
ਜ਼ਖ਼ਮੀ ਹੋਏ ਦੋ ਖਿਡਾਰੀਆਂ ਦੀ ਥਾਂ ਸੈਮ ਕੋਂਸਟਾਸ ਤੇ ਸਕਾਟ ਬੋਲੈਂਡ ਖੇਡਣਗੇ
ਬਾਰਡਰ-ਗਾਵਸਕਰ ਟਰਾਫ਼ੀ (ਬੀਜੀਟੀ) ਦਾ ਚੌਥਾ ਟੈਸਟ ਮੈਚ ਭਾਰਤ ਤੇ ਆਸਟਰੇਲੀਆ ਵਿਚਾਲੇ ਭਲਕੇ ਮੈਲਬੋਰਨ ’ਚ ਹੋਵੇਗਾ। ਇਸ ਟੈਸਟ ਮੈਚ ਤੋਂ ਪਹਿਲਾਂ ਬੀਤੇ ਦਿਨੀ ਆਸਟਰੇਲੀਆ ਦੀ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਸੀ। ਜਿੱਥੇ ਉਨ੍ਹਾਂ ਵਲੋਂ ਆਸਟਰੇਲੀਆ ਦੀ ਟੀਮ ਦਾ ਐਲਾਨ ਕੀਤਾ ਗਿਆ ਸੀ।
ਭਾਰਤ ਵਿਰੁਧ ਬਾਕਸਿੰਗ ਡੇ ਟੈਸਟ ਖੇਡਣ ਲਈ ਟਰੈਵਿਸ ਹੈੱਡ ਨੂੰ ਫਿੱਟ ਐਲਾਨ ਕਰ ਦਿਤਾ ਗਿਆ ਹੈ, ਇਸ ਤੋਂ ਇਲਾਵਾ ਐਮਸੀਜੀ ਦੇ ਹੀਰੋ ਸਕਾਟ ਬੋਲੈਂਡ ਵੀ ਟੀਮ ਦਾ ਹਿੱਸਾ ਹੋਣਗੇ। ਕਪਤਾਨ ਨੇ ਪੁਸ਼ਟੀ ਕੀਤੀ ਹੈ ਕਿ ਮੈਲਬੌਰਨ ’ਚ ਚੌਥੇ ਟੈਸਟ ਲਈ ਉਨ੍ਹਾਂ ਦੀ ਟੀਮ ’ਚ ਦੋ ਬਦਲਾਅ ਕੀਤੇ ਜਾਣਗੇ, ਜਿਸ ’ਚ ਸੈਮ ਕੋਂਸਟਾਸ (ਨਾਥਨ ਮੈਕਸਵੀਨੀ ਦੀ ਥਾਂ) ਤੇ ਬੋਲੈਂਡ ਜ਼ਖ਼ਮੀ ਜੋਸ਼ ਹੇਜ਼ਲਵੁੱਡ ਦੀ ਥਾਂ ਲੈ ਰਹੇ ਹਨ।
ਆਸਟਰੇਲੀਆ ਦੀ ਚੁਣੀ ਹੋਈ ਟੀਮ ’ਚ ਉਸਮਾਨ ਖ਼ਵਾਜਾ, ਸੈਮ ਕੋਨਸਟਾਸ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਟਰੈਵਿਸ ਹੈਡ, ਮਿਚ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ ਦਾ ਨਾਂ ਸ਼ਾਮਲ ਹੈ।
ਭਾਰਤੀ ਟੀਮ ਵਿਚ ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਅਭਿਮੰਨਿਊ ਈਸਵਰਨ, ਦੇਵਦੱਤ ਪਡਿਕਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ, ਸਰਫ਼ਰਾਜ਼ ਖ਼ਾਨ, ਧਰੁਵ ਜੁਰੇਲ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਆਕਾਸ਼ ਦੀਪ, ਪ੍ਰਸਿੱਧ ਕ੍ਰਿਸ਼ਨਾ, ਹਰਸ਼ਿਤ ਰਾਣਾ, ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਤਨੁਸ਼ ਕੋਟੀਆਨ ਸ਼ਾਮਲ ਹਨ।