
ਅੱਜ ਟੋਕੀਉ ਉਲੰਪਿਕ ਦਾ ਪੰਜਵਾਂ ਦਿਨ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਉ ਉਲੰਪਿਕ ਵਿਚ ਅਪਣੀ ਦੂਜੀ ਜਿੱਤ ਦਰਜ ਕੀਤੀ ਹੈ।
ਟੋਕੀਓ: ਅੱਜ ਟੋਕੀਉ ਉਲੰਪਿਕ (Tokyo Olympics) ਦਾ ਪੰਜਵਾਂ ਦਿਨ ਹੈ। ਭਾਰਤੀ ਪੁਰਸ਼ ਹਾਕੀ ਟੀਮ (India men's team beat Spain) ਨੇ ਟੋਕੀਉ ਉਲੰਪਿਕ ਵਿਚ ਅਪਣੀ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਅਪਣੇ ਤੀਜੇ ਮੁਕਾਬਲੇ ਵਿਚ ਸਪੇਨ ਨੂੰ 3-0 ਨਾਲ ਮਾਤ ਦਿੱਤੀ ਹੈ। ਭਾਰਤ ਵੱਲੋਂ ਦੋ ਗੋਲ ਰੁਪਿੰਦਰ ਪਾਲ ਸਿੰਘ ਅਤੇ ਇਕ ਗੋਲ ਸਿਮਰਨਜੀਤ ਸਿੰਘ ਨੇ ਕੀਤਾ ਹੈ।
India men's team beat Spain 3-0 in Tokyo Olympics
ਹੋਰ ਪੜ੍ਹੋ: ਲੀਹੋ ਲੱਥੀ ਪੰਥਕ ਵਿਚਾਰਧਾਰਾ ਨੂੰ ਮੁੜ ਲੀਹ ’ਤੇ ਲਿਆਉਣ ਦਾ ਮਾਮਲਾ, ਇਕ ਪ੍ਰਵਾਰ ਵਿਚ ਘਿਰੀ SGPC
ਇਸ ਤੋਂ ਪਹਿਲਾਂ ਟੀਮ ਇੰਡੀਆ ਨੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ ਮਾਤ ਦਿੱਤੀ ਸੀ ਹਾਲਾਂਕਿ ਦੂਜੇ ਮੈਚ ਵਿਚ ਭਾਰਤੀ ਹਾਕੀ ਟੀਮ ਨੂੰ ਆਸਟ੍ਰੇਲੀਆ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਨੇ ਭਾਰਤ ਨੂੰ 1-7 ਨਾਲ ਮਾਤ ਦਿੱਤੀ ਸੀ। ਇਸ ਜਿੱਤ ਦੇ ਨਾਲ ਹੀ ਭਾਰਤ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਦੀ ਉਮੀਦ ਮਜ਼ਬੂਤ ਹੋ ਗਈ ਹੈ। ਭਾਰਤੀ ਟੀਮ 3 ਮੈਚਾਂ ਵਿਚੋਂ 4 ਅੰਕ ਲੈ ਕੇ ਪੂਲ ਏ ਵਿਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ।
Hockey India
ਹੋਰ ਪੜ੍ਹੋ: ਵਿੱਤ ਮੰਤਰੀ ਨੇ ਕਿਹਾ,'ਆਰਥਕ ਸੰਕਟ ਤੋਂ ਉਭਰਨ ਲਈ ਨਵੇਂ ਨੋਟ ਛਾਪਣ ਦੀ ਨਹੀਂ ਹੈ ਕੋਈ ਯੋਜਨਾ'
ਆਸਟ੍ਰੇਲੀਆ ਟਾਪ ’ਤੇ ਬਰਕਰਾਰ ਹੈ। ਹਾਕੀ ਵਿਚ ਪੂਲ-ਏ ਅਤੇ ਪੂਲ-ਬੀ ਵਿਚ 6-6 ਟੀਮ ਹਨ। ਭਾਰਤ ਪੂਲ ਏ ਵਿਚ ਹੈ। ਭਾਰਤ ਅਤੇ ਸਪੇਨ ਤੋਂ ਇਲਾਵਾ, ਆਸਟ੍ਰੇਲੀਆ, ਅਰਜਨਟੀਨਾ ਅਤੇ ਮੇਜ਼ਬਾਨ ਜਪਾਨ ਦੀਆਂ ਟੀਮਾਂ ਵੀ ਮੌਜੂਦ ਹਨ। ਕੁਆਰਟਰ ਫਾਈਨਲ ਵਿਚ ਪਹੁੰਚਣ ਲਈ ਭਾਰਤ ਨੂੰ ਪੂਲ ਦੇ ਟਾਪ-4 ਵਿਚ ਰਹਿਣਾ ਹੋਵੇਗਾ। ਇਸ ਪੂਲ ਵਿਚ ਟੀਮ ਰੈਂਕਿੰਗ ਵਿਚ ਸਿਰਫ ਆਸਟ੍ਰੇਲੀਆ ਹੀ ਭਾਰਤ ਤੋਂ ਉਪਰ ਹੈ।
Tokyo Olympics
ਹੋਰ ਪੜ੍ਹੋ: ਸੰਪਾਦਕੀ: ਅਕਾਲ ਤਖ਼ਤ ਸਿੱਖ ਪੰਥ ਦਾ ਜਾਂ ਨੌਕਰੀਆਂ/ਅਹੁਦੇ ਵੰਡਣ ਵਾਲੇ ਸਿਆਸੀ ਲੀਡਰਾਂ ਦਾ?
1980 ਤੋਂ ਬਾਅਦ ਕੋਈ ਮੈਡਲ ਨਹੀਂ ਜਿੱਤ ਸਕਦੀ ਭਾਰਤੀ ਹਾਕੀ ਟੀਮ
ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਵਿਚ ਉਲੰਪਿਕ ਦੀ ਸਭ ਤੋਂ ਕਾਮਯਾਬ ਟੀਮ ਰਹੀ ਹੈ। ਭਾਰਤ ਨੇ ਇਸ ਖੇਡ ਵਿਚ ਉਲੰਪਿਕ ਵਿਚ 8 ਗੋਲਡ, 1 ਸਿਲਵਰ ਅਤੇ ਦੋ ਕਾਂਸੀ ਦੇ ਤਮਗੇ ਜਿੱਤੇ ਹਨ। ਹਾਲਾਂਕਿ 1980 ਦੇ ਮਾਸਕੋ ਉਲੰਪਿਕ ਤੋਂ ਬਾਅਦ ਭਾਰਤ ਕੋਈ ਤਮਗਾ ਨਹੀਂ ਜਿੱਤ ਸਕਿਆ ਹੈ। 1980 ਵਿਚ ਭਾਰਤ ਨੇ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤ ਦਾ 1984 ਵਿਚ ਪੰਜਵਾਂ, 1988 ਵਿਚ ਛੇਵਾਂ, 1992 ਵਿਚ ਸੱਤਵਾਂ, 1996 ਵਿਚ ਅੱਠਵਾਂ, 2000 ਵਿਚ ਸੱਤਵਾਂ ਅਤੇ 2004 ਵਿਚ ਸੱਤਵਾਂ ਸਥਾਨ ਸੀ। ਸਾਲ 2008 ਦੇ ਬੀਜਿੰਗ ਉਲੰਪਿਕ ਵਿਚ ਭਾਰਤ ਕੁਆਲੀਫਾਈ ਨਹੀਂ ਕਰ ਸਕਿਆ। ਭਾਰਤੀ ਟੀਮ 2012 ਵਿਚ 12ਵੇਂ ਅਤੇ 2016 ਵਿਚ 8ਵੇਂ ਸਥਾਨ 'ਤੇ ਰਹੀ।