
ਫਰੈਂਚ ਓਪਨ 2019 ਮਹਿਲਾ ਸਿੰਗਲ ਦੇ ਕੁਆਟਰ ਫਾਈਨਲ ਮੈਚ 'ਚ ਵਿਸ਼ਵ ਚੈਂਪੀਅਨ ਭਾਰਤੀ ਸਟਾਰ...
ਨਵੀਂ ਦਿੱਲੀ: ਫਰੈਂਚ ਓਪਨ 2019 ਮਹਿਲਾ ਸਿੰਗਲ ਦੇ ਕੁਆਟਰ ਫਾਈਨਲ ਮੈਚ 'ਚ ਵਿਸ਼ਵ ਚੈਂਪੀਅਨ ਭਾਰਤੀ ਸਟਾਰ ਖਿਡਾਰੀ ਪੀ. ਵੀ. ਸਿੰਧੂ ਕੁਆਟਰ ਫਾਈਨਲ ਮੁਕਾਬਲੇ 'ਚ ਹਾਰ ਕੇ ਬਾਹਰ ਹੋ ਗਈ ਹੈ। ਸਿੰਧੂ ਨੂੰ ਦੁਨੀਆ ਦੀ ਨੰਬਰ 1 ਖਿਡਾਰੀ ਤਾਈ ਜੂ ਯਿੰਗ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 74 ਮਿੰਟ ਤਕ ਚੱਲੀ ਇਸ ਖੇਡ 'ਚ ਯਿੰਗ ਨੇ ਸਿੰਧੂ ਨੂੰ 16-21, 26-24,17-21 ਨਾਲ ਹਰਾਇਆ।
Pv Sindhu
ਸਿੰਧੂ ਅਤੇ ਤਾਇਵਾਨ ਦੀ ਯਿੰਗ ਦੇ ਵਿਚਾਲੇ ਮੁਕਾਬਲਾ ਰੋਮਾਂਚਕ ਰਿਹਾ। ਸਿੰਧੂ ਪਹਿਲਾਂ 18 ਮਿੰਟ 'ਚ ਹੀ 1-0 ਤੋਂ ਯਿੰਗ ਤੋਂ ਪਿੱਛੇ ਰਹੀ। ਦੂਜੇ ਸੈੱਟ 'ਚ ਸਿੰਧੂ ਦੀ ਮਜਬੂਤ ਸ਼ੁਰੂਆਤ ਦੇ ਨਾਲ 8-5 ਦੀ ਲੀਡ ਹਾਸਲ ਕੀਤੀ, ਪਰ ਯਿੰਗ ਨੇ ਫਿਰ ਸੈੱਟ 'ਚ ਜ਼ਬਰਦਸਤ ਵਾਪਸੀ ਕੀਤੀ ਅਤੇ ਆਪਣੀ ਖੇਡ ਜਾਰੀ ਰੱਖੀ। ਸੈਕਿੰਡ ਸੈੱਟ 'ਚ ਸਿੰਧੂ ਦੀ ਬਿਹਤਰੀਨ ਸ਼ੁਰੂਆਤ ਰਹੀ ਅਤੇ ਉਨ੍ਹਾਂ ਨੇ 8-5 ਦੀ ਲੀਡ ਵੀ ਲੈ ਲਈ ਸੀ ਪਰ ਇਸ ਤੋਂ ਬਾਅਦ ਯਿੰਗ ਨੇ ਇਕ ਵਾਰ ਫਿਰ ਸੈੱਟ 'ਚ ਵਾਪਸੀ ਕੀਤੀ। ਸਿੰਧੂ ਨੇ ਲਗਾਤਾਰ ਹਮਲੇ ਜਾਰੀ ਰੱਖੇ ਪਰ ਯਿੰਗ ਨੇ ਆਪਣੀ ਡਿਫੇਂਸਿਵ ਖੇਡ ਜਾਰੀ ਰੱਖੀ।
Pv Sindhu
24 ਮਿੰਟ ਚੱਲੇ ਫਾਈਨਲ ਸੈੱਟ 'ਚ ਸਿੰਧੂ ਤਮਾਮ ਹਮਲਿਆਂ ਦੇ ਬਾਵਜੂਦ ਯਿੰਗ ਕੋਲੋਂ ਇਹ ਸੈੱਟ 17-21 ਨਾਲ ਹਾਰ ਗਈ। ਇਸ ਦੇ ਨਾਲ ਹੀ ਸਿੰਧੂ ਦੀ 700,000 ਡਾਲਰ ਦੀ ਇਨਾਮੀ ਫਰੈਂਚ ਓਪਨ ਬੈਡਮਿੰਟਨ ਟੂਰਨਮੈਂਟ ਦੇ ਮਹਿਲਾ ਸਿੰਗਲ ਦੀ ਚੁਣੌਤੀ ਖਤਮ ਹੋ ਗਈ। ਇਸ ਤੋਂ ਪਹਿਲਾਂ ਸਿੰਧੂ ਨੇ ਪ੍ਰੀ-ਕੁਆਰਟਰਫਾਈਨਲ 'ਚ ਸਿੰਗਾਪੁਰ ਦੀ ਖਿਡਾਰੀ ਯੇਓ ਜਿਆ ਮਿਨ ਨੂੰ ਸਿੱਧੇ ਸੈੱਟਾਂ 'ਚ ਹਰਾਇਆ। ਸਿੰਧੂ ਨੇ ਇਸ ਮੈਚ 'ਚ 21-10 ਅਤੇ 21-13 ਤੋਂ ਜਿੱਤ ਦਰਜ ਕੀਤੀ ਸੀ। ਦੂੱਜੇ ਪਾਸੇ ਸਾਇਨਾ ਨੇਹਵਾਲ ਵੀ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਕੋਰੀਆ ਦੀ ਐੱਨ ਸੀ ਯੰਗ ਤੋਂ ਹਾਰ ਕੇ ਫਰੈਂਚ ਓਪਨ ਦੇ ਮਹਿਲਾ ਸਿੰਗਲ ਚੋਂ ਬਾਹਰ ਹੋ ਚੁੱਕੀ ਹੈ।