ਖ਼ਬਰਾਂ |

ਤਾਜ਼ਾ |

ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਮੈਚ ਲੜੀ ਦੀਆਂ ਤਰੀਕਾਂ ਜਾਰੀ
Published : Mar 26, 2024, 4:22 pm IST
Updated : Mar 26, 2024, 4:22 pm IST
SHARE ARTICLE
Representative Image.
Representative Image.

22 ਨਵੰਬਰ ਤੋਂ ਪਰਥ ’ਚ ਸ਼ੁਰੂ ਹੋਵੇਗੀ ਟੈਸਟ ਲੜੀ, 

ਮੈਲਬੌਰਨ: ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਲੜੀ 22 ਨਵੰਬਰ ਤੋਂ ਪਰਥ ਦੇ ਓਪਟਸ ਸਟੇਡੀਅਮ ’ਚ ਸ਼ੁਰੂ ਹੋਵੇਗੀ। ਆਸਟਰੇਲੀਆ ਆਮ ਤੌਰ ’ਤੇ ਅਪਣੇ ਸੀਜ਼ਨ ਦਾ ਪਹਿਲਾ ਟੈਸਟ ਮੈਚ ਐਡੀਲੇਡ ਓਵਲ ’ਚ ਖੇਡਦਾ ਹੈ ਪਰ ਭਾਰਤ ਵਿਰੁਧ ਉਥੇ ਦੂਜਾ ਟੈਸਟ ਮੈਚ ਖੇਡਿਆ ਜਾਵੇਗਾ, ਜੋ 6 ਤੋਂ 10 ਦਸੰਬਰ ਤਕ ਖੇਡਿਆ ਜਾਵੇਗਾ। ਇਹ ਦਿਨ-ਰਾਤ ਦਾ ਮੈਚ ਹੋਵੇਗਾ। 

ਤੀਜਾ ਟੈਸਟ 14 ਤੋਂ 18 ਦਸੰਬਰ ਤਕ ਬ੍ਰਿਸਬੇਨ ’ਚ ਖੇਡਿਆ ਜਾਵੇਗਾ ਜਦਕਿ ਮੈਲਬੌਰਨ ’ਚ 26 ਤੋਂ 30 ਦਸੰਬਰ ਤਕ ਬਾਕਸਿੰਗ ਡੇਅ ਟੈਸਟ ਖੇਡਿਆ ਜਾਵੇਗਾ। ਪੰਜਵਾਂ ਅਤੇ ਆਖ਼ਰੀ ਟੈਸਟ ਮੈਚ ਨਵੇਂ ਸਾਲ ’ਚ 3 ਤੋਂ 7 ਜਨਵਰੀ ਤਕ ਸਿਡਨੀ ’ਚ ਖੇਡਿਆ ਜਾਵੇਗਾ। ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਅਗਲੇ ਗਰਮੀਆਂ ਲਈ ਅਪਣੇ ਕ੍ਰਿਕਟ ਪ੍ਰੋਗਰਾਮ ਦਾ ਐਲਾਨ ਕੀਤਾ। ਭਾਰਤ ਸੀਰੀਜ਼ ਇਸ ਦਾ ਹਿੱਸਾ ਹੈ। 

ਕ੍ਰਿਕਟ ਆਸਟਰੇਲੀਆ ਦੇ ਪ੍ਰੋਗਰਾਮ ਮੁਖੀ ਪੀਟਰ ਰੋਚ ਨੇ ਕਿਹਾ ਕਿ ਪਰਥ ਨੂੰ ਪਹਿਲੇ ਟੈਸਟ ਦੀ ਮੇਜ਼ਬਾਨੀ ਦਾ ਅਧਿਕਾਰ ਦੇਣ ਪਿੱਛੇ ਸੱਭ ਤੋਂ ਮਹੱਤਵਪੂਰਨ ਕਾਰਕ ਦੋਹਾਂ ਦੇਸ਼ਾਂ ਦੇ ਦਰਸ਼ਕਾਂ ਲਈ ਦੋਸਤਾਨਾ ਪ੍ਰਸਾਰਣ ਖੇਤਰ ਦਾ ਹੋਣਾ ਹੈ। ਉਨ੍ਹਾਂ ਕਿਹਾ, ‘‘ਸਾਡੀ ਕੌਮੀ ਟੀਮ ਦੀ ਸਪੱਸ਼ਟ ਸਲਾਹ ਹੈ ਕਿ ਟੈਸਟ ਸੀਰੀਜ਼ ਉਨ੍ਹਾਂ ਥਾਵਾਂ ’ਤੇ ਸ਼ੁਰੂ ਹੋਵੇ ਜਿੱਥੇ ਉਹ ਸੱਭ ਤੋਂ ਆਰਾਮਦਾਇਕ ਹਨ ਅਤੇ ਪਰਥ ਅਤੇ ਬ੍ਰਿਸਬੇਨ ਅਜਿਹੀਆਂ ਥਾਵਾਂ ਹਨ ਜਿੱਥੇ ਉਨ੍ਹਾਂ ਨੂੰ ਸੱਭ ਤੋਂ ਵੱਧ ਫਾਇਦਾ ਹੋਵੇਗਾ।’’

ਇਸ ਤੋਂ ਪਹਿਲਾਂ ਕ੍ਰਿਕਟ ਆਸਟਰੇਲੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਬਾਰਡਰ ਗਾਵਸਕਰ ਟਰਾਫੀ ਲਈ ਖੇਡੀ ਜਾਣ ਵਾਲੀ ਸੀਰੀਜ਼ ਪੰਜ ਟੈਸਟ ਮੈਚਾਂ ’ਚ ਖੇਡੀ ਜਾਵੇਗੀ। 1991-92 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਆਸਟਰੇਲੀਆ ਵਿਰੁਧ ਪੰਜ ਟੈਸਟ ਮੈਚਾਂ ਦੀ ਲੜੀ ਖੇਡੇਗਾ।

SHARE ARTICLE

ਏਜੰਸੀ

Advertisement

ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਾਣਾ

15 Apr 2026 2:49 PM

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM
Advertisement