ਜਾਣੋ ਕਿਉਂ ਭਾਰਤ ਰਤਨ ਦੇ ਹੱਕਦਾਰ ਹਨ ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ
Published : Sep 5, 2019, 1:27 pm IST
Updated : Sep 7, 2019, 10:35 am IST
SHARE ARTICLE
Balbir Singh Senior
Balbir Singh Senior

ਬਲਬੀਰ ਸਿੰਘ ਸੀਨੀਅਰ ਭਾਰਤੀ ਖੇਡ ਇਤਿਹਾਸ ਦੇ ਇਕੱਲੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਇਕ ਓਲੰਪਿਕ ਮੈਚ ਵਿਚ 5 ਗੋਲ ਕੀਤੇ ਹਨ।

ਬਲਬੀਰ ਸਿੰਘ ਸੀਨੀਅਰ ਭਾਰਤ ਦੇ ਇਕ ਸਾਬਕਾ ਹਾਕੀ ਖਿਡਾਰੀ ਹਨ। ਬਲਬੀਰ ਸਿੰਘ ਸੀਨੀਅਰ ਭਾਰਤੀ ਖੇਡ ਇਤਿਹਾਸ ਦੇ ਇਕੱਲੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਇਕ ਓਲੰਪਿਕ ਮੈਚ ਵਿਚ 5 ਗੋਲ ਕੀਤੇ ਹਨ। ਬਲਬੀਰ ਸਿੰਘ ਭਾਰਤ ਦੀ ਉਸ ਹਾਕੀ ਟੀਮ ਦੇ ਮੈਂਬਰ ਸਨ, ਜਿਸ ਨੇ ਤਿੰਨ ਓਲੰਪਿਕ ਗੋਲਡ ਮੈਡਲ ਜਿੱਤੇ।  ਇਹ ਓਲੰਪਿਕ ਗੋਲਡ ਮੈਡਲ ਲੰਡਨ (1948), ਹੇਲਸਿੰਕੀ (1952), ਮੈਲਬੋਰਨ (1956) ਵਿਚ ਜਿੱਤੇ ਸਨ।

Image result for balbir singh seniorBalbir singh senior

ਸਭ ਤੋਂ ਜ਼ਿਆਦਾ ਹਾਕੀ ਗੋਲ ਦਾ ਰਿਕਾਰਡ
ਬਲਬੀਰ ਸਿੰਘ ਸੀਨੀਅਰ ਇਕ ਅਜਿਹੇ ਹਾਕੀ ਖਿਡਾਰੀ ਹਨ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਹਾਕੀ ਗੋਲ ਦਾ ਰਿਕਾਰਡ ਅਪਣੇ ਨਾਂਅ ਕੀਤਾ ਹੈ। 1952 ਦੇ ਓਲੰਪਿਕ ਦੌਰਾਨ ਫਾਇਨਲ ਵਿਚ ਨੀਦਰਲੈਂਡ ਦੇ ਵਿਰੁੱਧ ਖੇਡਦੇ ਹੋਏ ਬਲਬੀਰ ਸਿੰਘ ਨੇ ਪੰਜ ਗੋਲ ਕਰ ਕੇ ਰਿਕਾਰਡ ਬਣਾਇਆ ਸੀ। ਉਹਨਾਂ ਨੂੰ ਬਲਬੀਰ ਸਿੰਘ ਸੀਨੀਅਰ ਇਕ ਹੋਰ ਹਾਕੀ ਖਿਡਾਰੀ ਬਲਬੀਰ ਸਿੰਘ ਤੋਂ ਅਲੱਗ ਪਛਾਣ ਲਈ ਕਿਹਾ ਜਾਂਦਾ ਹੈ।

Balbir SinghBalbir Singh

ਪਰਿਵਾਰ
ਬਲਬੀਰ ਸਿੰਘ ਸੀਨੀਅਰ ਦਾ ਜਨਮ 10 ਅਕਤੂਬਰ 1924 ਨੂੰ ਪੰਜਾਬ ਦੇ ਸ਼ਹਿਰ ਹਰੀਪੁਰ ਖਾਲਸਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਵਿਖੇ ਹੋਇਆ ਸੀ। ਬਲਬੀਰ ਸਿੰਘ ਦੇ ਪਿਤਾ ਦਾ ਨਾਂਅ ਦਲੀਪ ਸਿੰਘ ਦੌਸਾਂਝ ਸੀ, ਜੋ ਕਿ ਇਕ ਸੁਤੰਤਰਤਾ ਸੈਨਾਨੀ ਸਨ। ਬਲਬੀਰ ਸਿੰਘ ਦਾ ਵਿਆਹ 1946 ਵਿਚ ਲਾਹੌਰ ਦੇ ਨੇੜੇ ਮਾਡਲ ਟਾਊਨ ਦੀ ਰਹਿਣ ਵਾਲੀ ਸੁਸ਼ੀਲ ਨਾਲ ਹੋਇਆ।

Image result for balbir singh seniorSushil and Balbir Singh (Jalandhar, 1957)

ਭਾਰਤੀ ਹਾਕੀ ਟੀਮ ਦੇ ਮੈਨੇਜਰ ਅਤੇ ਚੀਫ਼ ਕੋਚ
ਸਾਲ 1975 ਵਿਚ ਬਲਬੀਰ ਸਿੰਘ ਸੀਨੀਅਰ ਭਾਰਤੀ ਹਾਕੀ ਟੀਮ ਦੇ ਮੈਨੇਜਰ ਅਤੇ ਚੀਫ਼ ਕੋਚ ਸਨ। ਉਹਨਾਂ ਦੇ ਕੋਚ ਰਹਿੰਦੇ ਹੀ ਭਾਰਤੀ ਟੀਮ ਨੇ ਹਾਕੀ ਵਿਸ਼ਵ ਕੱਪ ਜਿੱਤਿਆ ਸੀ। ਸਾਲ 2012 ਵਿਚ ਲੰਡਨ ਓਲੰਪਿਕ ਦੌਰਾਨ ਰਾਇਲ ਓਪੋਰਾ ਹਾਊਸ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ।

Image result for balbir singh seniorBalbir singh senior

ਹਾਕੀ ਦੀ ਸ਼ੁਰੂਆਤ
ਬਲਬੀਰ ਸਿੰਘ ਨੇ ਭਾਰਤ ਦੀ  1936 ਵਿਚ ਹੋਈ ਓਲੰਪਿਕ ਜਿੱਤ ‘ਤੇ ਇਕ ਫ਼ਿਲਮ ਦੇਖੀ। ਉਹਨਾਂ ਨੂੰ ਵਧੀਆ ਖਿਡਾਰੀ ਦੇ ਤੌਰ ‘ਤੇ ਹਰਬੈਲ ਸਿੰਘ ਨੇ ਪਛਾਣਿਆ। ਹਰਬੈਲ ਸਿੰਘ ਉਸ ਸਮੇਂ ਖ਼ਾਲਸਾ ਕਾਲਜ ਹਾਕੀ ਟੀਮ ਦੇ ਕੋਚ ਸਨ। ਬਲਬੀਰ ਸਿੰਘ ਅਪਣੇ ਪਰਿਵਾਰ ਦੀ ਇਜਾਜ਼ਤ ਨਾਲ ਸਿੱਖ ਨੈਸ਼ਨਵ ਕਾਲਜ ਲਾਹੌਰ ਤੋਂ ਅੰਮ੍ਰਿਤਰ ਖ਼ਾਲਸਾ ਕਾਲਜ ਵਿਚ ਦਾਖਲ ਹੋ ਗਏ, ਜਿੱਥੇ ਹਰਬੈਲ ਸਿੰਘ ਨੇ ਬਲਬੀਰ ਸਿੰਘ ਨੂੰ ਭਾਰਤੀ ਨੈਸ਼ਨਲ ਹਾਕੀ ਟੀਮ ਲਈ ਤਿਆਰ ਕੀਤਾ।

Image result for balbir singh seniorBalbir singh senior

1942-43 ਵਿਚ ਬਲਬੀਰ ਸਿੰਘ ਨੂੰ ਪੰਜਾਬ ਯੂਨੀਵਰਸਿਟੀ ਲਈ ਚੁਣ ਲਿਆ ਗਿਆ। ਪੰਜਾਬ ਯੂਨੀਵਰਸਿਟੀ ਦੀ ਟੀਮ ਨੇ ਬਲਬੀਰ ਸਿੰਘ ਦੀ ਕਪਤਾਨੀ ਵਿਚ ਆਲ ਇੰਡੀਆ ਯੂਨੀਵਰਸਿਟੀ ਟਾਇਟਲ ਜਿੱਤ ਲਿਆ। ਤਿੰਨ ਸਾਲ ਤੱਕ ਯੂਨੀਵਰਸਿਟੀ ਇਹ ਖ਼ਿਤਾਬ ਜਿੱਤਦੀ ਰਹੀ, ਇਸ ਦੌਰਾਨ ਬਲਬੀਰ ਸਿੰਘ ਸੈਂਟਰ ਫਾਰਵਰਡ ਪੁਜ਼ੀਸ਼ਨ ‘ਤੇ ਖੇਡਦੇ ਰਹੇ।

Balbir Singh Balbir Singh

ਓਲੰਪਿਕ ਵਿਚ ਪ੍ਰਦਰਸ਼ਨ
ਲੰਡਨ ਓਲੰਪਿਕ (1948) ਵਿਚ ਅਰਜਿੰਟੀਨਾ ਵਿਰੁੱਧ ਬਲਬੀਰ ਸਿੰਘ ਨੇ 6 ਗੋਲ ਕੀਤੇ। ਇਸ ਵਿਚ ਭਾਰਤ 9-1 ਨਾਲ ਜਿੱਤਿਆ ਸੀ। ਬ੍ਰਿਟੇਨ ਵਿਰੁੱਧ ਭਾਰਤ ਦੀ 4-0 ਨਾਲ ਜਿੱਤ ਹੋਈ ਸੀ। ਲੰਡਨ ਓਲੰਪਿਕ 2012 ਮੌਕੇ ਓਲੰਪਿਕ ਦੇ ਆਧੁਨਿਕ ਯੁੱਗ ਦੀ ਸ਼ੁਰੂਆਤ ਤੋਂ ਬਾਅਦ (1896) ਉਹ ਓਲੰਪਿਕ ਆਇਕਨ (Olympic Icons) ਵਜੋਂ ਚੁਣੇ ਗਏ 16 ਖਿਡਾਰੀਆਂ (8 ਮਰਦ,8 ਮਹਿਲਾ) ਵਿਚੋਂ ਇਕ ਸਨ। ਓਲਪਿਕ ਆਇਕਨ ਵਜੋਂ ਚੁਣੇ ਜਾਣ ਵਾਲੇ ਉਹ ਵਿਸ਼ਵ ਹਾਕੀ ਦੇ ਇਕਲੌਤੇ ਖਿਡਾਰੀ ਸਨ। ਏਸ਼ੀਆ ਦੇ ਇਕਲੌਤੇ ਵਿਅਕਤੀ ਅਤੇ ਇਕਲੌਤੇ ਭਾਰਤੀ ਸਨ।
ਹੇਲਸਿੰਕੀ ਓਲੰਪਿਕਸ (1952) ਵਿਚ ਬਲਬੀਰ ਸਿੰਘ ਟੀਮ ਇੰਡੀਆ ਦੇ ਵਾਇਸ ਕੈਪਟਨ ਸਨ। ਸੈਮੀਫਾਇਨਲ ਵਿਚ ਉਹਨਾਂ ਨੇ ਇੰਗਲੈਂਡ ਵਿਰੁੱਧ ਭਾਰਤ ਲਈ 3 ਗੋਲ ਕੀਤੇ ਸਨ। ਉਹਨਾਂ ਨੇ ਇਸ ਓਲੰਪਿਕਸ ਵਿਚ ਇਕ ਨਵਾਂ ਰਿਕਾਰਡ ਦਰਜ ਕੀਤਾ। ਉਹਨਾਂ ਨੇ ਫਾਇਨਲ ਵਿਚ ਭਾਰਤ ਦੇ ਕੁੱਲ 6 ਗੋਲ ਵਿਚੋਂ 5 ਗੋਲ ਕੀਤੇ ਸਨ।
ਮੈਲਬੋਰਨ ਓਲੰਪਿਕਸ (1956) ਵਿਚ ਉਹ ਭਾਰਤੀ ਟੀਮ ਦੇ ਕਪਤਾਨ ਸਨ। ਉਹਨਾਂ ਪਹਿਲਾ ਮੈਚ ਖੇਡਿਆ ਅਤੇ ਇਕ ਗੋਲ ਸਕੋਰ ਕੀਤਾ। ਦੂਸਰਾ ਮੈਚ ਅਫਗਾਨਿਸਤਾਨ ਵਿਰੁੱਧ ਸੀ ਜਿਥੇ ਉਹਨਾਂ ਨੇ 5 ਗੋਲ ਕੀਤੇ ਅਤੇ ਉਸੇ ਮੈਚ ਵਿਚ ਉਹ ਜ਼ਖ਼ਮੀ ਹੋ ਗਏ। ਜ਼ਖਮੀ ਹਾਲਤ ਵਿਚ ਹੀ ਉਹਨਾਂ ਨੇ ਪਾਕਿਸਤਾਨ ਖਿਲਾਫ਼ ਫਾਇਨਲ ਮੈਚ ਖੇਡਿਆ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ।

Balbir SinghBalbir Singh

ਅਵਾਰਡ
ਬਲਬੀਰ ਸਿੰਘ ਪਹਿਲੇ ਅਜਿਹੇ ਖਿਡਾਰੀ ਸਨ, ਜਿਨ੍ਹਾਂ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਸੀ। ਭਾਰਤ ਸਰਕਾਰ ਨੇ ਉਹਨਾਂ ਨੂੰ ਇਹ ਅਵਾਰਡ 1957 ਵਿਚ ਦਿੱਤਾ ਗਿਆ ਸੀ। ਡੋਮਿਨਿਕਨ ਰਿਪਬਲਿਕ ਵੱਲੋਂ ਜਾਰੀ ਕੀਤੀ ਗਈ ਇਕ ਡਾਕ ਟਿਕਟ ‘ਤੇ ਬਲਬੀਰ ਸਿੰਘ ਸੀਨੀਅਰ ਅਤੇ ਗੁਰਦੇਵ ਸਿੰਘ ਦੀ ਫੋਟੋ ਲਗਾਈ ਗਈ ਸੀ। ਇਹ ਡਾਕ ਟਿਕਟ 1956 ਦੇ ਮੈਲਬੋਰਨ ਓਲੰਪਿਕ ਦੀ ਯਾਦ ਵਿਚ ਜਾਰੀ ਕੀਤੀ ਗਈ ਸੀ। 2006 ਵਿਚ ਉਹਨਾਂ ਨੂੰ ਸਭ ਤੋਂ ਵਧੀਆ ਸਿੱਖ ਹਾਕੀ ਖਿਡਾਰੀ ਐਲਾਨਿਆ ਗਿਆ। 2015 ਵਿਚ ਉਹਨਾਂ ਨੂੰ ਮੇਜਰ ਧਿਆਨ ਚੰਦ ਲਾਈਫਟਾਇਮ ਅਚੀਵਮੈਂਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

Balbir Singh Senior was the first sportsperson to get Padma Shri.Balbir Singh Senior was the first sportsperson to get Padma Shri

ਕੈਪਟਨ ਅਮਰਿੰਦਰ ਸਿੰਘ ਨੇ ਹਸਪਤਾਲ ਜਾ ਕੇ ਕੀਤਾ ਸੀ ਸਨਮਾਨਿਤ
ਕੁਝ ਸਮਾਂ ਪਹਿਲਾਂ ਪੰਜਾਬ ਵਿਚ ਅਯੋਜਿਤ ਕੀਤੇ ਗਏ ਮਹਾਰਾਜਾ ਰਣਜੀਤ ਸਿੰਘ ਅਵਾਰਡ ਸਮਾਰੋਹ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਬਲਬੀਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਨਮਾਨਿਤ ਕੀਤਾ। ਇਸ ਦੌਰਾਨ ਬਲਬੀਰ ਸਿੰਘ ਪੀਜੀਆਈ ਵਿਚ ਦਾਖ਼ਲ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਬਲਬੀਰ ਸਿੰਘ ਨੂੰ ਰਣਜੀਤ ਸਿੰਘ ਅਵਾਰਡ ਦੇਣ ਹਸਪਤਾਲ ਵਿਚ ਪਹੁੰਚੇ ਸਨ। ਇਸ ਮੌਕੇ ਉਹਨਾਂ ਨੇ ਬਲਬੀਰ ਸਿੰਘ ਦੇ ਇਲਾਜ ਲਈ ਪੰਜ ਲੱਖ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਸੀ।

Captain Amrinder Singh And Balbir SinghCaptain Amrinder Singh And Balbir Singh

ਬਲਬੀਰ ਸਿੰਘ ਲਈ ਭਾਰਤ ਰਤਨ ਦੀ ਮੰਗ
ਕੁਝ ਹਫ਼ਤੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਦਿੱਗਜ਼ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ‘ਤੇ ਚਿੱਠੀ ਲਿਖੀ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਟਵੀਟ ਕਰ ਕੇ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਈ ਲੋਕਾਂ ਵੱਲੋਂ ਉਹਨਾਂ ਲਈ ਭਾਰਤ ਰਤਨ ਦੀ ਮੰਗ ਕੀਤੀ ਜਾ ਰਹੀ ਹੈ।

 


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement