ਜਾਣੋ ਕੀ ਹੈ ਦਵਿੰਦਰ ਦੀ ਕਾਮਯਾਬੀ ਪਿੱਛੇ ਸੰਘਰਸ਼ ਭਰੀ ਕਹਾਣੀ
Published : Aug 12, 2017, 11:44 am IST
Updated : Mar 26, 2018, 1:12 pm IST
SHARE ARTICLE
Davinder
Davinder

ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜੋ ਵਿਸ਼ਵ ਚੈਂਪੀਅਨਸ਼ਿਪ ਨੇਜਾ ਸੁੱਟਣ ਮੁਕਾਬਲੇ ਦੇ ਫਾਈਨਲ ਤੱਕ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ। ਉਸ ਨੇ ਇਤਿਹਾਸ ਦੇ ਪੰਨਿਆਂ ‘ਚ ਆਪਣਾ

ਚੰਡੀਗੜ੍ਹ: ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜੋ ਵਿਸ਼ਵ ਚੈਂਪੀਅਨਸ਼ਿਪ ਨੇਜਾ ਸੁੱਟਣ ਮੁਕਾਬਲੇ ਦੇ ਫਾਈਨਲ ਤੱਕ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ। ਉਸ ਨੇ ਇਤਿਹਾਸ ਦੇ ਪੰਨਿਆਂ ‘ਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਕੰਗ ਨੇ ਕੁਆਲੀਫਿਕੇਸ਼ਨ ਗੇੜ ਲਈ 84.22 ਮੀਟਰ ਦੀ ਦੂਰੀ ‘ਤੇ ਨੇਜਾ ਸੁੱਟ ਇਸ ਮੁਕਾਮ ਨੂੰ ਹਾਸਿਲ ਕੀਤਾ। ਦੱਸ ਦਕਏ ਕਿ ਕੰਗ ਦੀ ਇਸ ਕਾਮਯਾਬੀ ਪਿੱਛੇ ਸੰਘਰਸ਼ ਭਰੀ ਕਹਾਣੀ ਹੈ।

ਦਵਿੰਦਰ ਜਿਸ ਚੈਂਪੀਅਨਸ਼ਿਪ ‘ਚ ਹਿੱਸਾ ਲੈ ਰਿਹਾ ਹੈ ਉਸ ਲਈ ਭਾਰਤੀ ਅਥਲੀਟ ਫੈਡਰੇਸ਼ਨ ਨੇ ਕੋਚ ਤੱਕ ਨਹੀਂ ਦਿੱਤਾ। ਜਿਸ ਕਾਰਨ ਦਵਿੰਦਰ ਨੂੰ ਵਿਰੋਧੀ ਖਿਡਾਰੀ ਜੋ ਸ਼੍ਰੀਲੰਕਾ ਤੋਂ ਹੈ ਤੇ ਉਸਦਾ ਦੋਸਤ ਵੀ। ਮੋਢੇ ਦੀ ਸੱਟ ਨਾਲ ਜੂਝ ਰਹੇ ਕੰਗ ਨੂੰ ਆਪਣੇ ਵਿਰੋਧੀ ਖਿਡਾਰੀ ਜੋ ਸ਼੍ਰੀਲੰਕਾ ਦਾ ਹੈ ਤੋਂ ਮੱਦਦ ਲੈਣੀ ਪਈ। ਸ਼੍ਰੀਲੰਕਾਈ ਖਿਡਾਰੀ ਵਰੁਨਾ ਰਣਕੋਟ ਪੈਡਿਗੇ ਨੇ ਮੱਦਦ ਵੀ ਕੀਤੀ ਤੇ ਦਵਿੰਦਰ ਨੂੰ ਆਖਰੀ ਰਾਊਂਡ ਲਈ ਗੁਰ ਵੀ ਦਿੱਤੇ।

ਜਲੰਧਰ ਜ਼ਿਲ੍ਹੇ ਦੇ ਪਿੰਡ ਚੱਕ ਸਕੂਰ ‘ਚ ਜਨਮਿਆ ਕੰਗ ਫੌਜ 'ਚ ਨਾਇਬ ਸੂਬੇਦਾਰ ਹੈ ਤੇ ਜੂਨੀਅਰ ਖਿਡਾਰੀਆਂ ਨੂੰ ਕੋਚਿੰਗ ਵੀ ਦਿੰਦਾ ਹੈ। ਦਵਿੰਦਰ ਕੰਗ ਨੂੰ ਨੈਸ਼ਨਲ ਕੈਂਪ ਤੋਂ ਵੀ ਕੱਢ ਦਿੱਤਾ ਗਿਆ ਸੀ, ਕਿਉਂਕਿ ਆਸਟ੍ਰੇਲੀਆਈ ਕੋਚ ਗੈਰੀ ਕਾਲਵਰਟ ਨਾਲ ਇਸ ਕਾਰਨ ਵਿਵਾਦ ਹੋ ਗਿਆ ਕਿਉਂਕਿ ਉਹ ਉਸ ਦੀ ਗੱਲ ਨਾ ਮੰਨ ਕੇ ਵੱਧ ਪ੍ਰੈਕਟਿਸ ਕਰਦਾ ਸੀ। ਕੈਂਪ ‘ਚੋਂ ਕੱਢੇ ਜਾਣ ਤੋਂ ਬਾਅਦ ਮਹਿੰਗੀ ਟ੍ਰੇਨਿੰਗ ਨਾ ਝੱਲ ਸਕਣ ਕਾਰਨ ਦਵਿੰਦਰ ਨੇ ਇੱਕ ਵਿਦਿਆਰਥੀ ਦੇ ਪਿਤਾ ਤੋਂ 2 ਲੱਖ ਰੁਪਏ ਕਰਜ਼ੇ ‘ਤੇ ਵੀ ਲਏ।

ਜਦੋਂ ਮਈ ਮਹੀਨੇ ਪਟਿਆਲਾ ਵਿਖੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਇਰ ਈਵੈਂਟ ਸੀ ਤਾਂ ਕੁੱਝ ਦਿਨ ਪਹਿਲਾਂ ਉਸਦਾ ਜੂਤਾ ਫਟ ਗਿਆ। ਜੂਤਾ ਮਹਿੰਗਾ ਵੀ ਸੀ ਤੇ ਭਾਰਤ ‘ਚ ਮਿਲ ਵੀ ਨਹੀਂ ਸੀ ਰਿਹਾ ਤਾਂ ਕੰਗ ਨੇ ਇੰਗਲੈਂਡ ਵੱਸਦੇ ਆਪਣੇ ਦੋਸਤ ਤੋਂ ਮੱਦਦ ਮੰਗੀ। ਉਸਦੇ ਦੋਸਤ ਨੇ ਮੱਦਦ ਕਰ ਵੀ ਦਿੱਤੀ ਤੇ ਜੂਤੇ ਨੂੰ ਕਸਟਮ ਨੇ ਰੋਕ ਲਿਆ।

ਜਿਸ ਉਪਰੰਤ ਦਵਿੰਦਰ ਨੂੰ ਮਜ਼ਬੂਰਨ ਜੂਤੇ ਸਿਲਾਉਣੇ ਪਏ ਤੇ ਕੁਆਲੀਫਾਇਰ ‘ਚ ਹਿੱਸਾ ਲਿਆ। ਕੰਗ ਦੀਆਂ ਮੁਸ਼ਕਿਲਾਂ ਦਾ ਹੱਲ ਇੱਥੇ ਵੀ ਨਹੀਂ ਹੋਇਆ। ਜਦੋਂ ਉਸਨੇ ਪਹਿਲੀਆਂ ਦੋ ਕੋਸ਼ਿਸ਼ਾਂ ਕੀਤੀਆਂ ਉਨ੍ਹਾਂ ‘ਚ ਕੋਈ ਸਫਲਤਾ ਨਾ ਮਿਲੀ। ਇਸ ਤੋਂ ਬਾਅਦ ਦੂਜੇ ਅਥਲੀਟ ਤੋਂ ਜੂਤੇ ਮੰਗਣੇ ਪਏ ਅਤੇ ਫਿਰ 84.57 ਮੀਟਰ ਦੀ ਦੂਰੀ ‘ਤੇ ਨੇਜਾ ਸੁੱਟਿਆ। ਜੋ ਉਸਦਾ ਹੁਣ ਤੱਕ ਦਾ ਸਭ ਤੋਂ ਵੱਧ ਦੂਰੀ ‘ਤੇ ਸੁੱਟਿਆ ਗਿਆ ਨੇਜਾ ਹੈ। ਇਸ ਤੋਂ ਬਾਅਦ ਕੰਗ ਵਿਸ਼ਵ ਚੈਂਪੀਅਨਸ਼ਿਪ ‘ਚ ਕੁਆਲੀਫਾਈ ਕਰਨ ‘ਚ ਸਫਲ ਰਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement