
ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਸੰਕੇਤ ਦਿਤਾ ਸੀ ਕਿ ਇਹ ਟੀ-20 ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ।
T20 World Cup: ਅਫ਼ਗਾਨਿਸਤਾਨ ਦੀ ਬੰਗਲਾਦੇਸ਼ 'ਤੇ ਜਿੱਤ ਦੇ ਨਾਲ ਹੀ ਟੀ-20 ਵਿਸ਼ਵ ਕੱਪ 'ਚ ਆਸਟ੍ਰੇਲੀਆ ਦਾ ਸਫਰ ਸੁਪਰ ਅੱਠ 'ਚ ਖਤਮ ਹੋ ਗਿਆ। ਭਾਰਤ ਨੇ ਵੀ ਸੋਮਵਾਰ ਨੂੰ ਆਸਟ੍ਰੇਲੀਆ ਨੂੰ ਹਰਾਇਆ। ਇਸ ਦੇ ਨਾਲ ਹੀ ਕੰਗਾਰੂ ਟੀਮ ਦੇ ਅਨੁਭਵੀ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ 15 ਸਾਲ ਦਾ ਅੰਤਰਰਾਸ਼ਟਰੀ ਕਰੀਅਰ ਖ਼ਤਮ ਹੋ ਗਿਆ। ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਸੰਕੇਤ ਦਿਤਾ ਸੀ ਕਿ ਇਹ ਟੀ-20 ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਹੋਵੇਗਾ।
ਵਾਰਨਰ ਲਈ ਦੁੱਖ ਦੀ ਗੱਲ ਇਹ ਸੀ ਕਿ ਉਹ ਅਪਣੇ ਆਖਰੀ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਆਸਟ੍ਰੇਲੀਆ ਨੂੰ ਚੈਂਪੀਅਨ ਨਹੀਂ ਬਣਾ ਸਕੇ। ਵਾਰਨਰ ਦਾ ਕਰੀਅਰ ਕਈ ਪ੍ਰਾਪਤੀਆਂ ਦੇ ਨਾਲ-ਨਾਲ ਵਿਵਾਦਾਂ ਨਾਲ ਭਰਿਆ ਰਿਹਾ। ਜਨਵਰੀ 2009 ਵਿਚ ਟੀ-20 ਮੈਚ ਵਿਚ ਅਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ 37 ਸਾਲਾ ਵਾਰਨਰ ਨੇ ਅਪਣਾ ਆਖਰੀ ਅੰਤਰਰਾਸ਼ਟਰੀ ਮੈਚ 24 ਜੂਨ ਨੂੰ ਗ੍ਰਾਸ ਆਈਲੇਟ ਵਿਚ ਭਾਰਤ ਵਿਰੁਧ ਖੇਡਿਆ ਸੀ, ਜਿਸ ਵਿਚ ਆਸਟਰੇਲੀਆ ਨੂੰ 24 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2021 ਦੀ ਚੈਂਪੀਅਨ ਆਸਟ੍ਰੇਲੀਆ ਸਿਰਫ ਦੋ ਅੰਕਾਂ ਨਾਲ ਸੁਪਰ ਅੱਠ ਗਰੁੱਪ ਵਨ ਟੇਬਲ ਵਿਚ ਤੀਜੇ ਸਥਾਨ 'ਤੇ ਰਹੀ।
ਆਸਟ੍ਰੇਲੀਆ ਦੇ ਸੱਭ ਤੋਂ ਮਹਾਨ ਬੱਲੇਬਾਜ਼ਾਂ ਵਿਚੋਂ ਇਕ ਵਾਰਨਰ, ਨੂੰ ਗਾਰਡ ਆਫ਼ ਆਨਰ ਨਹੀਂ ਮਿਲਿਆ ਅਤੇ ਨਾ ਹੀ ਦਰਸ਼ਕਾਂ ਦੁਆਰਾ ਉਸ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ ਗਿਆ। ਅਪਣੇ ਆਖਰੀ ਮੈਚ ਵਿਚ ਉਹ ਛੇ ਗੇਂਦਾਂ ਵਿਚ ਛੇ ਦੌੜਾਂ ਬਣਾ ਕੇ ਅਰਸ਼ਦੀਪ ਸਿੰਘ ਦੀ ਗੇਂਦ ’ਤੇ ਸੂਰਿਆਕੁਮਾਰ ਯਾਦਵ ਹੱਥੋਂ ਕੈਚ ਆਊਟ ਹੋ ਗਏ। ਉਹ ਸਿਰ ਝੁਕਾ ਕੇ ਮੈਦਾਨ ਤੋਂ ਬਾਹਰ ਨਿਕਲੇ, ਇਹ ਨਹੀਂ ਪਤਾ ਸੀ ਕਿ ਇਹ ਉਨ੍ਹਾਂ ਦਾ ਆਖਰੀ ਮੈਚ ਸੀ ਜਾਂ ਨਹੀਂ।
ਵਾਰਨਰ ਨੂੰ ਹਮਲਾਵਰ ਬੱਲੇਬਾਜ਼ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਸਟ੍ਰੇਲੀਆ ਲਈ 110 ਟੀ-20 ਮੈਚਾਂ ਵਿਚ 3277 ਦੌੜਾਂ ਬਣਾਈਆਂ ਹਨ, ਜਿਸ ਵਿਚ ਇਕ ਸੈਂਕੜਾ ਅਤੇ 28 ਅਰਧ ਸੈਂਕੜੇ ਸ਼ਾਮਲ ਹਨ। ਵਾਰਨਰ ਨੇ 2019 ਵਿਚ ਪਾਕਿਸਤਾਨ ਵਿਰੁੱਧ ਟੀ-20 ਵਿਚ ਸੈਂਕੜਾ ਲਗਾਇਆ ਅਤੇ ਤਿੰਨੋਂ ਫਾਰਮੈਟਾਂ ਵਿਚ ਸੈਂਕੜਾ ਲਗਾਉਣ ਵਾਲੇ ਤੀਜੇ ਆਸਟ੍ਰੇਲੀਆਈ ਖਿਡਾਰੀ ਬਣ ਗਏ। ਅੰਤਰਰਾਸ਼ਟਰੀ ਕ੍ਰਿਕਟ ਤੋਂ ਇਲਾਵਾ, ਵਾਰਨਰ ਦੁਨੀਆਂ ਭਰ ਦੀਆਂ ਟੀ-20 ਲੀਗਾਂ ਵਿਚ ਖੇਡਦੇ ਹਨ ਜਿਸ ਵਿਚ ਆਈਪੀਐਲ ਵੀ ਸ਼ਾਮਲ ਹੈ। 2021 ਵਿਚ, ਉਹ ਟੀ-20 ਵਿਚ 10000 ਦੌੜਾਂ ਬਣਾਉਣ ਵਾਲੇ ਚੌਥੇ ਬੱਲੇਬਾਜ਼ ਬਣ ਗਏ।
ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਵੀ ਭਾਰਤ ਵਿਰੁੱਧ ਹਾਰ ਤੋਂ ਬਾਅਦ ਵਾਰਨਰ ਦੇ ਸੰਨਿਆਸ 'ਤੇ ਅਪਣੀ ਰਾਏ ਜ਼ਾਹਰ ਕੀਤੀ। ਹੇਜ਼ਲਵੁੱਡ ਨੇ ਕਿਹਾ, ਅਸੀਂ ਟੀਮ ਅਤੇ ਮੈਦਾਨ 'ਤੇ ਉਨ੍ਹਾਂ ਦੀ ਗੈਰਹਾਜ਼ਰੀ ਨੂੰ ਸੱਚਮੁੱਚ ਮਹਿਸੂਸ ਕਰਾਂਗੇ। ਉਨ੍ਹਾਂ ਦਾ ਸਾਰੇ ਫਾਰਮੈਟਾਂ ਵਿਚ ਸ਼ਾਨਦਾਰ ਕਰੀਅਰ ਸੀ। ਉਨ੍ਹਾਂ ਨੇ ਪਹਿਲਾਂ ਟੈਸਟ, ਫਿਰ ਵਨਡੇ ਅਤੇ ਹੁਣ ਟੀ-20 ਕ੍ਰਿਕਟ ਨੂੰ ਅਲਵਿਦਾ ਕਹਿ ਦਿਤਾ। ਜਦੋਂ ਇਕ ਖਿਡਾਰੀ ਜਿਸ ਨਾਲ ਤੁਸੀਂ ਲੰਬੇ ਸਮੇਂ ਤੱਕ ਖੇਡਿਆ ਹੈ, ਖੇਡ ਨੂੰ ਛੱਡ ਦਿੰਦਾ ਹੈ, ਇਹ ਇਕ ਵੱਖਰਾ ਅਹਿਸਾਸ ਹੁੰਦਾ ਹੈ।
(For more Punjabi news apart from David Warner Retires From International Cricket After Australia's T20 World Cup Exit, stay tuned to Rozana Spokesman)