ਚਾਂਦੀਮਲ ਨੇ ਕਿਹਾ ਭਾਰਤ ਵਿਰੁੱਧ ਤੀਜਾ ਟੈਸਟ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ
Published : Aug 12, 2017, 10:03 am IST
Updated : Mar 26, 2018, 1:28 pm IST
SHARE ARTICLE
Dinesh Chandimal
Dinesh Chandimal

ਸ਼੍ਰੀਲੰਕਾਈ ਕਪਤਾਨ ਦਿਨੇਸ਼ ਚਾਂਦੀਮਲ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਤੀਜਾ ਤੇ ਆਖਰੀ ਟੈਸਟ ਜਿੱਤ ਕੇ ਉਹ ਲੜੀ ਵਿੱਚ ਸਫਾਏ ਤੋਂ ਬਚਣ ਦੀ ਪੂਰੀ

ਸ਼੍ਰੀਲੰਕਾਈ ਕਪਤਾਨ ਦਿਨੇਸ਼ ਚਾਂਦੀਮਲ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਸ਼ਨੀਵਾਰ ਤੋਂ ਸ਼ੁਰੂ ਹੋ ਰਿਹਾ ਤੀਜਾ ਤੇ ਆਖਰੀ ਟੈਸਟ ਜਿੱਤ ਕੇ ਉਹ ਲੜੀ ਵਿੱਚ ਸਫਾਏ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਨਗੇ। ਚਾਂਦੀਮਲ ਨੇ ਕਿਹਾ ਕਿ ਲੜੀ ਅਜੇ ਪੂਰੀ ਨਹੀਂ ਹੋਈ ਹੈ, ਬਤੌਰ ਕਪਤਾਨ ਮੈਂ ਹਾਰਨਾ ਨਹੀਂ ਚਾਹੁੰਦਾ।

ਭਾਵੇਂ ਹੀ ਉਹ ਦੁਨੀਆ ਦੀ ਨੰਬਰ ਇਕ ਜਾਂ ਅੱਠਵੇਂ ਨੰਬਰ ਦੀ ਟੀਮ ਹੋਵੇ, ਮੈਂ ਜਿੱਤਣਾ ਚਾਹੁੰਦਾ ਹਾਂ। ਉਸ ਨੇ ਕਿਹਾ ਕਿ ਦਬਾਅ ਤਾਂ ਹਮੇਸ਼ਾ ਹੀ ਰਹਿੰਦਾ ਹੈ। ਅਸੀਂ 0-2 ਨਾਲ ਪਿੱਛੇ ਹਾਂ ਪਰ ਸਾਡੀ ਟੀਮ ਖਰਾਬ ਨਹੀਂ ਹੈ। ਸਾਨੂੰ ਉਮੀਦ ਹੈ ਕਿ ਇਹ ਮੈਚ ਜਿੱਤਾਂਗੇ।

ਚਾਂਦੀਮਲ ਨੇ ਨਾਲ ਹੀ ਕਿਹਾ ਕਿ ਹੇਰਾਥ ਦਾ ਨਾ ਖੇਡਣਾ ਵੱਡਾ ਨੁਕਸਾਨ ਹੈ ਪਰ ਸਾਨੂੰ ਉਸ ਦੇ ਬਿਨਾਂ ਖੇਡਣਾ ਪਵੇਗਾ। ਉਸ ਦੇ ਲੱਕ ਵਿਚ ਦਰਦ ਹੈ, ਲਿਹਾਜ਼ਾ ਉਸ ਨੂੰ ਆਰਾਮ ਦਿੱਤਾ ਗਿਆ ਹੈ। ਲਾਹਿਰੂ ਗਾਮੇਗੇ ਤੇ ਵਿਸ਼ਵ ਫਰਨਾਂਡੋ ਚੰਗੀ ਗੇਂਦਬਾਜ਼ੀ ਕਰ ਰਹੇ ਹਨ। ਉਸ ਨੇ ਕਿਹਾ ਕਿ ਦੋ ਸੀਨੀਅਰ ਗੇਂਦਬਾਜ਼ਾਂ ਦੇ ਨਾ ਖੇਡਣ ਨਾਲ ਨੌਜਵਾਨਾਂ ਲਈ ਆਪਣੀ ਉਪਯੋਗਿਤਾ ਸਾਬਤ ਕਰਨ ਦਾ ਚੰਗਾ ਮੌਕਾ ਹੈ। ਉਮੀਦ ਹੈ ਕਿ ਉਹ ਇਸ ‘ਚ ਖਰੇ ਉਤਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement