ਕੋਹਲੀ ਬ੍ਰਿਗੇਡ ਤੋਂ ਬਾਅਦ ਮਹਿਲਾ ਟੀਮ ਨੇ ਵੀ ਵਨਡੇ ‘ਚ ਨਿਊਜੀਲੈਂਡ ਨੂੰ ਹਰਾਇਆ
Published : Jan 24, 2019, 3:36 pm IST
Updated : Jan 24, 2019, 3:36 pm IST
SHARE ARTICLE
India Women Cricket Team
India Women Cricket Team

ਸਿਮਰਤੀ ਮੰਧਾਨਾ (105) ਅਤੇ ਜੇਮੀਮਾਹ ਰੌਡਰਿਗਜ਼ (ਨਾਬਾਦ 81) ਦੀ ਸ਼ਾਨਦਾਰ ਪਾਰੀ ਦੇ ਦਮ ਉਤੇ ਭਾਰਤੀ ਕ੍ਰਿਕੇਟ....

ਨੇਪੀਅਰ : ਸਿਮਰਤੀ ਮੰਧਾਨਾ (105) ਅਤੇ ਜੇਮੀਮਾਹ ਰੌਡਰਿਗਜ਼ (ਨਾਬਾਦ 81) ਦੀ ਸ਼ਾਨਦਾਰ ਪਾਰੀ ਦੇ ਦਮ ਉਤੇ ਭਾਰਤੀ ਕ੍ਰਿਕੇਟ ਟੀਮ ਨੇ ਵੀਰਵਾਰ ਨੂੰ ਨਿਊਜੀਲੈਂਡ ਨੂੰ ਨੌਂ ਵਿਕੇਟਾਂ ਨਾਲ ਹਰਾ ਦਿਤਾ। ਮੈਕਲੀਨ ਪਾਰਕ ਮੈਦਾਨ ਉਤੇ ਖੇਡੇ ਗਏ ਮੈਚ ਦੀ ਜਿੱਤ ਨਾਲ ਭਾਰਤ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਵਿਚ 1-0 ਦਾ ਵਾਧਾ ਲੈ ਲਿਆ ਹੈ। ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਨਿਊਜੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿਤਾ ਅਤੇ ਅਪਣੇ ਗੇਂਦਬਾਜਾਂ ਦੇ ਦਮ ਉਤੇ ਮੇਜ਼ਬਾਨ ਟੀਮ ਦੀ ਪਾਰੀ ਨੂੰ 192 ਦੌੜਾਂ ਉਤੇ ਹੀ ਸਮੇਟ ਦਿਤਾ।

India TeamIndia Team

ਇਸ ਪਾਰੀ ਨੂੰ ਢੇਰ ਕਰਨ ਵਿਚ ਭਾਰਤ ਲਈ ਏਕਤਾ ਬਿਸ਼ਟ ਅਤੇ ਪੂਨਮ ਯਾਦਵ ਨੇ ਅਹਿਮ ਭੂਮਿਕਾ ਨਿਭਾਈ। ਦੋਨਾਂ ਨੇ ਤਿੰਨ-ਤਿੰਨ ਵਿਕੇਟ ਹਾਸਲ ਕੀਤੇ। ਇਸ ਤੋਂ ਇਲਾਵਾ, ਦੀਪਤੀ ਸ਼ਰਮਾ ਨੇ ਦੋ ਅਤੇ ਸ਼ਿਖਾ ਪੰਡਿਤ ਨੇ ਇਕ ਵਿਕੇਟ ਹਾਸਲ ਕੀਤਾ। ਨਿਊਜੀਲੈਂਡ ਲਈ ਇਸ ਪਾਰੀ ਵਿਚ ਸੂਜੀ ਬੈਟਸ ਨੇ ਹੀ ਸਭ ਤੋਂ ਜਿਆਦਾ 36 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਟੀਮ ਦੀ ਕੋਈ ਵੀ ਬੱਲੇਬਾਜ਼ ਖਾਸ ਕਮਾਲ ਨਹੀਂ ਕਰ ਸਕੀ। ਨਿਊਜੀਲੈਂਡ ਵਲੋਂ ਮਿਲੇ 193 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਵਿਚ ਭਾਰਤੀ ਟੀਮ ਨੂੰ ਜਿਆਦਾ ਪ੍ਰੇਸ਼ਾਨੀ ਨਹੀਂ ਹੋਈ। ਮੰਧਾਨਾ ਨੇ ਰੌਡਰਿਗਜ਼ ਦੇ ਨਾਲ 190 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।

New Zealand TeamNew Zealand Team

ਭਾਰਤੀ ਟੀਮ ਜਿੱਤ ਤੋਂ ਕੇਵਲ ਤਿੰਨ ਦੌੜਾਂ ਦੂਰ ਸੀ ਕਿ ਇਸ ਮੌਕੇ ਉਤੇ ਏਮੀਲਿਆ ਕੈਰ ਨੇ ਮੰਧਾਨਾ ਨੂੰ ਆਊਟ ਕਰ ਕੇ ਭਾਰਤੀ ਟੀਮ ਦਾ ਪਹਿਲਾ ਵਿਕੇਟ ਗਿਰਾਇਆ। ਹਾਲਾਂਕਿ ਇਸ ਵਿਕੇਟ ਦੇ ਡਿੱਗਣ ਨਾਲ ਮਹਿਮਾਨ ਟੀਮ ਨੂੰ ਜਿਆਦਾ ਨੁਕਸਾਨ ਨਹੀਂ ਹੋਇਆ।  ਇਸ ਤੋਂ ਬਾਅਦ ਰੌਡਰਿਗਜ਼ ਨੇ ਦੀਪਤੀ ਸ਼ਰਮਾ ਦੇ ਨਾਲ ਜ਼ਰੂਰੀ ਤਿੰਨ ਦੌੜਾਂ ਜੋੜੀਆਂ ਅਤੇ ਟੀਮ ਨੂੰ ਜਿੱਤ ਦਿਵਾਈ। ਹਾਲਾਂਕਿ ਲੌਅ ਨੇ ਇਕ ਵੀ ਦੌੜ ਨਹੀਂ ਬਣਾਈ। ਮੰਧਾਨਾ ਨੇ ਅਪਣੀ ਪਾਰੀ ਵਿਚ 104 ਗੇਂਦਾ ਖੇਡੀਆਂ। ਉਨ੍ਹਾਂ ਨੇ ਨੌਂ ਚੌਕੇ ਅਤੇ ਤਿੰਨ ਛੱਕੇ ਲਗਾਏ। ਉਥੇ ਹੀ ਰੋਡਰਿਗਜ਼ ਨੇ 94 ਗੇਂਦਾ ਖੇਡੀਆਂ ਅਤੇ ਨੌਂ ਚੌਕੇ ਜੜੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement