ਸੰਯੁਕਤ ਅਰਬ ਅਮੀਰਾਤ ਵਿਚ ਹੋਵੇਗਾ ਏਸ਼ੀਆ ਕੱਪ, 9 ਤੋਂ 28 ਸਤੰਬਰ ਤਕ ਹੋਣਗੇ ਮੈਚ
Published : Jul 26, 2025, 10:20 pm IST
Updated : Jul 26, 2025, 10:20 pm IST
SHARE ARTICLE
Asia Cup
Asia Cup

14 ਅਤੇ 21 ਸਤੰਬਰ ਨੂੰ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ

ਕਰਾਚੀ/ਨਵੀਂ ਦਿੱਲੀ : ਏਸ਼ੀਆਈ ਕ੍ਰਿਕਟ ਪ੍ਰੀਸ਼ਦ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਸਨਿਚਰਵਾਰ ਨੂੰ ਐਲਾਨ ਕੀਤਾ ਕਿ ਪੁਰਸ਼ ਏਸ਼ੀਆ ਕੱਪ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ’ਚ 9 ਤੋਂ 28 ਸਤੰਬਰ ਤਕ ਕਰਵਾਇਆ ਜਾਵੇਗਾ। 

ਖ਼ਬਰ ਏਜੰਸੀ ਪੀ.ਟੀ.ਆਈ. ਨੂੰ ਮਿਲੀ ਖਰੜਾ ਸੂਚੀ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਮੈਚ 14 ਸਤੰਬਰ (ਐਤਵਾਰ) ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਹਾਂ ਟੀਮਾਂ ਨੂੰ ਇਕ ਹੀ ਗਰੁੱਪ ’ਚ ਰੱਖਿਆ ਗਿਆ ਹੈ। ਇਸ ਤੋਂ ਅਗਲੇ ਐਤਵਾਰ ਦੋਹਾਂ ਟੀਮਾਂ ਵਿਚਕਾਰ (21 ਸਤੰਬਰ) ਨੂੰ ‘ਸੁਪਰ ਫੋਰ’ ਮੁਕਾਬਲਾ ਹੋਣ ਦੀ ਵੀ ਉਮੀਦ ਹੈ। ਭਾਰਤ ਅਪਣੀ ਮੁਹਿੰਮ ਦੀ ਸ਼ੁਰੂਆਤ 10 ਸਤੰਬਰ ਨੂੰ ਯੂ.ਏ.ਈ. ਵਿਰੁਧ ਕਰੇਗਾ ਅਤੇ ਅਪਣੇ ਸਾਰੇ ਮੈਚ ਦੁਬਈ ਵਿਚ ਖੇਡਣ ਦੀ ਸੰਭਾਵਨਾ ਹੈ। 

ਭਾਰਤ, ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਨੂੰ ਗਰੁੱਪ ਏ ਵਿਚ ਰੱਖਿਆ ਗਿਆ ਹੈ ਜਦਕਿ ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਹਾਂਗਕਾਂਗ ਨੂੰ ਗਰੁੱਪ ਬੀ ਵਿਚ ਰੱਖਿਆ ਗਿਆ ਹੈ। ਏ.ਸੀ.ਸੀ. 19 ਮੈਚਾਂ ਦੇ ਟੂਰਨਾਮੈਂਟ ਲਈ 17 ਮੈਂਬਰੀ ਟੀਮਾਂ ਨੂੰ ਇਜਾਜ਼ਤ ਦੇਵੇਗਾ ਅਤੇ ਮੈਚ ਦੁਬਈ ਅਤੇ ਅਬੂ ਧਾਬੀ ਵਿਚ ਖੇਡੇ ਜਾਣਗੇ। 

ਇਸ ਤੋਂ ਪਹਿਲਾਂ ਨਕਵੀ, ਜੋ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਵੀ ਹਨ, ਨੇ ‘ਐਕਸ’ ਉਤੇ ਟੂਰਨਾਮੈਂਟ ਦਾ ਰਸਮੀ ਐਲਾਨ ਕੀਤਾ ਸੀ। 24 ਜੁਲਾਈ ਨੂੰ ਏਸੀਸੀ ਦੀ ਮੀਟਿੰਗ ਵਿਚ ਸਮਾਗਮ ਦੇ ਸਥਾਨ ਦਾ ਫੈਸਲਾ ਕੀਤਾ ਗਿਆ ਸੀ। ਸਾਰੇ 25 ਮੈਂਬਰ ਦੇਸ਼ਾਂ ਨੇ ਮੀਟਿੰਗ ਵਿਚ ਹਿੱਸਾ ਲਿਆ। 

ਬੀ.ਸੀ.ਸੀ.ਆਈ. ਟੂਰਨਾਮੈਂਟ ਦਾ ਮੇਜ਼ਬਾਨ ਹੈ ਪਰ ਇਹ ਸੰਯੁਕਤ ਅਰਬ ਅਮੀਰਾਤ ਵਿਚ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਨੇ ਆਪਸੀ ਸਹਿਮਤੀ ਨਾਲ 2027 ਤਕ ਸਿਰਫ ਨਿਰਪੱਖ ਸਥਾਨਾਂ ਉਤੇ ਮੁਕਾਬਲਾ ਕਰਨ ਉਤੇ ਸਹਿਮਤੀ ਜਤਾਈ ਹੈ। 

ਪ੍ਰਸਾਰਕਾਂ ਨਾਲ ਏ.ਸੀ.ਸੀ. ਦੇ ਸਮਝੌਤੇ ਅਨੁਸਾਰ ਭਾਰਤ ਅਤੇ ਪਾਕਿਸਤਾਨ ਨੂੰ ਇਕੋ ਗਰੁੱਪ ਵਿਚ ਰੱਖਿਆ ਜਾਵੇਗਾ ਅਤੇ ਸੁਪਰ ਫੋਰ ਪੜਾਅ ਵਿਚ ਇਕ-ਦੂਜੇ ਨੂੰ ਇਕ ਹੋਰ ਮੌਕਾ ਮਿਲੇਗਾ ਅਤੇ ਜੇਕਰ ਦੋਵੇਂ ਟੀਮਾਂ ਫਾਈਨਲ ਵਿਚ ਪਹੁੰਚਦੀਆਂ ਹਨ ਤਾਂ ਤੀਜਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। 

ਏਸ਼ੀਆ ਕੱਪ ਦਾ ਇਹ ਐਡੀਸ਼ਨ ਟੀ-20 ਫਾਰਮੈਟ ਵਿਚ ਕੀਤਾ ਜਾਵੇਗਾ ਜਿਵੇਂ ਕਿ ਰਵਾਇਤ ਹੈ ਕਿ ਆਈ.ਸੀ.ਸੀ. ਦੀ ਅਗਲੀ ਆਲਮੀ ਮੀਟਿੰਗ ਭਾਰਤ ਅਤੇ ਸ਼੍ਰੀਲੰਕਾ ਵਿਚ ਟੀ-20 ਵਿਸ਼ਵ ਕੱਪ ਹੈ।

Tags: asia cup

SHARE ARTICLE

ਏਜੰਸੀ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement