ਟੈਸਟ ਕ੍ਰਿਕਟ 'ਚ ਚੋਟੀ ਦੇ ਗੇਂਦਬਾਜ਼ ਅਤੇ ਆਲਰਾਊਂਡਰ ਬਣੇ ਜਡੇਜਾ
Published : Aug 8, 2017, 4:38 pm IST
Updated : Mar 27, 2018, 6:14 pm IST
SHARE ARTICLE
Jadeja
Jadeja

ਭਾਰਤ ਦੇ ਸਟਾਰ ਖਿਡਾਰੀ ਰਵਿੰਦਰ ਜਡੇਜਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੂੰ ਪਛਾੜ ਕੇ ਆਈ.ਸੀ.ਸੀ. ਦੀ ਤਾਜ਼ਾ ਜਾਰੀ ਟੈਸਟ ਰੈਂਕਿੰਗ 'ਚ ਦੁਨੀਆਂ ਦੇ ਨੰਬਰ ਵਨ ਆਲਰਾਊਂਡਰ

ਨਵੀਂ ਦਿੱਲੀ, 8 ਅਗੱਸਤ: ਭਾਰਤ ਦੇ ਸਟਾਰ ਖਿਡਾਰੀ ਰਵਿੰਦਰ ਜਡੇਜਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੂੰ ਪਛਾੜ ਕੇ ਆਈ.ਸੀ.ਸੀ. ਦੀ ਤਾਜ਼ਾ ਜਾਰੀ ਟੈਸਟ ਰੈਂਕਿੰਗ 'ਚ ਦੁਨੀਆਂ ਦੇ ਨੰਬਰ ਵਨ ਆਲਰਾਊਂਡਰ ਬਣ ਗਏ ਹਨ। ਉਹ ਟੈਸਟ ਗੇਂਦਬਾਜ਼ੀ 'ਚ ਵੀ ਚੋਟੀ 'ਤੇ ਹਨ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੂਜੇ ਕੋਲੰਬੋ ਟੈਸਟ 'ਚ ਅਜੇਤੂ 70 ਦੌੜਾਂ ਅਤੇ 7 ਵਿਕਟਾਂ ਲੈਣ ਵਾਲੇ ਜਡੇਜਾ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦਾ ਫ਼ਾਇਦਾ ਮਿਲਿਆ ਅਤੇ ਉਹ ਸ਼ਾਕਿਬ ਨੂੰ ਪਿੱਛੇ ਛੱਡ ਕੇ ਪਹਿਲੀ ਵਾਰ ਟੈਸਟ ਆਲਰਾਊਂਡਰਾਂ 'ਚ ਚੋਟੀ 'ਤੇ ਪਹੁੰਚ ਗਏ ਹਨ। ਭਾਰਤੀ ਖਿਡਾਰੀ ਲਈ ਇਹ ਦੋਹਰੀ ਖ਼ੁਸ਼ੀ ਹੈ ਕਿਉਂਕਿ ਉਹ ਟੈਸਟ ਗੇਂਦਬਾਜ਼ਾਂ 'ਚ ਵੀ ਨੰਬਰ ਇਕ ਗੇਂਦਬਾਜ਼ ਹਨ।
ਜਡੇਜਾ ਦੇ ਟੈਸਟ ਆਲਰਾਊਂਡਰਾਂ 'ਚ 438 ਰੇਟਿੰਗ ਅੰਕ ਹਨ ਜਦਕਿ ਬੰਗਲਾਦੇਸ਼ੀ ਖਿਡਾਰੀ ਉਨ੍ਹਾਂ ਤੋਂ 7 ਰੇਟਿੰਗ ਅੰਕ ਦੇ ਫ਼ਰਕ 'ਤੇ ਹਨ ਅਤੇ ਉਨ੍ਹਾਂ ਦੇ 431 ਰੇਟਿੰਗ ਅੰਕ ਹਨ। ਜਦਕਿ ਤਜਰਬੇਕਾਰ ਆਲਰਾਊਂਡਰ ਰਵੀਚੰਦਰਨ ਅਸ਼ਵਿਨ ਸੂਚੀ 'ਚ ਤੀਜੇ ਸਥਾਨ 'ਤੇ ਹਨ ਅਤੇ ਉਨ੍ਹਾਂ ਦੇ 418 ਰੇਟਿੰਗ ਅੰਕ ਹਨ। ਚੋਟੀ ਦੇ 10 ਆਲਰਾਊਂਡਰਾਂ 'ਚ ਜਡੇਜਾ ਅਤੇ ਅਸ਼ਵਿਨ 2 ਭਾਰਤੀ ਹਨ। ਜਦਕਿ ਟੈਸਟ ਗੇਂਦਬਾਜ਼ੀ 'ਚ ਵੀ ਜਡੇਜਾ ਅਪਣੇ ਨੰਬਰ ਇਕ ਸਥਾਨ 'ਤੇ ਬਰਕਰਾਰ ਹਨ। ਜਡੇਜਾ ਦੇ 893 ਰੇਟਿੰਗ ਅੰਕ ਹਨ ਜਦਕਿ ਇਥੇ ਵੀ ਆਫ਼ ਸਪਿਨਰ ਅਸ਼ਵਿਨ ਤੀਜੇ ਸਥਾਨ 'ਤੇ ਹਨ ਅਤੇ ਉਨ੍ਹਾਂ ਦੇ 842 ਰੇਟਿੰਗ ਅੰਕ ਹਨ। ਇੰਗਲੈਂਡ ਦੇ ਜੇਮਸ ਐਂਡਰਸਨ 860 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement