ਗੇਲ ਦੀ ਪਾਰੀ ਸਦਕਾ ਪੰਜਾਬ ਨੇ ਰਾਜਸਥਾਨ ਨੂੰ 14 ਦੌੜਾਂ ਨਾਲ ਹਰਾਇਆ
Published : Mar 26, 2019, 1:52 pm IST
Updated : Mar 26, 2019, 1:52 pm IST
SHARE ARTICLE
Due to Gayle, Punjab defeated Rajasthan by 14 runs
Due to Gayle, Punjab defeated Rajasthan by 14 runs

IPL-12: ਪੰਜਾਬ ਨੇ ਰਾਜਸਥਾਨ ਨੂੰ 14 ਰਨਾਂ ਨਾਲ ਹਰਾਇਆ

ਨਵੀਂ ਦਿੱਲੀ- ਇੰਡੀਅਨ ਟੀ–20 ਲੀਗ ਚ ਖੇਡੇ ਗਏ ਇਕ ਰੁਮਾਂਚਕ ਮੁਕਾਬਲੇ ਵਿਚ ਪੰਜਾਬ ਨੇ ਆਈਪੀਐਲ ਦੇ ਆਪਣੇ ਪਹਿਲਾਂ ਮੈਚ ਵਿਚ ਮੇਜ਼ਬਾਨ ਰਾਜਸਥਾਨ ਨੂੰ 14 ਰਨਾਂ ਨਾਲ ਮਾਤ ਦਿੱਤੀ। ਪਾਰੀ ਦਾ ਆਗਾਜ਼ ਕਰਦੇ ਹੋਏ ਗੇਲ ਨੇ ਹੌਲੀ ਸ਼ੁਰੂਆਤ ਕੀਤੀ, ਪਰ ਜਲਦੀ ਹੀ ਹੱਥ ਖੋਲ੍ਹੇ, ਉਨ੍ਹਾਂ ਨੇ 47 ਗੇਂਦਾਂ ਵਿਚ ਅੱਠ ਚੌਕੇ ਅਤੇ ਚਾਰ ਛੱਕੇ ਦੀ ਮਦਦ ਨਾਲ 79 ਰਣ ਬਣਾਏ, ਜਿਸਦੀ ਮਦਦ ਨਾਲ ਪੰਜਾਬ ਨੇ ਚਾਰ ਵਿਕਟ ਉੱਤੇ 184 ਰਣ ਬਣਾਏ, ਪੰਜਾਬ ਦੇ ਸਲਾਮੀ ਬੱਲੇਬਾਜ਼ ਲੁਕੇਸ਼ ਰਾਹੁਲ 4 ਦੌੜਾਂ ਬਣਾ ਕੇ ਹੀ ਆਊਟ ਹੋ ਗਏ। ਮਿਅੰਕ ਅਗਰਵਾਲ ਨੇ ਗੇਲ ਦਾ ਸਾਥ ਦਿੰਦਿਆ 22 ਦੌੜਾਂ ਬਣਾਈਆਂ।

ਨਿਕੋਲਸ ਪੂਰਾਨ 12 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ਰਫਰਾਜ਼ ਖਾਨ ਨੇ ਹਮਲਾਵਰ ਖੇਡ ਖੇਡਦਿਆਂ 29 ਗੇਂਦਾਂ ਵਿਚ 46 ਦੌੜਾਂ ਬਣਾਈਆਂ, ਉਨ੍ਹਾਂ ਤੋਂ ਇਲਾਵਾ ਮਨਦੀਪ ਸਿੰਘ ਨੇ ਵੀ ਨਾਬਾਦ 46 ਦੌੜਾਂ ਬਣਾਈਆਂ। ਪੰਜਾਬ ਨੇ 20 ਓਵਰਾਂ ਵਿਚ 4ਵਿਕਟਾਂ ਤੇ 184 ਦੌੜਾਂ ਬਣਾਈਆਂ। ਰਾਜਸਥਾਨ ਦੇ ਗੇਂਦਬਾਜ਼ ਬੈੱਨ ਸਟੋਕਸ ਨੇ ਦੋ ਤੇ ਕੁਲਕਰਨੀ ਤੇ ਕ੍ਰਿਸ਼ਨੱਪਾ ਨੇ ਇਕ-ਇਕ ਵਿਕਟ ਹਾਸਿਲ ਕੀਤੀ। 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ ਚ ਉੱਤਰੀ ਰਾਜਸਥਾਨ ਰਾਇਲਜ਼ ਦੇ ਸਲਾਮੀ ਬੱਲੇਬਾਜ਼ ਨੇ ਤੇਜ਼ ਸ਼ੁਰੂਆਤ ਕੀਤੀ।

ਸਲਾਮੀ ਬੱਲੇਬਾਜ਼ ਅਜਿੰਕੇ ਰਹਾਣੇ 27 ਦੌੜਾਂ, ਜੋਸ ਬਟੱਲਰ 69 ਦੌੜਾਂ ਬਣਾ ਕੇ ਰਨ ਆਊਟ ਹੋ ਗਏ। ਸੰਜੂ ਸੈਮਸਨ ਨੇ 30 ਦੌੜਾਂ, ਸਟੀਫਨ ਸਮਿੱਥ 19 ਦੌੜਾਂ, ਬੈੱਨ ਸਟੋਕਸ 6 ਦੌੜਾਂ, ਰਾਹੁਲ ਤ੍ਰਿਪਾਠੀ 1 ਦੌੜ, ਕ੍ਰਿਸ਼ਨੱਪਾ 3 ਦੌੜਾਂ, ਜੋਫਰਾ ਅਰਚਕ 2 ਦੌੜਾਂ, ਜੈਦੇਵ ਉਨਾਦਕਟ 1 ਦੌੜ ਬਣਾ ਕੇ ਆਊਟ ਹੋ ਗਿਆ। ਰਾਜਸਥਾਨ ਰਾਇਲਜ਼ ਨੇ 20 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਤੇ 170 ਦੌੜਾਂ ਬਣਾਈਆਂ। ਪੰਜਾਬ ਦੇ ਸੈਮ ਕਰਨ, ਮੁਜਾਬ ਤੇ ਅੰਕਿਤ ਰਾਜਪੂਤ ਨੇ ਦੋ-ਦੋ ਤੇ ਰਵੀਚੰਦਰਨ ਅਸ਼ਨਿਵ ਨੇ ਇਕ ਵਿਕਟ ਹਾਸਿਲ ਕੀਤੀ।

ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੂੰ ਦੁਨੀਆ ਦੇ ਸਭ ਤੋਂ ਵਿਸਫੋਕਟ ਓਪਨਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਉਨ੍ਹਾਂ ਨੇ ਭਾਰਤੀ ਟੀ-20 ਲੀਗ ਚ ਇਕ ਵਾਰ ਫਿਰ ਇਸ ਦਾ ਸਬੂਤ ਪੇਸ਼ ਕੀਤਾ। ਆਈ ਪੀ ਐਲ 2019 ਚ ਪੰਜਾਬ ਲਈ ਖੇਡਣ ਵਾਲੇ ਗੇਲ ਨੇ ਸੋਮਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ 79 ਦੌੜਾਂ ਦਾ ਧਮਾਕੇਦਾਰ ਪਾਰੀ ਖੇਡੀ ਤੇ ਇਸ ਨਾਲ ਉਹ ਆਈ.ਪੀ.ਐਲ ਚ ਸਭ ਤੋਂ ਘੱਟ ਪਾਰੀਆਂ ਚ 4000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। 
  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement