ਗੌਤਮ ਗੰਭੀਰ ਨੇ ਕਿੰਨਰ ਨੂੰ ਬਣਾਇਆ ਭੈਣ, ਬੰਨ੍ਹਵਾਈ ਰੱਖੜੀ
Published : Aug 27, 2018, 1:01 pm IST
Updated : Aug 27, 2018, 1:01 pm IST
SHARE ARTICLE
Gautam Gambhir made Kinnar  his Sister, Tied up Rakhi
Gautam Gambhir made Kinnar his Sister, Tied up Rakhi

ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਰੱਖੜੀ ਦਾ ਤਿਉਹਾਰ ਬਹੁਤ ਹੀ ਖ਼ਾਸ ਅੰਦਾਜ਼ 'ਚ ਮਨਾਇਆ ਹੈ..........

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਰੱਖੜੀ ਦਾ ਤਿਉਹਾਰ ਬਹੁਤ ਹੀ ਖ਼ਾਸ ਅੰਦਾਜ਼ 'ਚ ਮਨਾਇਆ ਹੈ। ਨਾਲ ਹੀ ਉਨ੍ਹਾਂ ਨੇ ਭਰਾ-ਭੈਣ ਦੇ ਇਸ ਪਵਿੱਤਰ ਤਿਉਹਾਰ 'ਤੇ ਸੱਭ ਦੇਸ਼ ਵਾਸੀਆਂ ਨੂੰ ਇਕ ਚੰਗਾ ਸੰਦੇਸ਼ ਦਿਤਾ ਹੈ। ਐਤਵਾਰ ਨੂੰ ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਸੀ ਤਾਂ ਗੌਤਮ ਗੰਭੀਰ ਨੇ ਵੀ ਮਾਨਤਵਾ ਦੀ ਇਕ ਵੱਡੀ ਉਦਾਹਰਨ ਪੇਸ਼ ਕਰਦਿਆਂ ਕਿੰਨਰਤੋਂ ਰੱਖੜੀ ਬੰਨ੍ਹਵਾਈ ਹੈ। ਇਸ ਤਰ੍ਹਾਂ ਗੌਤਮ ਗੰਭੀਰ ਨੇ ਉਨ੍ਹਾਂ ਨੂੰ ਵੀ ਰੱਖੜੀ ਦਾ ਤਿਉਹਾਰ ਮਨਾਉਣ ਦਾ ਮੌਕਾ ਦਿਤਾ।

ਗੰਭੀਰ ਨੇ ਦੋ ਟ੍ਰਾਂਸਜ਼ੈਂਡਰਾਂ ਨੂੰ ਅਪਣੀ ਭੈਣ ਬਣਾਇਆ ਹੈ। ਉਸ ਨੇ ਰੱਖੜੀ ਦੇ ਤਿਉਹਾਰ ਮੌਕੇ ਅਬੀਨਾ ਅਹਿਰ ਅਤੇ ਸਿਮਰਨ ਸ਼ੇਖ਼ ਨਾਮ ਦੀਆਂ ਕਿੰਨਰਾਂ ਤੋਂ ਰੱਖੜੀ ਬੰਨ੍ਹਵਾ ਕੇ ਇਕ ਚੰਗਾ ਸੰਦੇਸ਼ ਦਿਤਾ ਹੈ। ਗੰਭੀਰ ਨੇ ਸੋਸ਼ਲ ਮੀਡੀਆ 'ਤੇ ਇਸ ਸਬੰਧੀ ਫ਼ੋਟੋ ਵੀ ਸਾਂਝੀ ਕੀਤੀ ਹੈ ਅਤੇ ਨਾਲ ਲਿਖਿਆ ਕਿ ਇਨ੍ਹਾਂ ਦਾ ਪੁਰਸ਼ ਜਾਂ ਮਹਿਲਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਇੱਥੇ ਮਾਨਵਤਾ ਦੇ ਮਾਇਨੇ ਹਨ। ਇਨ੍ਹਾਂ ਤੋਂ ਰੱਖੜੀ ਬੰਨ੍ਹਵਾ ਕੇ ਮੈਂ ਅਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਹਾਂ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement