ਮੇਰੇ 'ਤੇ ਸਵਾਲ ਕਰਨ ਵਾਲਿਆਂ ਨੂੰ ਇਹ ਖ਼ਿਤਾਬ ਮੇਰਾ ਜਵਾਬ : ਸਿੰਧੂ
Published : Aug 26, 2019, 7:33 pm IST
Updated : Aug 26, 2019, 7:33 pm IST
SHARE ARTICLE
This is my answer to those who questioned me: PV Sindhu
This is my answer to those who questioned me: PV Sindhu

ਸਿੰਧੂ ਨੇ ਐਤਵਾਰ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿਤਿਆ ਸੀ।

ਬਾਸੇਲ (ਸਵਿਟਜ਼ਰਲੈਂਡ) : ਪੀ. ਵੀ. ਸਿੰਧੂ ਨੇ ਕਿਹਾ ਕਿ ਪਿਛਲੇ ਦੋ ਵਿਸ਼ਵ ਚੈਂਪੀਅਨਸ਼ਿਪ ਫ਼ਾਈਨਲ 'ਚ ਖ਼ਿਤਾਬ ਨਾ ਜਿੱਤਣ ਦੇ ਕਾਰਨ ਹੋ ਰਹੀ ਆਲੋਚਨਾ ਨਾਲ ਉਹ 'ਨਾਰਾਜ਼ ਅਤੇ ਦੁਖੀ' ਸੀ ਅਤੇ ਹਾਲ ਹੀ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਉਨ੍ਹਾਂ ਆਲੋਚਕਾ ਨੂੰ ਕਰਾਰਾ ਜਵਾਬ ਹੈ ਜਿਨ੍ਹਾਂ ਨੇ ਉਨ੍ਹਾਂ 'ਤੇ ਸਵਾਲ ਚੁੱਕਿਆ ਸੀ। ਦੋ ਵਾਰ ਦੀ ਚਾਂਦੀ ਦਾ ਤਮਗ਼ਾ ਜੇਤੂ ਸਿੰਧੂ ਨੇ ਐਤਵਾਰ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿਤਿਆ।

This is my answer to those who questioned me: PV SindhuThis is my answer to those who questioned me: PV Sindhu

ਜਾਪਾਨ ਦੀ ਨਾਜੋਮੀ ਓਕੂਹਾਰਾ ਵਿਰੁਧ ਖ਼ਿਤਾਬ ਜਿੱਤਣ ਦੇ ਬਾਅਦ ਵਿਸ਼ਵ ਬੈਡਮਿੰਟਨ (ਬੀ. ਡਬਲਿਊ. ਐਫ.) ਦੀ ਅਧਿਕਾਰਤ ਵੈੱਬਸਾਈਟ 'ਤੇ ਸਿੰਧੂ ਨੇ ਕਿਹਾ, ''ਇਹ ਮੇਰਾ ਉਨ੍ਹਾਂ ਲੋਕਾਂ ਨੂੰ ਜਵਾਬ ਹੈ ਜੋ ਵਾਰ-ਵਾਰ ਸਵਾਲ ਪੁੱਛ ਰਹੇ ਸਨ। ਮੈਂ ਸਿਰਫ ਅਪਣੇ ਰੈਕਟ ਨਾਲ ਜਵਾਬ ਦੇਣਾ ਚਾਹੁੰਦੀ ਸੀ ਅਤੇ ਇਸ ਜਿੱਤ ਨਾਲ ਮੈਂ ਅਜਿਹਾ ਕਰਨ 'ਚ ਸਫ਼ਲ ਰਹੀ।'' ਉਨ੍ਹਾਂ ਕਿਹਾ, ''ਪਹਿਲੇ ਵਿਸ਼ਵ ਚੈਂਪੀਅਨਸ਼ਿਪ ਫ਼ਾਈਨਲ ਤੋਂ ਬਾਅਦ ਮੈਨੂੰ ਕਾਫੀ ਬੁਰਾ ਲੱਗਿਆ ਸੀ ਅਤੇ ਪਿਛਲੇ ਸਾਲ ਮੈਂ ਨਾਰਾਜ਼ ਸੀ, ਦੁਖੀ ਸੀ। ਮੈਂ ਭਾਵਨਾਵਾਂ ਤੋਂ ਗੁਜ਼ਰ ਰਹੀ ਸੀ, ਖ਼ੁਦ ਤੋਂ ਪੁੱਛ ਰਹੀ ਸੀ। 'ਸਿੰਧੂ ਤੂੰ ਇਹ ਮੈਚ ਕਿਉਂ ਨਹੀਂ ਜਿੱਤ ਰਹੀ ਹੈ।'? ਪਰ ਅੱਜ ਮੈਂ ਖ਼ੁਦ ਤੋਂ ਅਪਣਾ ਸੁਭਾਵਕ ਖੇਡ ਦਿਖਾਉਣ ਅਤੇ ਚਿੰਤਾ ਨਹੀਂ ਕਰਨ ਨੂੰ ਕਿਹਾ ਅਤੇ ਇਹ ਕੰਮ ਕਰ ਗਿਆ।''

This is my answer to those who questioned me: PV SindhuThis is my answer to those who questioned me: PV Sindhu

ਹੈਦਰਾਬਾਦ ਦੀ 24 ਸਾਲਾ ਦੀ ਸਿੰਧੂ ਬੇਹਦ ਇਕਪਾਸੜ ਫ਼ਾਈਨਲ 'ਚ ਜਾਪਾਨ ਦੀ ਨਾਜੋਮੀ ਓਕੂਹਾਰਾ ਨੂੰ 21-7, 21-7 ਨਾਲ ਹਰਾ ਕੇ ਖ਼ਿਤਾਬ ਜਿੱਤਣ 'ਚ ਸਫ਼ਲ ਰਹੀ। ਸਿੰਧੂ ਨੇ ਫ਼ਾਈਨਲ 'ਚ ਤੀਜੀ ਵਾਰ ਖੇਡਦੇ ਹੋਏ ਖ਼ਿਤਾਬ ਜਿਤਿਆ। ਇਸ ਤੋਂ ਪਹਿਲਾਂ 2018 'ਚ ਉਨ੍ਹਾਂ ਨੂੰ ਓਕੁਹਾਰਾ ਅਤੇ ਬਾਅਦ 'ਚ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਵਿਰੁਧ ਹਾਰ ਦੇ ਚਾਂਦਾ ਤਮਗ਼ੇ ਨਾਲ ਸਬਰ ਕਰਨਾ ਪਿਆ ਸੀ। ਇਹ ਵਿਸ਼ਵ ਚੈਂਪੀਅਨਸ਼ਿਪ 'ਚ ਸਿੰਧੂ ਦਾ ਪੰਜਵਾਂ ਤਮਗ਼ਾ ਹੈ। ਇਸ ਤੋਂ ਪਹਿਲਾਂ 2013 ਅਤੇ 2014 'ਚ ਉਨ੍ਹਾਂ ਨੇ ਕਾਂਸੀ ਤਮਗੇ ਜਿੱਤੇ ਸਨ।

This is my answer to those who questioned me: PV SindhuThis is my answer to those who questioned me: PV Sindhu

ਸਿੰਧੂ ਵਿਸ਼ਵ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ 'ਚ ਸੱਭ ਤੋਂ ਜ਼ਿਆਦਾ ਤਮਗ਼ੇ ਜਿੱਤਣ ਦੇ ਮਾਮਲੇ 'ਚ ਚੀਨ ਦੀ ਝੇਂਗ ਨਿੰਗ ਦੇ ਨਾਲ ਚੋਟੀ 'ਤੇ ਹੈ। ਨਿੰਗ ਨੇ 2001 ਤੋਂ 2007 ਵਿਚਾਲੇ ਇਕ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਤਮਗ਼ੇ ਜਿੱਤੇ। ਸਿੰਧੂ ਨੇ ਕਿਹਾ ਕਿ ਸਾਰੇ ਚਾਹੁੰਦੇ ਸਨ ਕਿ ਮੈਂ ਇਹ ਖ਼ਿਤਾਬ ਲਈ ਜਿੱਤ ਦਰਜ ਕਰਾਂ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement