
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਗਿਆਨ ਭਵਨ ਵਿਚ ਜੇਤੂਆਂ ਨੂੰ ‘ਰਾਸ਼ਟਰੀ ਯੂਵਾ ਸੰਸਦ ਮਹੋਤਸਵ 2019 ਪੁਰਸਕਾਰ’ ਪ੍ਰਦਾਨ ਕੀਤੇ ਨਾਲ ਹੀ ਖੇਲੋ ਇੰਡੀਆ ਐਪ ਲਾਂਚ ਕੀਤਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਗਿਆਨ ਭਵਨ ਵਿਚ ਜੇਤੂਆਂ ਨੂੰ ‘ਰਾਸ਼ਟਰੀ ਯੂਵਾ ਸੰਸਦ ਮਹੋਤਸਵ 2019 ਪੁਰਸਕਾਰ’ ਪ੍ਰਦਾਨ ਕੀਤੇ ਨਾਲ ਹੀ ਖੇਲੋ ਇੰਡੀਆ ਐਪ ਲਾਂਚ ਕੀਤਾ। ਰਾਸ਼ਟਰੀ ਯੂਵਾ ਸੰਸਦ ਮਹੋਤਸਵ ਦੇ ਰਾਸ਼ਟਰੀ ਪੱਧਰ ਦਾ ਫਾਈਨਲ ਕੱਲ ਸਮਾਪਤ ਹੋਇਆ। ਕੌਮੀ ਪੱਧਰ ਦੇ ਮੁਕਾਬਲੇ ਦੇ ਜੇਤੂਆਂ ਵਿਚ ਮਹਾਰਾਸ਼ਟਰ ਦੀ ਸ਼ਵੇਤਾ ਉਮਰੇ (ਪਹਿਲਾ ਸਥਾਨ), ਕਰਨਾਟਕਾ ਦੀ ਅੰਜਨਾਕਸ਼ੀ ਐਮਐਸ (ਦੂਜਾ ਸਥਾਨ), ਬਿਹਾਰ ਦੀ ਮਮਤਾ ਕੁਮਾਰੀ(ਤੀਜਾ ਸਥਾਨ) ਸ਼ਾਮਿਲ ਹਨ।
ਪ੍ਰਧਾਨ ਮੰਤਰੀ ਨੇ ਇਸ ਮੌਕੇ ਤੇ ਖੇਲੋ ਇੰਡੀਆ ਐਪ ਵੀ ਲਾਂਚ ਕੀਤਾ ਜਿਸ ਨੂੰ ਖੇਡ ਮੰਤਰਾਲੇ ਦੇ ਅਧੀਨ ਭਾਰਤੀ ਖੇਡ ਅਥਾਰਟੀ ਨੇ ਵਿਕਸਿਤ ਕੀਤਾ ਹੈ। ਇਸ ਐਪ ਦੀ ਵਰਤੋ ਦੇਸ਼ ਦੇ ਕਈ ਖੇਡ ਸਥਾਨਾਂ, ਉਹਨਾਂ ਦੀ ਉਪਲਬਧਤਾ, ਖੇਡ ਦੇ ਨਿਯਮ ਤੇ ਕਿਸੇ ਵੀ ਵਿਅਕਤੀ ਦੀ ਫਿਟਨੈੱਸ ਦਾ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ।
PM Narendra Modi
ਇਸ ਮੌਕੇ ਤੇ ਯੂਵਾ ਮਾਮਲੇ, ਖੇਡ ਤੇ ਸੂਚਨਾ ਪ੍ਰਸਾਰਣ ਮੰਤਰੀ ਕਰਨਲ ਰਾਜਵਰਧਨ ਰਾਠੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਯੂਵਾ ਸੰਸਦ ਦਾ ਪ੍ਰਬੰਧ ਕਰਨ ਲਈ ਪ੍ਰੇਰਿਤ ਕੀਤਾ, ਨੌਜਵਾਨਾਂ ਨੂੰ ਆਪਣੇ-ਆਪਣੇ ਵਿਚਾਰ ਪੇਸ਼ ਕਰਨ ਲਈ ਉਪਰੋਕਤ ਪਲੇਟਫਾਰਮ ਪ੍ਰਦਾਨ ਕਰਵਾਇਆ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੇਡਾਂ ਨੂੰ ਤਰੱਕੀ ਦੇਣ ਲਈ ਪੂਰਾ ਸਹਿਯੋਗ ਦਿੱਤਾ ਹੈ।