ਦਿੱਲੀ 'ਚ ਹਾਕੀ ਦਾ ਮੈਦਾਨ ਬਣਿਆ ਜੰਗ ਦਾ ਅਖਾੜਾ
Published : Nov 26, 2019, 10:57 am IST
Updated : Nov 26, 2019, 10:57 am IST
SHARE ARTICLE
Nehru Cup Hockey Final
Nehru Cup Hockey Final

ਕਈ ਵਾਰ ਖਿਡਾਰੀ ਮੈਦਾਨ 'ਤੇ ਇੰਨੇ ਹਮਲਾਵਰ ਹੋ ਜਾਂਦੇ ਹਨ ਕਿ ਦੋਹਾਂ ਵਿਚਾਲੇ ਬਹਿਸ ਜਾਂ ਹੱਥੋਪਾਈ ਦੀ ਨੌਬਤ ਆ ਜਾਂਦੀ ਹੈ। ਖਿਡਾਰੀਆਂ ਦਾ ਇਹ ਵਿਵਹਾਰ ਖੇਡ..

ਨਵੀਂ ਦਿੱਲੀ :  ਕਈ ਵਾਰ ਖਿਡਾਰੀ ਮੈਦਾਨ 'ਤੇ ਇੰਨੇ ਹਮਲਾਵਰ ਹੋ ਜਾਂਦੇ ਹਨ ਕਿ ਦੋਹਾਂ ਵਿਚਾਲੇ ਬਹਿਸ ਜਾਂ ਹੱਥੋਪਾਈ ਦੀ ਨੌਬਤ ਆ ਜਾਂਦੀ ਹੈ। ਖਿਡਾਰੀਆਂ ਦਾ ਇਹ ਵਿਵਹਾਰ ਖੇਡ ਭਾਵਨਾ ਦੇ ਬਿਲਕੁਲ ਉਲਟ ਹੈ ਪਰ ਇਸ ਦੇ ਬਾਵਜੂਦ ਕਈ ਵਾਰ ਮੈਦਾਨ 'ਤੇ ਅਜਿਹੀ ਘਟਨਾ ਦਿਖ ਹੀ ਜਾਂਦੀ ਹੈ। ਸੋਮਵਾਰ ਨੂੰ ਵੀ ਦੇਸ਼ 'ਚ ਇਕ ਹਾਕੀ ਮੈਚ ਦੇ ਦੌਰਾਨ ਅਜਿਹਾ ਘਟਨਾ ਘਟੀ, ਜਿਸ ਨੇ ਖੇਡ ਜਗਤ ਨੂੰ ਸ਼ਰਮਸਾਰ ਕਰ ਦਿੱਤਾ।

Nehru Cup Hockey FinalNehru Cup Hockey Final

ਪੰਜਾਬ ਪੁਲਿਸ ਅਤੇ ਪੰਜਾਬ ਨੈਸ਼ਨਲ ਬੈਂਕ ਹਾਕੀ ਟੀਮ ਵਿਚਾਲੇ ਖੇਡੇ ਗਏ ਨਹਿਰੂ ਕੱਪ ਫਾਈਨਲ 'ਚ ਇਹ ਘਟਨਾ ਵਾਪਰੀ ਜਿੱਥੇ ਦੋਹਾਂ ਟੀਮਾਂ ਦੇ ਖਿਡਾਰੀ ਖੇਡ ਦੇ ਦੌਰਾਨ ਪਹਿਲਾਂ ਤਾਂ ਮੈਦਾਨ 'ਤੇ ਹੀ ਭਿੜ ਗਏ ਅਤੇ ਲੜਦੇ-ਲੜਦੇ ਮੈਦਾਨ ਦੇ ਬਾਹਰ ਪਹੁੰਚ ਗਏ। ਇਸ ਦੇ ਬਾਅਦ ਆਯੋਜਕਾਂ ਨੇ ਦੋਹਾਂ ਟੀਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ।

Nehru Cup Hockey FinalNehru Cup Hockey Final

ਖਿਡਾਰੀਆਂ ਨੇ ਆਪਣੀਆਂ ਹਾਕੀ ਸਟਿਕਸ ਦਾ ਲੜਾਈ ਦੌਰਾਨ ਇਸਤੇਮਾਲ ਕੀਤਾ। ਹਾਕੀ ਇੰਡੀਆ ਨੇ ਇਸ 'ਤੇ ਟੂਰਨਾਮੈਂਟ ਦੇ ਆਯੋਜਕਾਂ ਤੋਂ ਵਿਸਥਾਰ ਨਾਲ ਰਿਪੋਰਟ ਦੇਣ ਨੂੰ ਕਿਹਾ ਹੈ। ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਲੋਕ ਇਨ੍ਹਾਂ ਖਿਡਾਰੀਆਂ ਦੀ ਖੇਡ ਭਾਵਨਾ 'ਤੇ ਸਵਾਲ ਉਠਾਉਣ ਲੱਗੇ ਹਨ।

Nehru Cup Hockey FinalNehru Cup Hockey Final

ਬਰਾਬਰੀ ਦੇ ਸਕੋਰ 'ਤੇ ਹੋਇਆ ਝਗੜਾ
ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੋਵੇਂ ਟੀਮਾਂ 3-3 ਦੀ ਬਰਾਬਰੀ 'ਤੇ ਸਨ ਅਤੇ ਗੇਂਦ ਪੰਜਾਬ ਪੁਲਸ ਦੇ ਸਰਕਲ 'ਚ ਪੀ. ਐੱਨ. ਬੀ. ਦੇ ਕੋਲ ਸੀ। ਖਿਡਾਰੀਆਂ ਨੇ ਟਰਫ 'ਤੇ ਹੀ ਇਕ ਦੂਜੇ 'ਤੇ ਘਸੁੰਨ ਜੜੇ ਅਤੇ ਸਟਿਕਸ ਨਾਲ ਇਕ-ਦੂਜੇ ਦੇ ਹਮਲਾ ਕੀਤਾ। ਖੇਡ ਕੁਝ ਸਮੇਂ ਲਈ ਰੁੱਕਿਆ ਜਿਸ ਤੋਂ ਬਾਅਦ ਦੋਹਾਂ ਟੀਮਾਂ ਦੇ ਅੱਠ-ਅੱਠ ਖਿਡਾਰੀਆਂ ਦੇ ਨਾਲ ਮੈਚ ਅੱਗੇ ਸ਼ੁਰੂ ਹੋਇਆ। ਦੋਹਾਂ ਟੀਮਾਂ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਲਾਲ ਕਾਰਡ ਦਿਖਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਪੁਲਸ ਦੇ ਮੈਨੇਜਰ ਨੂੰ ਵੀ ਆਪਣੇ ਖਿਡਾਰੀਆਂ ਨੂੰ ਉਕਸਾਉਣ ਲਈ ਲਾਲ ਕਾਰਡ ਮਿਲਿਆ। ਪੀ. ਐੱਨ. ਬੀ. ਨੇ ਇਹ ਮੈਚ 6-3 ਨਾਲ ਜਿੱਤਿਆ।


Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement