
ਨੀਦਰਲੈਂਡਸ ਨੂੰ 309 ਦੌੜਾਂ ਨਾਲ ਹਰਾਇਆ, ਵਨਡੇ ਮੈਚਾਂ ’ਚ ਦੂਜੀ ਸਭ ਤੋਂ ਵੱਡੀ ਜਿੱਤ
Australia vs Netherlands: ਆਸਟ੍ਰੇਲੀਆ ਨੇ ਆਈ.ਸੀ.ਸੀ. ਵਨਡੇ ਵਿਸ਼ਵ ਕੱਪ ’ਚ ਬੁਧਵਾਰ ਨੂੰ ਨੀਦਰਲੈਂਡ ਨੂੰ 309 ਦੌੜਾਂ ਨਾਲ ਰੌਂਦ ਕੇ ਵਿਸ਼ਵ ਕੱਪ ਮੈਚਾਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਆਸਟ੍ਰੇਲੀਆ ਨੇ ਸੱਤ ਵਿਕੇਟਾਂ ’ਤੇ 399 ਦੌੜਾਂ ਬਣਾਉਣ ਤੋਂ ਬਾਅਦ ਨੀਦਰਲੈਂਡਸ ਦੀ ਪੂਰੀ ਟੀਮ ਨੂੰ 21 ਓਵਰਾਂ ’ਚ 90 ਦੌੜਾਂ ’ਤੇ ਆਊਟ ਕਰ ਦਿਤਾ। ਆਸਟ੍ਰੇਲੀਆ ਵਲੋਂ ਐਡਮ ਜ਼ਿੰਪਾ ਨੇ ਚਾਰ ਵਿਕੇਟਾਂ ਲਈਆਂ। ਨੀਦਰਲੈਂਡਸ ਲਈ ਵਿਕਰਮਜੀਤ ਸਿੰਘ ਨੇ ਸਭ ਤੋਂ ਜ਼ਿਆਦਾ 25 ਦੌੜਾਂ ਬਣਾਈਆਂ।
Australia vs Netherlands ਮੈਚ ਦੌਰਾਨ ਦਿਨ ਦੀ ਸਭ ਤੋਂ ਦਰਸ਼ਨੀ ਪਾਰੀ ਗਲੇਨ ਮੈਕਸਵੈੱਲ ਨੇ ਖੇਡੀ ਜਿਸ ਨੇ 44 ਗੇਂਦਾਂ ’ਚ 106 ਦੌੜਾਂ ਬਣਾ ਕੇ ਵਿਸ਼ਵ ਕੱਪ ਮੈਚਾਂ ’ਚ ਸਭ ਤੋਂ ਤੇਜ਼ ਸੈਂਕੜੇ ਦਾ ਰੀਕਾਰਡ ਬਣਾਇਆ। ‘ਪਲੇਅਰ ਆਫ਼ ਦ ਮੈਚ’ ਐਲਾਨੇ ਗਏ ਮੈਕਸਵੈੱਲ ਨੇ ਸਿਰਫ਼ 40 ਗੇਂਦਾਂ ’ਚ ਤੀਹਰਾ ਅੰਕੜਾ ਛੂਹ ਲਿਆ। ਇਸ ਤੋਂ ਪਹਿਲਾਂ ਇਹ ਰੀਕਾਰਡ ਦਖਣੀ ਅਫਰੀਕਾ ਦੇ ਏਡਨ ਮਾਰਕਰਮ ਦੇ ਨਾਂ ਸੀ। ਮੌਜੂਦਾ ਵਿਸ਼ਵ ਕੱਪ ’ਚ ਉਨ੍ਹਾਂ ਨੇ ਇਸੇ ਮੈਦਾਨ ’ਤੇ ਸ਼੍ਰੀਲੰਕਾ ਵਿਰੁਧ 49 ਗੇਂਦਾਂ ’ਚ ਸੈਂਕੜਾ ਪੂਰਾ ਕੀਤਾ ਸੀ। ਵਨਡੇ ਮੈਚਾਂ ’ਚ ਇਹ ਚੌਥਾ ਸਭ ਤੋਂ ਤੇਜ਼ ਸੈਂਕੜਾ ਹੈ। ਇਹ ਰੀਕਾਰਡ ਦਖਣੀ ਅਫਰੀਕਾ ਦੇ ਏ.ਬੀ. ਡਿਵਿਲੀਅਰਸ (31 ਗੇਂਦਾਂ) ਦੇ ਨਾਂ ਹੈ।
ਅਪਣੀ ਪਾਰੀ ’ਚ ਨੌਂ ਚੌਕੇ ਅਤੇ ਅੱਠ ਛੱਕੇ ਲਗਾਉਣ ਤੋਂ ਇਲਾਵਾ ਮੈਕਸਵੈੱਲ ਨੇ ਕਪਤਾਨ ਪੈਟ ਕਮਿੰਸ (ਅਜੇਤੂ 12) ਨਾਲ ਸੱਤਵੀਂ ਵਿਕਟ ਲਈ 44 ਗੇਂਦਾਂ ’ਚ 103 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ’ਚ ਕਮਿੰਸ ਦਾ ਯੋਗਦਾਨ ਸਿਰਫ਼ ਅੱਠ ਦੌੜਾਂ ਦਾ ਰਿਹਾ। ਅਪਣੀ ਧਮਾਕੇਦਾਰ ਬੱਲੇਬਾਜ਼ੀ ਦੌਰਾਨ ਉਸ ਨੇ ਰਿਵਰਸ ਸਵੀਪ ’ਤੇ ਛੱਕੇ ਲਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮੈਕਸਵੈੱਲ ਦੀ ਪਾਰੀ ਨਾਲ ਆਸਟ੍ਰੇਲੀਆ ਨੇ ਆਖਰੀ 10 ਓਵਰਾਂ ’ਚ 131 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 93 ਗੇਂਦਾਂ ’ਚ 104 ਦੌੜਾਂ ਦੀ ਅਪਣੀ ਪਾਰੀ ਦੌਰਾਨ 11 ਚੌਕੇ ਅਤੇ ਤਿੰਨ ਛੱਕੇ ਲਾਏ। ਵਾਰਨਰ ਦਾ ਵਨਡੇ ’ਚ ਇਹ 22ਵਾਂ ਸੈਂਕੜਾ ਹੈ, ਜਿਸ ਨੇ ਪਿਛਲੇ ਮੈਚ ’ਚ ਪਾਕਿਸਤਾਨ ਵਿਰੁਧ 163 ਦੌੜਾਂ ਬਣਾਈਆਂ ਸਨ।
ਇਸ ਦੌਰਾਨ ਵਾਰਨਰ ਨੇ ਦੂਜੇ ਵਿਕਟ ਲਈ ਸਟੀਵ ਸਮਿਥ ਦੇ ਨਾਲ 118 ਗੇਂਦਾਂ ’ਚ 132 ਦੌੜਾਂ ਅਤੇ ਤੀਜੇ ਵਿਕਟ ਲਈ ਮਾਰਨਸ ਲੈਬੁਸ਼ੇਨ ਨਾਲ 76 ਗੇਂਦਾਂ ’ਚ 84 ਦੌੜਾਂ ਦੀ ਸਾਂਝੇਦਾਰੀ ਕੀਤੀ। ਸਮਿਥ ਨੇ 68 ਗੇਂਦਾਂ ’ਚ 71 ਦੌੜਾਂ ਦੀ ਅਪਣੀ ਪਾਰੀ ਦੌਰਾਨ ਨੌਂ ਚੌਕੇ ਅਤੇ ਇਕ ਛੱਕਾ ਲਗਾਇਆ, ਜਦੋਂ ਕਿ ਲਾਬੂਸ਼ੇਨ ਨੇ 47 ਗੇਂਦਾਂ ਦੀ ਅਪਣੀ ਹਮਲਾਵਰ ਪਾਰੀ ’ਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਨੀਦਰਲੈਂਡ ਲਈ ਲੋਗਨ ਵਾਨ ਬੀਕ ਨੇ 74 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਜਦੋਂ ਕਿ ਬਾਸ ਡੀ ਲੀਡੇ ਨੂੰ ਦੋ ਸਫਲਤਾਵਾਂ ਮਿਲੀਆਂ, ਉਨ੍ਹਾਂ ਨੇ 10 ਓਵਰਾਂ ’ਚ 115 ਦੌੜਾਂ ਦਿੱਤੀਆਂ।
ਆਸਟ੍ਰੇਲੀਆ ਨੇ ਤੋੜੇ ਕਈ ਰੀਕਾਰਡ
ਗਲੇਨ ਮੈਕਸਵੈੱਲ ਵੱਲੋਂ ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਲਾਉਣ ਤੋਂ ਇਲਾਵਾ ਆਸਟ੍ਰੇਲੀਆ ਨੇ ਇਸ ਮੈਚ ’ਚ ਕਈ ਹੋਰ ਰੀਕਾਰਡ ਵੀ ਤੋੜੇ ਹਨ। ਇਹ ਵਨਡੇ ਮੈਚਾਂ ’ਚ ਕਿਸੇ ਆਸਟ੍ਰੇਲੀਆਈ ਬੱਲੇਬਾਜ਼ ਵਲੋਂ ਬਣਾਇਆ ਸਭ ਤੋਂ ਤੇਜ਼ ਸੈਂਕੜਾ ਵੀ ਹੈ। ਮੈਕਸਵੈੱਲ ਨੇ ਪੈਟ ਕਮਿੰਸ ਨਾਲ ਸੱਤਵੇਂ ਵਿਕੇਟ ਲਈ 107 ਦੌੜਾਂ ਜੋੜੀਆਂ ਜੋ ਵਿਸ਼ਵ ਕੱਪ ’ਚ ਇਸ ਵਿਕੇਟ ਜਾਂ ਇਸ ਤੋਂ ਹੇਠਾਂ ਕਿਸੇ ਵਿਕੇਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਮਾਰਵ ਵਾ (1996), ਰਿੱਕੀ ਪੋਂਟਿੰਗ (2003) ਅਤੇ ਮੈਥਿਊ ਹੇਡਲ (2007) ਤੋਂ ਬਾਅਦ ਡੇਵਿਡ ਵਾਰਨਰ ਵਿਸ਼ਵ ਕੱਪ ’ਚ ਲਗਾਤਾਰ ਦੋ ਸੈਂਕੜੇ ਲਾਉਣ ਵਾਲੇ ਆਸਟ੍ਰੇਲੀਆ ਦੇ ਚੌਥੇ ਬੱਲੇਬਾਜ਼ ਬਣ ਗਏ ਹਨ। ਵਾਰਡਰ ਨੇ ਆਸਟ੍ਰੇਲੀਆ ਲਈ ਸਭ ਤੋਂ ਵੱਧ ਵਿਸ਼ਵ ਕੱਪ ਸੈਂਕੜੇ ਜਮਾ ਲਏ ਹਨ। ਉਨ੍ਹਾਂ ਨੇ ਰਿੱਕ ਪੋਂਟਿੰਗ ਨੂੰ ਪਛਾੜਿਆ ਅਤੇ ਸਚਿਨ ਤੇਂਦੁਲਕਰ ਦੀ ਬਰਾਬਰੀ ਕੀਤੀ। ਭਾਰਤ ’ਚ ਵਿਸ਼ਵ ਕੱਪ ਦੇ ਮੈਚਾਂ ਦਾ ਇਹ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਸਕੋਰ ਹੈ ਅਤੇ ਵਿਸ਼ਵ ਕੱਪ ’ਚ ਦੂਜਾ ਸਭ ਤੋਂ ਵੱਡਾ। ਇਹੀ ਨਹੀਂ ਮਾਈਕਲ ਸਟਾਰ ਨੇ ਵਿਸ਼ਵ ਕੱਪ ਮੈਚਾਂ ’ਚ ਹੁਣ ਤਕ ਸਭ ਤੋਂ ਵੱਧ ਵਾਰੀ ਬੋਲਡ ਹੋਣ ਦੇ ਵਸੀਮ ਅਕਰਮ ਕੇ ਰੀਕਾਰਡ ਦੀ ਵੀ ਬਰਾਬਰੀ ਕਰ ਲਈ ਹੈ।