
ਕੇਰਲਾ ਹਾਈ ਕੋਰਟ ਨੇ ਭਾਰਤੀ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ 'ਤੇ ਲੱਗੀ ਬੀਸੀਸੀਆਈ ਦੀ ਪਾਬੰਦੀ ਨੂੰ ਹਟਾ ਦਿਤਾ ਹੈ। ਮੈਚ ਫ਼ਿਕਸਿੰਗ ਦੇ ਦੋਸ਼ਾਂ ਤੋਂ ਬਾਅਦ...
ਨਵੀਂ ਦਿੱਲੀ, 7 ਅਗੱਸਤ: ਕੇਰਲਾ ਹਾਈ ਕੋਰਟ ਨੇ ਭਾਰਤੀ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ 'ਤੇ ਲੱਗੀ ਬੀਸੀਸੀਆਈ ਦੀ ਪਾਬੰਦੀ ਨੂੰ ਹਟਾ ਦਿਤਾ ਹੈ। ਮੈਚ ਫ਼ਿਕਸਿੰਗ ਦੇ ਦੋਸ਼ਾਂ ਤੋਂ ਬਾਅਦ ਉਨ੍ਹਾਂ 'ਤੇ ਉੁਮਰ ਭਰ ਲਈ ਪਾਬੰਦੀ ਲਗਾ ਦਿਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਕ੍ਰਿਕਟ ਕਰੀਅਰ ਕਰੀਬ ਕਰੀਬ ਖ਼ਤਮ ਹੋ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਛੇਤੀ ਹੀ ਮੁੜ ਕ੍ਰਿਕਟ ਖੇਡਣਗੇ।
ਸ਼੍ਰੀਸੰਤ 'ਤੇ ਆਈਪੀਐਲ-6 ਵਿਚ ਫ਼ਿਕਸਿੰਗ ਦੇ ਦੋਸ਼ ਲੱਗੇ ਸਨ। ਸਤੰਬਰ 2013 ਨੂੰ ਬੀਸੀਸੀਆਈ ਦੀ ਇਕ ਕਮੇਟੀ ਨੇ ਉਸ 'ਤੇ ਉਮਰ ਭਰ ਲਈ ਪਾਬੰਦੀ ਲਗਾ ਦਿਤੀ ਸੀ। ਹਾਲਾਕਿ, 2015 ਵਿਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉੁਨ੍ਹਾਂ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਖ਼ਾਰਜ ਕਰ ਦਿਤਾ। ਇਸ ਤੋਂ ਬਾਅਦ ਬੀਸੀਸੀਆਈ ਦੀ ਪਾਬੰਦੀ ਜੋ ਉੁਨ੍ਹਾਂ ਨੂੰ ਖੇਡਣ ਤੋਂ ਰੋਕ ਰਹੀ ਸੀ
ਕੁੱਝ ਸਮਾਂ ਪਹਿਲਾਂ ਸ਼੍ਰੀਸੰਤ ਨੇ ਸਕਾਟਲੈਂਡ ਵਿਚ ਖੇਡਣ ਲਈ ਬੋਰਡ ਤੋਂ ਐਨਓਸੀ ਮੰਗੀ ਸੀ ਜਿਸ ਨੂੰ ਬੋਰਡ ਨੇ ਨਕਾਰ ਦਿਤਾ ਸੀ। ਬੋਰਡ ਦੇ ਇਸ ਜਵਾਬ ਤੋਂ ਨਰਾਜ਼ ਸ਼੍ਰੀਸੰਤ ਨੇ ਅਰਨਾਕੁਲਮ ਕ੍ਰਿਕਟ ਕਲੱਬ ਵਲੋਂ ਦੋ ਦਿਨ ਦਾ ਫ਼ਰਟ ਡਵੀਜ਼ਨ ਮੈਚ ਖੇਡਣ ਦਾ ਫ਼ੈਸਲਾ ਲਿਆ।
ਸ਼੍ਰੀਸੰਤ ਨੇ ਕਿਹਾ ਕਿ ਬੀਸੀਸੀਆਈ ਨੇ ਮੇਰੇ 'ਤੇ ਲਾਈ ਉਮਰ ਭਰ ਦੀ ਪਾਬੰਦੀ 'ਤੇ ਕੋਈ ਚਿੱਠੀ ਜਾਰੀ ਨਹੀਂ ਕੀਤੀ। ਫਿਰ ਕ੍ਰਿਕਟ ਐਸੋਸੀਏਸ਼ਨ ਅਤੇ ਅੰਪਾਇਰ ਕਿਉੁਂ ਮਨਾ ਕਰ ਰਹੇ ਹਨ? ਮੈਂ ਜਦੋਂ ਤਿਹਾੜ ਜੇਲ ਵਿਚ ਬੰਦ ਸੀ, ਤਾਂ ਬੀਸੀਸੀਆਈ ਵਲੋਂ ਸਿਰਫ਼ ਸਸਪੈਸ਼ਨ ਚਿੱਠੀ ਮੈਨੂੰ ਭੇਜੀ ਗਈ ਉਹ ਸਿਰਫ਼ 90 ਦਿਨਾਂ ਲਈ ਸੀ। ਬੋਰਡ ਨੇ ਪਾਬੰਦੀ ਬਾਰੇ ਸਿਰਫ਼ ਮੀਡੀਆ ਨਾਲ ਗੱਲਬਾਤ ਕੀਤੀ ਹੈ। ਮੈਨੂੰ ਅੱਜ ਤਕ ਇਸ ਬਾਰੇ ਕੋਈ ਅਧਿਕਾਰਤ ਚਿੱਠੀ ਨਹੀਂ ਮਿਲੀ।
ਸ਼੍ਰੀਸੰਤ ਨੇ ਅੱਗੇ ਕਿਹਾ, ਮੈਂ ਬੇਕੁਫ਼ ਹਾਂ, ਜੋ ਇੰਨੇ ਦਿਨਾਂ ਤੋਂ ਕ੍ਰਿਕਟ ਖੇਡਣਾ ਛੱਡ ਦਿਤਾ। ਮੇਰੇ ਨਾਲ ਜੋ ਵੀ ਕੀਤਾ ਗਿਆ, ਉਹ ਕਿਸੇ ਅਤਿਵਾਦੀ ਨਾਲ ਵੀ ਨਹੀਂ ਕੀਤਾ ਜਾਂਦਾ। ਸਾਲ 2013 'ਚ ਆਈ.ਪੀ.ਐਲ. ਦੇ ਸੀਜ਼ਨ 6 ਦੌਰਾਨ ਉਨ੍ਹਾਂ ਨੂੰ ਸਪਾਟ ਫ਼ਿਕਸਿੰਗ ਦੇ ਮਾਮਲੇ 'ਤੇ ਬੈਨ ਲਾਇਆ ਗਿਆ ਸੀ। (ਏਜੰਸੀ)