ਹੁਣ ਤੱਕ ਭਾਰਤ ਦੀ ਝੋਲੀ ਪਏ 16 ਤਗਮੇ
ਨਵੀਂ ਦਿੱਲੀ: ਏਸ਼ੀਆਈ ਖੇਡਾਂ ਦੇ ਚੌਥੇ ਦਿਨ ਦੀ ਸ਼ੁਰੂਆਤ ਭਾਰਤ ਲਈ ਚੰਗੀ ਰਹੀ। ਨਿਸ਼ਾਨੇਬਾਜ਼ੀ 'ਚ ਚਾਂਦੀ ਦੇ ਤਗਮੇ ਤੋਂ ਬਾਅਦ ਹੁਣ ਭਾਰਤ ਨੂੰ ਗੋਲਡ ਮੈਡਲ ਵੀ ਮਿਲ ਗਿਆ ਹੈ। ਮਹਿਲਾਵਾਂ ਦੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ ਚੀਨ ਨੂੰ ਹਰਾ ਕੇ ਭਾਰਤ ਲਈ ਸੋਨ ਤਗ਼ਮਾ ਜਿੱਤਿਆ।
ਇਹ ਵੀ ਪੜ੍ਹੋ: ਮੰਦਰਾਂ 'ਚ ਲੱਗੇ ਪੋਸਟਰ, ਦਾਨ ਬਾਕਸ 'ਚ 2000 ਦੇ ਨੋਟ ਨਾ ਪਾਉਣ ਦੀ ਕੀਤੀ ਅਪੀਲ
ਮਨੂ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਵਿੱਚ ਪਹਿਲੇ ਸਥਾਨ ’ਤੇ ਰਹੀ। ਈਸ਼ਾ ਪੰਜਵੇਂ ਅਤੇ ਰਿਧਮ ਸੱਤਵੇਂ ਸਥਾਨ 'ਤੇ ਰਹੇ। ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਇਹ ਚੌਥਾ ਸੋਨ ਤਗ਼ਮਾ ਹੈ।
ਇਹ ਵੀ ਪੜ੍ਹੋ: ਗੈਂਗਸਟਰ-ਗਰਮਖਿਆਲੀਆਂ ਦੇ ਨੈਟਵਰਕ ਖ਼ਿਲਾਫ਼ ਵੱਡਾ ਐਕਸ਼ਨ, ਪੰਜਾਬ 'ਚ 30 ਥਾਵਾਂ 'ਤੇ NIA ਦੀ ਰੇਡ
ਇਸ ਤੋਂ ਪਹਿਲਾਂ ਮਹਿਲਾ ਰਾਈਫਲ ਟੀਮ ਨੇ 50 ਮੀਟਰ ਰਾਈਫਲ-3 ਪੋਜ਼ੀਸ਼ਨ ਈਵੈਂਟ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਆਸ਼ੀ ਚੌਕਸੀ, ਮਾਨਿਨੀ ਕੌਸ਼ਿਕ ਅਤੇ ਸਿਫਤ ਕੌਰ ਸਮਰਾ ਦੀ ਮਹਿਲਾ ਟੀਮ ਨੇ ਏਸ਼ੀਆਈ ਖੇਡਾਂ 2023 ਦੇ ਫਾਈਨਲ ਵਿੱਚ 1764 ਦੇ ਸਕੋਰ ਨਾਲ ਚਾਂਦੀ ਦਾ ਤਗਮਾ ਜਿੱਤਿਆ। ਚੀਨ ਨੇ ਸੋਨ ਤਗਮਾ ਜਿੱਤਿਆ ਜਦਕਿ ਕੋਰੀਆ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।