
ਆਸਟਰੇਲੀਆ ਦੌਰੇ ਉਤੇ ਗਈ ਟੀਮ ਇੰਡੀਆ ਵਿਚ ਦੋ ਨਵੇਂ ਖਿਡਾਰੀ ਸ਼ਾਮਲ.......
ਨਵੀਂ ਦਿੱਲੀ : ਆਸਟਰੇਲੀਆ ਦੌਰੇ ਉਤੇ ਗਈ ਟੀਮ ਇੰਡੀਆ ਵਿਚ ਦੋ ਨਵੇਂ ਖਿਡਾਰੀ ਸ਼ਾਮਲ ਕੀਤੇ ਗਏ ਹਨ। ਬੀਸੀਸੀਆਈ ਨੇ ਹਾਰਦਿਕ ਪਾਂਡਿਆ ਦੀ ਜਗ੍ਹਾ ਵਿਜੇ ਸ਼ੰਕਰ ਅਤੇ ਕੇਐਲ ਰਾਹੁਲ ਦੀ ਜਗ੍ਹਾ ਟੀਮ ਵਿਚ ਸ਼ੁਭਮਨ ਗਿੱਲ ਨੂੰ ਮੌਕਾ ਦਿਤਾ ਹੈ। ਵਿਜੇ ਸ਼ੰਕਰ ਨੂੰ ਆਸਟਰੇਲੀਆ ਸੀਰੀਜ਼ ਲਈ ਚੁਣਿਆ ਗਿਆ ਹੈ ਅਤੇ ਸ਼ੁਭਮਨ ਗਿੱਲ ਨੂੰ ਨਿਊਜੀਲੈਂਡ ਟੂਰ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਆਸਟਰੇਲੀਆ ਵਿਚ ਵਨਡੇ ਸੀਰੀਜ਼ ਤੋਂ ਬਾਅਦ ਟੀਮ ਇੰਡੀਆ 23 ਜਨਵਰੀ ਤੋਂ ਨਿਊਜੀਲੈਂਡ ਵਿਚ ਪੰਜ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ।
Vijay Shankar and Shubman Gill
ਵਿਜੇ ਸ਼ੰਕਰ ਐਡੀਲੇਡ ਵਿਚ ਦੂਜੇ ਵਨਡੇ ਦੀ ਸ਼ੁਰੂਆਤ ਨਾਲ ਪਹਿਲਾਂ ਟੀਮ ਦੇ ਨਾਲ ਜੁੜਨਗੇ। ਉਹ ਆਸਟਰੇਲੀਆ ਵਿਚ ਵਨਡੇ ਅਤੇ ਨਿਊਜੀਲੈਂਡ ਦੌਰੇ ਲਈ ਟੀਮ ਦਾ ਹਿੱਸਾ ਹੋਣਗੇ। ਸ਼ੁਭਮਨ ਗਿੱਲ ਨੂੰ ਨਿਊਜੀਲੈਂਡ ਵਿਚ ਵਨਡੇ ਅਤੇ ਟੀ-20 ਸੀਰੀਜ਼ ਲਈ ਚੁਣਿਆ ਗਿਆ ਹੈ। ਟੀਮ ਇੰਡੀਆ ਲਈ ਪੰਜ ਅੰਤਰਰਾਸ਼ਟਰੀ ਟੀ-20 ਮੈਚ ਖੇਡ ਚੁੱਕੇ ਵਿਜੇ ਸ਼ੰਕਰ ਨੇ ਹੁਣ ਤੱਕ ਤਿੰਨ ਵਿਕੇਟ ਝਟਕਾਏ ਹਨ ਅਤੇ ਇਸ ਦੇ ਨਾਲ ਹੀ ਪਹਿਲੀ ਕਲਾਸ ਕ੍ਰਿਕੇਟ ਵਿਚ ਉਨ੍ਹਾਂ ਨੇ 41 ਮੈਚਾਂ ਵਿਚ 1630 ਦੌੜਾਂ ਬਣਾਉਂਦੇ ਹੋਏ 32 ਵਿਕੇਟ ਝਟਕਾਏ ਹਨ।
Rahul-Hardik
ਉਥੇ ਹੀ 2018 ਅੰਡਰ-19 ਵਰਲਡ ਕੱਪ ਦੇ ਹੀਰੋ ਰਹੇ ਸ਼ੁਭਮਨ ਗਿੱਲ ਪਹਿਲੀ ਵਾਰ ਟੀਮ ਇੰਡੀਆ ਲਈ ਅੰਤਰਰਾਸ਼ਟਰੀ ਮੈਚ ਖੇਡਣਗੇ। 2018 ਵਿਚ ਸ਼ੁਭਮਨ ਗਿੱਲ ਨੇ ਆਈਪੀਐਲ ਵਿਚ ਕੋਲਕਾਤਾ ਦੀ ਟੀਮ ਨਾਲ ਖੇਡਿਆ ਸੀ। ਇਸ ਦੌਰਾਨ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਪਹਿਲੀ ਕਲਾਸ ਕ੍ਰਿਕੇਟ ਵਿਚ ਉਹ ਪੰਜਾਬ ਦੀ ਟੀਮ ਦੇ ਵਲੋਂ ਖੇਡਦੇ ਹਨ ਅਤੇ ਹਾਲ ਹੀ ਵਿਚ ਗਿੱਲ ਨੇ 2018-2019 ਰਣਜੀ ਟਰਾਫ਼ੀ ਵਿਚ ਤਮਿਲਨਾਡੂ ਦੇ ਵਿਰੁਧ 268 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਰਣਜੀ ਟਰਾਫ਼ੀ ਵਿਚ ਉਨ੍ਹਾਂ ਨੇ ਪੰਜ ਮੈਚਾਂ ਵਿਚ ਦੋ ਸੈਂਕੜੇ ਅਤੇ 4 ਅਰਧ ਸੈਕੜੇ ਲਗਾਉਂਦੇ ਹੋਏ 728 ਦੌੜਾਂ ਬਣਾਈਆਂ ਹਨ।