲੀ ਹਾਈਕੋਰਟ ਨੇ ਇਸ ਮਾਮਲੇ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਜਕਾਰਤਾ ਖੇਡਾਂ ਲਈ ਸਮਾਂ ਬਹੁਤ ਥੋੜਾ ਰਹਿ ਗਿਆ ਸੀ।

Men Kabaddi Team Men Kabaddi Team

ਹਾਲਾਂਕਿ, ਅਦਾਲਤ ਨੇ ਇਹ ਆਦੇਸ਼ ਦਿੱਤਾ ਸੀ ਕਿ ਜਦੋਂ ਤਕ ਖਿਡਾਰੀ ਜਕਾਰਤਾ ਤੋਂ ਵਾਪਿਸ ਨਹੀਂ ਆ ਜਾਂਦੇ ਉਨ੍ਹਾਂ ਨੂੰ ਤੁਰਤ ਨੌਕਰੀਆਂ ਜਾਂ ਹੋਰ ਸਹੂਲਤਾਂ ਜਿਵੇਂ ਇਨਾਮ ਰਾਸ਼ੀ ਜਾਂ ਮੁਨਾਫ਼ਾ ਨਾਲ ਸਨਮਾਨਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਬਜਾਏ, ਉਨ੍ਹਾਂ ਨੂੰ ਅਗਲੇ ਮਹੀਨੇ ਨਵੀਂ ਦਿੱਲੀ ਵਿੱਚ ਥੁਆਗਰਾਜ ਸਪੋਰਟ ਕਾੰਪਲੇਕਸ ਵਿਚ ਆਜੋਜਿਤ ਹੋਣ ਵਾਲੇ ਕੁਆਲੀਫਾਈ ਮੈਚਾਂ ਵਿਚ ਅਪਣਾ ਚੰਗਾ ਪ੍ਰਦਰਸ਼ਨ ਦਿਖਾਉਣਾ ਹੋਵੇਗਾ।  

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement