
ਭਾਰਤੀ ਦੀ ਬੇਟੀ ਮਨੂ ਭਾਕਰ ਨੇ ਅੱਜ ਫਿਰ ਇਕ ਹੋਰ ਸੋਨ ਤਮਗਾ ਫੁੰਡਿਆ ਹੈ। ਮਨੂ ਭਾਕਰ ਅਤੇ ਅਨਮੋਲ ਨੇ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਵਿਚ
ਸਿਡਨੀ : ਭਾਰਤੀ ਦੀ ਬੇਟੀ ਮਨੂ ਭਾਕਰ ਨੇ ਅੱਜ ਫਿਰ ਇਕ ਹੋਰ ਸੋਨ ਤਮਗਾ ਫੁੰਡਿਆ ਹੈ। ਮਨੂ ਭਾਕਰ ਅਤੇ ਅਨਮੋਲ ਨੇ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਵਿਚ ਕੁਆਲੀਫਿਕੇਸ਼ਨ ਦੌਰਾਨ ਵਿਸ਼ਵ ਰਿਕਾਰਡ ਦੇ ਨਾਲ ਅੱਜ ਇੱਥੇ ਸੋਨ ਤਮਗਾ ਜਿੱਤਿਆ ਜੋ ਭਾਰਤ ਦਾ ਆਈ.ਐੱਸ.ਐੱਸ.ਐੱਫ. ਜੂਨੀਅਰ ਵਿਸ਼ਵ ਕੱਪ ਨਿਸ਼ਾਨੇਬਾਜ਼ੀ 'ਚ ਸੱਤਵਾਂ ਸੋਨ ਤਮਗਾ ਹੈ। ਗਨੇਮਤ ਸ਼ੇਖਾਂ ਨੇ ਮਹਿਲਾਵਾਂ ਦੀ ਜੂਨੀਅਰ ਸਕੀਟ 'ਚ ਫਾਈਨਲ 'ਚ 36 ਅੰਕ ਬਣਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ।
Bhakar-Anmol Won Gold Medal in Air Pistol Mixed
ਭਾਕਰ ਅਤੇ ਅਨਮੋਲ ਨੇ ਇਸ ਮੁਕਾਬਲੇ ਵਿਚ ਸ਼ੁਰੂ ਤੋਂ ਹੀ ਅਪਣਾ ਦਬਦਬਾ ਬਣਾ ਕੇ ਰੱਖਿਆ। ਉਨ੍ਹਾਂ ਨੇ ਕੁਆਲੀਫਿਕੇਸ਼ਨ ਵਿਚ ਸਭ ਤੋਂ ਜ਼ਿਆਦਾ ਸਕੋਰ ਬਣਾਏ ਅਤੇ ਇਸ ਵਿਚਾਲੇ ਜੂਨੀਅਰ ਕੁਆਲੀਫਿਕੇਸ਼ਨ ਦਾ ਨਵਾਂ ਵਿਸ਼ਵ ਰਿਕਾਰਡ ਵੀ ਸਥਾਪਤ ਕਰ ਦਿਤਾ। ਅਨਮੋਲ ਅਤੇ ਭਾਕਰ ਨੇ 770 ਅੰਕ ਦੇ ਨਾਲ ਇਹ ਰਿਕਾਰਡ ਬਣਾਇਆ।
Bhakar-Anmol Won Gold Medal in Air Pistol Mixed
ਇਸ ਦੇ ਬਾਅਦ ਫਾਈਨਲ ਮੁਕਾਬਲੇ ਵਿਚ ਵੀ ਉਨ੍ਹਾਂ ਨੇ ਪਹਿਲੀ ਸੀਰੀਜ਼ ਤੋਂ ਹੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖਿਆ। ਉਹ ਅਪਣੇ ਕਰੀਬੀ ਮੁਕਾਬਲੇਬਾਜ਼ ਚੀਨ ਦੇ ਲਿਊ ਜਿਨਆਵੋ ਅਤੇ ਲੀ ਝੁਈ ਨਾਲ ਫ਼ਰਕ ਲਗਾਤਾਰ ਵਧਾਉਂਦੇ ਰਹੇ ਅਤੇ ਮੁਕਾਬਲੇ ਦੇ ਅੰਤ ਵਿਚ ਉਨ੍ਹਾਂ ਨੇ 478.9 ਅੰਕ ਬਣਾਏ ਜੋ ਵਰਤਮਾਨ ਵਿਸ਼ਵ ਰਿਕਾਰਡ ਤੋਂ ਸਿਰਫ਼ 1.8 ਅੰਕ ਘੱਟ ਹਨ।