ਭਾਰਤ ਬਨਾਮ ਸ੍ਰੀਲੰਕਾ ਤੀਜੇ ਟੈਸਟ ਲਈ ਜਡੇਜਾ ਦੀ ਥਾਂ ਅਕਸ਼ਰ ਪਟੇਲ ਟੀਮ 'ਚ
Published : Aug 9, 2017, 5:25 pm IST
Updated : Mar 27, 2018, 3:54 pm IST
SHARE ARTICLE
Aksar Patel
Aksar Patel

ਸ੍ਰੀਲੰਕਾ ਵਿਰੁਧ 12 ਅਗੱਸਤ ਤੋਂ ਸ਼ੁਰੂ ਹੋ ਰਹੇ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਲਈ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੂੰ ਰਵਿੰਦਰ ਜਡੇਜਾ ਦੀ ਜਗ੍ਹਾ....

ਕੋਲੰਬੋ, 9 ਅਗੱਸਤ : ਸ੍ਰੀਲੰਕਾ ਵਿਰੁਧ 12 ਅਗੱਸਤ ਤੋਂ ਸ਼ੁਰੂ ਹੋ ਰਹੇ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਲਈ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੂੰ ਰਵਿੰਦਰ ਜਡੇਜਾ ਦੀ ਜਗ੍ਹਾ 12 ਮੈਂਬਰੀ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
ਬੀ.ਸੀ.ਸੀ.ਆਈ. ਦੇ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਨੇ ਇਕ ਬਿਆਨ 'ਚ ਕਿਹਾ, ''ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ 12 ਅਗੱਸਤ 2017 ਤੋਂ ਸ਼ੁਰੂ ਹੋ ਰਹੇ ਤੀਜੇ ਟੈਸਟ ਲਈ ਰਵਿੰਦਰ ਜਡੇਜਾ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਟੀਮ 'ਚ ਸ਼ਾਮਲ ਕੀਤਾ ਹੈ।''
ਅਕਸ਼ਰ ਭਾਰਤ ਏ ਟੀਮ ਦਾ ਹਿੱਸਾ ਸਨ ਜਿਸ ਨੇ ਕਲ ਰਾਤ ਦੱਖਣੀ ਅਫ਼ਰੀਕਾ ਏ ਨੂੰ 7 ਵਿਕਟਾਂ ਨਾਲ ਹਰਾ ਕੇ ਤਿਕੋਣੀ ਸੀਰੀਜ਼ ਦੀ ਟਰਾਫ਼ੀ ਅਪਣੇ ਕੋਲ ਰੱਖੀ। ਜਡੇਜਾ ਨੂੰ 24 ਮਹੀਨਿਆਂ ਦੇ ਅੰਦਰ 6 ਡਿਮੈਰਿਟ ਅੰਕ ਹੋਣ ਕਾਰਨ ਤੀਜੇ ਟੈਸਟ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਭਾਰਤ ਨੇ ਪਹਿਲੇ ਦੋਵੇਂ ਟੈਸਟ ਜਿੱਤ ਕੇ ਲੜੀ ਅਪਣੀ ਨਾਂ ਪਹਿਲਾਂ ਹੀ ਕਰ ਲਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement