IPL 2019:  ਚੇਨਈ ਨੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾਇਆ
Published : Mar 27, 2019, 9:41 am IST
Updated : Mar 27, 2019, 9:41 am IST
SHARE ARTICLE
CSK won by six wickets
CSK won by six wickets

ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਦਾ ਪੰਜਵਾਂ ਮੈਚ ਚੇਨਈ ਸੁਪਰ ਕਿੰਗਸ ਅਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਦਿੱਲੀ ਦੇ ਵਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਖੇਡਿਆ ਗਿਆ।

IPL 2019: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 12ਵੇਂ ਸੀਜ਼ਨ ਦਾ ਪੰਜਵਾਂ ਮੈਚ ਚੇਨਈ ਸੁਪਰ ਕਿੰਗਸ ਅਤੇ ਦਿੱਲੀ ਕੈਪੀਟਲਸ ਦੇ ਵਿਚਕਾਰ ਮੰਗਲਵਾਰ ਨੂੰ ਦਿੱਲੀ ਦੇ ਵਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਖੇਡਿਆ ਗਿਆ। ਇਸ ਮੁਕਾਬਲੇ ਵਿਚ ਧੋਨੀ ਦੀ ਟੀਮ ਨੇ 6 ਵਿਕਟਾਂ ਨਾਲ ਇਸ ਮੈਚ ਨੂੰ ਜਿੱਤਿਆ ਹੈ। ਦਿੱਲੀ ਨੇ ਚੇਨਈ ਨੂੰ ਜਿੱਤਣ ਲਈ 148 ਅੰਕਾਂ ਦਾ ਟੀਚਾ ਦਿੱਤਾ ਸੀ, ਜਿਸਦੇ ਜਵਾਬ ਵਿਚ ਸੀਐਸਕੇ ਨੇ ਆਖਰੀ ਓਵਰ ਤਕ ਚਲੇ ਰੋਮਾਂਚਿਕ ਮੈਚ ਵਿਚ ਜਿੱਤ ਦਰਜ ਕਰ ਲਈ ਹੈ।

ਦੱਸ ਦਈਏ ਕਿ ਚੇਨਈ ਸੁਪਰ ਕਿੰਗਸ ਅਤੇ ਦਿੱਲੀ ਕੈਪੀਟਲਸ ਦੋਨਾਂ ਹੀ ਟੀਮਾਂ ਨੇ ਲੀਗ ਵਿਚ ਜਿੱਤ ਨਾਲ ਸ਼ੁਰੂਆਤ ਕੀਤੀ ਸੀ। ਹਾਲਾਂਕਿ ਦਿੱਲੀ ਨੂੰ ਦੂਜੇ ਮੁਕਾਬਲੇ ਵਿਚ ਉਸਦੇ ਘਰ ਵਿਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੇਨਈ ਨੇ ਆਪਣੇ ਪਹਿਲੇ ਮੈਚ ਵਿਚ ਬੈਂਗਲੋਰ ਨੂੰ ਹਰਾਇਆ ਸੀ। ਉਥੇ ਹੀ ਦਿੱਲੀ ਨੇ ਮੁੰਬਈ ਨੂੰ ਮਾਤ ਦੇ ਕੇ ਲੀਗ ਦਾ ਆਗਾਜ਼ ਕੀਤਾ ਸੀ।

CSK vs DCCSK vs DC

ਦਿੱਲੀ ਦੀ ਕਪਤਾਨੀ ਨੌਜਵਾਨ ਬੱਲੇਬਾਜ਼ ਸ਼੍ਰੇਆਸ ਆਇਰ ਦੇ ਹੱਥਾਂ ਵਿਚ ਹੈ, ਤਾਂ ਉਥੇ ਹੀ ਚੇਨਈ ਦੀ ਕਮਾਨ ਤਿੰਨ ਵਾਰ ਦੇ ਆਈਪੀਐਲ ਚੈਂਪੀਅਨ ਐਮਐਸ ਧੋਨੀ ਸੰਭਾਲ ਰਹੇ ਹਨ। ਦਿੱਲੀ ਆਪਣੇ ਘਰੇਲੂ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਤੇ ਲਗਾਤਾਰ ਦੂਜੀ ਜਿੱਤ ਹਾਂਸਿਲ ਕਰਨ ਮੈਦਾਨ ਵਿਚ ਉਤਰੇਗੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement