Hasrat Gill: ਆਸਟ੍ਰੇਲੀਆਈ ਮਹਿਲਾ ਅੰਡਰ-19 ਟੀਮ ’ਚ ਪੰਜਾਬਣ ਦੀ ਚੋਣ
Published : Mar 26, 2024, 1:42 pm IST
Updated : Mar 26, 2024, 1:42 pm IST
SHARE ARTICLE
Hasrat Gill named in Australian Women's U19 squad
Hasrat Gill named in Australian Women's U19 squad

ਪਲੇਠੇ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਸ਼੍ਰੀਲੰਕਾ ਦੌਰੇ 'ਤੇ ਹੈ 18 ਸਾਲਾ ਆਲ-ਰਾਊਂਡਰ ਹਸਰਤ ਗਿੱਲ

Hasrat Gill: ਭਾਰਤੀ ਮੂਲ ਦੀਆਂ ਦੋ ਖਿਡਾਰਨਾਂ ਸਮੇਤ 15 ਮੈਂਬਰੀ ਆਸਟ੍ਰੇਲੀਆਈ ਮਹਿਲਾ ਅੰਡਰ-19 ਟੀਮ ਸ਼੍ਰੀਲੰਕਾ ਲਈ ਰਵਾਨਾ ਹੋ ਗਈ ਹੈ। ਇਸ ਟੀਮ ਵਿਚ ਪੰਜਾਬੀ ਮੂਲ ਦੀ ਹਸਰਤ ਗਿੱਲ ਦੀ ਵੀ ਚੋਣ ਹੋਈ ਹੈ। ਜ਼ਿਲ੍ਹਾ ਪੱਧਰੀ ਅਤੇ ਆਸਟ੍ਰੇਲੀਆ ਦੀ ਘਰੇਲੂ ਟੀ-20 ਵੂਮੈਨ ਬਿਗ ਬੈਸ਼ ਲੀਗ ਵਿਚ ਸਫਲ ਕ੍ਰਿਕੇਟ ਪ੍ਰਦਰਸ਼ਨ 'ਤੋਂ ਬਾਅਦ ਹਸਰਤ ਗਿੱਲ ਹੁਣ ਅਪਣੇ ਪਲੇਠੇ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਸ਼੍ਰੀਲੰਕਾ ਦੌਰੇ 'ਤੇ ਹੈ।

ਇਹ ਦੌਰਾ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੋਣ ਵਾਲੇ ਆਈਸੀਸੀ ਮਹਿਲਾ ਅੰਡਰ 19 ਵਿਸ਼ਵ ਕੱਪ ਲਈ ਇਕ ਪ੍ਰਮੁੱਖ ਲੀਡ-ਅੱਪ ਹੋਵੇਗਾ। ਹਸਰਤ ਗਿੱਲ ਨੂੰ ਉਮੀਦ ਹੈ ਕਿ ਉਹ ਵਿਸ਼ਵ ਕੱਪ ਵਿਚ ਵੀ ਆਸਟ੍ਰੇਲੀਆ ਦੀ ਨੁਮਾਇੰਦਗੀ ਕਰੇਗੀ। ਇਸ ਦੌਰੇ ਦੌਰਾਨ, ਆਸਟ੍ਰੇਲੀਆ ਚਾਰ ਟੀ-20 ਮੈਚਾਂ ਵਿਚ ਹਿੱਸਾ ਲਵੇਗਾ, ਜਿਸ ਵਿਚ ਪਹਿਲਾ ਮੈਚ 28 ਮਾਰਚ ਨੂੰ ਨਿਰਧਾਰਤ ਕੀਤਾ ਗਿਆ ਹੈ। ਉਸ ਤੋਂ ਬਾਅਦ ਅਪ੍ਰੈਲ ਵਿਚ ਦੋ ਇਕ ਰੋਜ਼ਾ ਮੈਚ ਹੋਣਗੇ।

ਦੱਸ ਦੇਈਏ ਕਿ ਆਲ-ਰਾਊਂਡਰ ਹਸਰਤ ਗਿੱਲ ਵਿਕਟੋਰੀਅਨ ਪ੍ਰੀਮੀਅਰ ਕ੍ਰਿਕੇਟ (ਸੀਜ਼ਨ 2021/22) ਵਿਚ ਮੈਲਬੌਰਨ ਕ੍ਰਿਕੇਟ ਕਲੱਬ ਲਈ ਸੱਭ ਤੋਂ ਵੱਧ 26 ਵਿਕਟ ਲੈਣ ਵਾਲੀ ਸਰਬੋਤਮ ਖਿਡਾਰੀ ਬਣੀ ਸੀ ਅਤੇ ਉਹ ਵਿਕਟੋਰੀਆ ਪ੍ਰੀਮੀਅਰ ਕ੍ਰਿਕੇਟ ਲੀਗ 2023-2024 ਸੀਜ਼ਨ ਦੀ ਸਰਬੋਤਮ ਖਿਡਾਰੀ ਵੀ ਰਹੀ ਹੈ।

ਹਸਰਤ ਗਿੱਲ ਨੂੰ 13 ਸਾਲ ਦੀ ਉਮਰ ਵਿਚ ਕਲੱਬ ਵਿਚ ਸੱਭ ਤੋਂ ਛੋਟੀ ਉਮਰ ਵਿਚ ਮੈਲਬੌਰਨ ਜ਼ਿਲ੍ਹਾ ਪ੍ਰੀਮੀਅਰ 1 ਲਈ ਚੁਣਿਆ ਗਿਆ ਸੀ ਅਤੇ ਉਸ ਨੂੰ ਮੈਲਬੌਰਨ ਕ੍ਰਿਕਟ ਕਲੱਬ ਵਿਚ ਪਹਿਲੇ ਸਾਲ ’ਚ 'ਮੋਸਟ ਵੇਲੂਏਬਲ ਪਲੇਅਰ' ਨਾਲ ਸਨਮਾਨਿਤ ਕੀਤਾ ਗਿਆ ਸੀ। ਹਸਰਤ ਇਹ ਵੱਕਾਰੀ ਪੁਰਸਕਾਰ ਜਿੱਤਣ ਵਾਲੀ ਸੱਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਗਈ ਸੀ। ਹਸਰਤ ਗਿੱਲ ਕ੍ਰਿਕੇਟ ਦੇ ਨਾਲ-ਨਾਲ ਆਰਕੀਟੈਕਚਰ ਦੀ ਪੜ੍ਹਾਈ ਵੀ ਕਰ ਰਹੀ ਹੈ। ਹਸਰਤ ਗਿੱਲ ਦਾ ਜਨਮ ਪੰਜਾਬ ਵਿਚ ਹੋਇਆ ਹੈ। ਉਸ ਦਾ ਸਬੰਧ ਅੰਮ੍ਰਿਤਸਰ ਨੇੜਲੇ ਪਿੰਡ ਬਾਸਰਕੇ ਨਾਲ ਹੈ। ਹਸਰਤ ਦੇ ਮਾਤਾ ਦਾ ਕਹਿਣਾ ਹੈ ਕਿ, "ਹਰ ਪ੍ਰਾਪਤੀ ਸਖ਼ਤ ਮਿਹਨਤ ਨਾਲ ਮਿਲਦੀ ਹੈ ਤੇ ਸਾਨੂੰ ਅਪਣੀ ਧੀ ਦੀਆਂ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ"।

 (For more Punjabi news apart from Hasrat Gill named in Australian Women's U19 squad, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement