
ਅੱਜ ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਅਪਣਾ 32ਵਾਂ ਜਨਮ ਦਿਨ ਮਨ੍ਹਾ......
ਨਵੀਂ ਦਿੱਲੀ (ਪੀ.ਟੀ.ਆਈ): ਅੱਜ ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਅਪਣਾ 32ਵਾਂ ਜਨਮ ਦਿਨ ਮਨ੍ਹਾ ਰਹੇ ਹਨ। 27 ਨਵੰਬਰ 1986 ਨੂੰ ਉੱਤਰ ਪ੍ਰਦੇਸ਼ ਦੇ ਮੁਰਾਦ ਨਗਰ ਵਿਚ ਜੰਮੇ ਖੱਬੇ ਹੱਥ ਦੇ ਬੱਲੇਬਾਜ਼ ਨੇ 18 ਸਾਲ ਦੀ ਉਮਰ ਵਿਚ ਟੀਮ ਇੰਡੀਆ ਲਈ ਡੈਬਿਊ ਕੀਤਾ ਸੀ। ਅੱਜ ਭਲੇ ਹੀ ਰੈਨਾ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ ਪਰ ਇਕ ਸਮੇਂ ਵਿਚ ਗੇਂਦਬਾਜ਼ ਉਨ੍ਹਾਂ ਦੀ ਬੱਲੇਬਾਜੀ ਦਾ ਖੌਫ ਖਾਂਦੇ ਸਨ। ਸੁਰੇਸ਼ ਰੈਨਾ ਮੱਧ ਕ੍ਰਮ ਵਿਚ ਅਪਣੀ ਤੂਫਾਨੀ ਬੱਲੇਬਾਜੀ ਤੋਂ ਇਲਾਵਾ ਸਪਿਨ ਗੇਂਦਬਾਜੀ ਵੀ ਕਰਦੇ ਹਨ।
Suresh Raina
ਪਰ ਜੋ ਚੀਜ ਉਨ੍ਹਾਂ ਨੂੰ ਸਭ ਤੋਂ ਖਾਸ ਬਣਾਉਂਦੀ ਹੈ ਉਹ ਹੈ ਉਨ੍ਹਾਂ ਦੀ ਜਬਰਦਸਤ ਫੀਲਡਿੰਗ। ਅਪਣੀ ਫੀਲਡਿੰਗ ਲਈ ਦੁਨੀਆ ਵਿਚ ਪਹਿਚਾਣੇ ਵਾਲੇ ਦੱਖਣ ਅਫਰੀਕਾ ਦੇ ਲੀਜੈਂਡ ਕ੍ਰਿਕੇਟਰ ਜਾਂਟੀ ਰੋਡਸ ਵੀ ਸੁਰੇਸ਼ ਰੈਨਾ ਨੂੰ ਟੀਮ ਇੰਡੀਆ ਦਾ ਵਧਿਆ ਫੀਲਡਰ ਦੱਸ ਚੁੱਕੇ ਹਨ। ਰੈਨਾ ਦੇ ਨਾਮ ਭਾਰਤੀ ਕ੍ਰਿਕੇਟ ਦੇ ਤਿੰਨਾਂ ਫਾਰਮੈਟ ਵਿਚ ਸੈਂਕੜੇ ਲਗਾਉਣ ਦਾ ਰਿਕਾਰਡ ਦਰਜ਼ ਹੈ। ਰੈਨਾ ਨੇ ਦੇਸ਼ ਲਈ 226 ਵਨਡੇ, 78 ਟੀ-20 ਅਤੇ 18 ਟੇਸਟ ਮੈਚ ਖੇਡੇ ਹਨ। ਤਿੰਨਾਂ ਫਾਰਮੈਟਾਂ ਵਿਚ ਸੁਰੇਸ਼ ਰੈਨਾ ਦੇ ਨਾਮ 7988 ਦੌੜਾਂ ਹਨ। ਜਿਸ ਵਿਚ 7 ਸੈਂਕੜੇ ਅਤੇ 48 ਅਰਧਸੈਂਕੜੇ ਸ਼ਾਮਲ ਹਨ।
Suresh Raina
ਆਈ.ਪੀ.ਐੱਲ ਵਿਚ ਚੇਂਨਈ ਸੁਪਰਕਿੰਗ ਦਾ ਹਿੱਸਾ ਸੁਰੇਸ਼ ਰੈਨਾ ਦੇ ਨਾਮ ਆਈ.ਪੀ.ਐੱਲ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ। ਰੈਨਾ ਨੇ ਸ਼੍ਰੀਲੰਕਾ ਦੇ ਵਿਰੁੱਧ ਸਾਲ 2010 ਵਿਚ ਡੈਬਿਊ ਕੀਤਾ ਸੀ।
Suresh Raina
ਦੱਸ ਦਈਏ ਕਿ ਭਾਵੇਂ ਇਹ ਮੈਚ ਡਰਾ ਰਿਹਾ ਪਰ ਰੈਨਾ ਨੇ ਅਪਣੇ ਡੈਬਿਊ ਮੈਚ ਵਿਚ ਹੀ ਸੈਕੜਾ ਜੜ ਦਿਤਾ ਸੀ। ਉਹ ਅਜਿਹਾ ਕਰਨ ਵਾਲੇ 12ਵੇਂ ਭਾਰਤੀ ਖਿਡਾਰੀ ਬਣੇ ਸਨ। ਰੈਨਾ ਨੇ 120 ਦੌੜਾਂ ਦੀ ਸੈਕੜਾ ਪਾਰੀ ਖੇਡੀ ਸੀ। ਅੱਜ ਰੈਨਾ ਦੇ ਜਨਮ ਦਿਨ ਉਤੇ ਕਈ ਦਿੱਗਜ ਕ੍ਰਿਕੇਟਰ ਉਨ੍ਹਾਂ ਨੂੰ ਅਪਣੇ ਅੰਦਾਜ ਵਿਚ ਵਧਾਈ ਦੇ ਰਹੇ ਹਨ।