ਬੋਵੀ ਨੇ ਮਹਿਲਾ 100 ਮੀਟਰ ਦਾ ਵਿਸ਼ਵ ਖ਼ਿਤਾਬ ਜਿੱਤਿਆ
Published : Aug 7, 2017, 5:28 pm IST
Updated : Mar 27, 2018, 7:14 pm IST
SHARE ARTICLE
Bowie
Bowie

ਅਮਰੀਕਾ ਦੀ ਟੋਰੀ ਬੋਵੀ ਨੇ ਮਹਿਲਾ 100 ਮੀਟਰ ਵਿਸ਼ਵ ਖ਼ਿਤਾਬ ਅਪਣੇ ਨਾਮ ਕਰਦੇ ਹੋਏ ਪਿਛਲੇ ਸਾਲ ਉਲੰਪਿਕ 'ਚ ਸੋਨ ਤਮਗ਼ੇ ਤੋਂ ਖੁੰਝਨ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਦਕਿ

ਲੰਡਨ, 7 ਅਗੱਸਤ: ਅਮਰੀਕਾ ਦੀ ਟੋਰੀ ਬੋਵੀ ਨੇ ਮਹਿਲਾ 100 ਮੀਟਰ ਵਿਸ਼ਵ ਖ਼ਿਤਾਬ ਅਪਣੇ ਨਾਮ ਕਰਦੇ ਹੋਏ ਪਿਛਲੇ ਸਾਲ ਉਲੰਪਿਕ 'ਚ ਸੋਨ ਤਮਗ਼ੇ ਤੋਂ ਖੁੰਝਨ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਰੀਉ 'ਚ ਸੋਨ ਤਮਗ਼ਾ ਜਿੱਤਣ ਵਾਲੀ ਥਾ ਪਸਨ ਪੰਜਵੇਂ ਸਥਾਨ 'ਤੇ ਰਹੀ।
ਰੀਉ ਉਲੰਪਿਕ ਦੀ ਚਾਂਦੀ ਦਾ ਤਮਗ²ਾ ਜੇਤੂ 26 ਸਾਲਾਂ ਦੀ ਬੋਵੀ ਨੇ ਅੰਤਿਮ ਪਲਾਂ 'ਚ ਆਈਵਰੀ ਕੋਸਟ ਦੀ ਮਾਰੀ ਜੋਸੀ ਟਾ ਲਾਊ ਨੂੰ ਪਛਾੜ ਕੇ ਸੋਨ ਤਮਗ਼ਾ ਜਿੱਤਿਆ। ਰੇਸ ਪੂਰੀ ਕਰਦੇ ਹੀ ਬੋਵੀ ਟਰੈਕ 'ਤੇ ਡਿੱਗ ਗਈ ਅਤੇ ਸ਼ੁਰੂਆਤ 'ਚ ਟਾ ਲਾਊ ਜਸ਼ਨ ਮਨਾ ਰਹੀ ਸੀ ਪਰ ਸਕੋਰ ਬੋਰਡ 'ਤੇ ਬੋਵੀ ਨੂੰ ਜੇਤੂ ਐਲਾਨਿਆ ਸੀ।
ਬੋਵੀ ਨੇ 10.85 ਸਕਿੰਟ 'ਚ ਰੇਸ ਪੂਰੀ ਕੀਤੀ ਜਦਕਿ ਟਾ ਲਾਊ 10.86 ਸਕਿੰਟ ਦੇ ਨਾਲ ਦੂਜੇ ਸਥਾਨ 'ਤੇ ਰਹੀ। ਨੀਦਰਲੈਂਡ ਦੀ ਡੇਫ਼ਨੇ ਸ਼ਿਪਰਸ ਨੇ 10.96 ਸਕਿੰਟ ਨਾਲ ਕਾਂਸੀ ਤਮਗ²ਾ ਜਿੱਤਿਆ। ਥਾ ਪਸਨ 10.98 ਸਕਿੰਟ ਦੇ ਨਾਲ ਪੰਜਵਾਂ ਸਥਾਨ ਹੀ ਹਾਸਲ ਕਰ ਸਕੀ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement