ਪੀਵੀ ਸਿੰਧੂ ਕੋਰੀਆ ਓਪਨ ਦੇ ਪਹਿਲੇ ਹੀ ਰਾਊਂਡ ‘ਚੋਂ ਹੋਈ ਬਾਹਰ
Published : Sep 25, 2019, 6:46 pm IST
Updated : Sep 25, 2019, 6:46 pm IST
SHARE ARTICLE
Pv Sindhu
Pv Sindhu

ਵਰਲਡ ਚੈਂਪੀਅਨਸ਼ਿਪ 'ਚ ਖਿਤਾਬ ਜਿੱਤ ਕੇ ਇਤਿਹਾਸ ਰਚਨ ਵਾਲੀ ਭਾਰਤੀ ਮਹਿਲਾ ਬੈਡਮਿੰਟਨ...

ਨਵੀਂ ਦਿੱਲੀ: ਵਰਲਡ ਚੈਂਪੀਅਨਸ਼ਿਪ 'ਚ ਖਿਤਾਬ ਜਿੱਤ ਕੇ ਇਤਿਹਾਸ ਰਚਨ ਵਾਲੀ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਕੋਰੀਆ ਓਪਨ ਦੇ ਪਹਿਲੇ ਹੀ ਰਾਊਂਡ 'ਚ ਹਾਰ ਕੇ ਬਾਹਰ ਹੋ ਗਈ ਹਨ। ਪੀ. ਵੀ. ਸਿੰਧੂ ਟੂਰਨਾਮੈਂਟ ਦਾ ਮੁਕਾਬਲਾ ਪਹਿਲਾ ਰਾਊਂਡ 'ਚ ਅਮਰੀਕਾ ਦੀ ਬੀਵਨ ਝਾਂਗ ਨਾਲ ਸੀ। ਸਿੰਧੂ ਨੂੰ ਝਾਂਗ ਨਾਲ 21-7, 22-24,15- 21 ਹਾਰ ਦਾ ਸਾਹਮਣਾ ਕਰਨਾ ਪਿਆ।

ਸਿੰਧੂ ਨੇ ਪਹਿਲਾ ਗੇਮ ਆਸਾਨੀ ਨਾਲ ਜਿੱਤਿਆ, ਪਰ ਇਸ ਤੋਂ ਬਾਅਦ ਅਮਰੀਕੀ ਸ਼ਟਲਰ ਉਨ੍ਹਾਂ 'ਤੇ ਹਾਵੀ ਹੋ ਗਈ। ਦੋਨ੍ਹਾਂ ਖਿਡਾਰਣਾਂ ਵਿਚਾਲੇ ਇਹ ਮੁਕਾਬਲਾ 56 ਮਿੰਟ ਤੱਕ ਚੱਲਿਆ। ਦੂਜੀ ਗੇਮ 'ਚ ਵੀ ਸਿੰਧੂ ਦਾ ਪ੍ਰਦਰਸ਼ਨ ਚੰਗਾ ਰਿਹਾ। ਹਾਲਾਂਕਿ ਉਹ ਮੈਚ ਪੁਵਾਇੰਟ ਦਾ ਫਾਇਦਾ ਨਹੀਂ ਲੈ ਸਕੀ  ਅਤੇ ਝਾਂਗ ਨੇ ਸਬਰ ਦਿਖਾਂਉਦੇ ਹੋਏ ਜਿੱਤ ਦਰਜ ਕਰਕੇ ਮੁਕਾਬਲੇ ਨੂੰ ਬਰਾਬਰੀ 'ਤੇ ਲਿਆ ਖੜਾ ਕੀਤਾ।

ਅਮਰੀਕਨ ਖਿਡਾਰਣ ਤੀਜੀ ਗੇਮ 'ਚ ਆਪਣੇ ਸ਼ਾਨਦਾਰ ਫ਼ਾਰਮ 'ਚ ਨਜ਼ਰ ਆਈ ਅਤੇ ਬਿਨਾਂ ਕੋਈ ਗਲਤੀ ਕੀਤੇ ਮੁਕਾਬਲੇ ਨੂੰ ਜਿੱਤ ਲਿਆ। ਪਿਛਲੇ ਚਾਰ ਮੈਚਾਂ 'ਚ ਸਿੰਧੂ ਖਿਲਾਫ ਝਾਂਗ ਦੀ ਇਹ ਪਹਿਲੀ ਜਿੱਤ ਹੈ। ਸਿੰਧੂ ਲਗਾਤਾਰ ਦੂਜੀ ਵਾਰ ਕਿਸੇ ਟੂਰਨਾਮੈਂਟ ਤੋਂ ਜਲਦੀ ਬਾਹਰ ਹੋਈ ਹੈ। ਸਿੰਧੂ ਪਿਛਲੇ ਹਫ਼ਤੇ ਚੀਨ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਤੋਂ ਵੀ ਬਾਹਰ ਹੋ ਗਈ ਸੀ। ਉਨ੍ਹਾਂ ਨੂੰ ਥਾਈਲੈਂਡ ਦੀ ਪੋਰਨਪਾਵੇ ਚੋਚੂਵੋਂਗ ਨੇ ਹਰਾ ਦਿੱਤੀ ਸੀ।

ਇਸ ਤੋਂ ਪਹਿਲਾਂ ਸਿੰਧੂ ਨੇ ਇਸ ਸਾਲ ਸਵਿਟਜ਼ਰਲੈਂਡ ਦੇ ਬਾਸੇਲ 'ਚ ਹੋਈ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਸੀ। ਪੰਜਵੀਂ ਸੀਡ ਸਿੰਧੂ ਵਰਲਡ ਨੰਬਰ-11 ਝਾਂਗ ਨੂੰ ਪਿਛਲੇ ਅੱਠ ਕਰੀਅਰ ਮੁਕਾਬਲਿਆਂ 'ਚ ਪੰਜ ਵਾਰ ਹਰਾ ਚੁੱਕੀ ਸੀ। ਉਨ੍ਹਾਂ ਨੇ ਵਰਲਡ ਚੈਂਪੀਅਨਸ਼ਿਪ 'ਚ ਵੀ ਝਾਂਗ ਨੂੰ ਹਰਾ ਦਿੱਤਾ ਸੀ। 26 ਸਾਲ ਦੀ ਸਿੰਧੂ 2017 'ਚ ਕੋਰੀਆ ਓਪਨ ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement