
ਕੋਲਕਾਤਾ ਨਾਈਟ ਰਾਈਡਰਸ ਨੇ ਆਈਪੀਐਲ 12 ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ।
IPL-12 ਕੋਲਕਾਤਾ ਨਾਈਟ ਰਾਈਡਰਸ ਨੇ ਆਈਪੀਐਲ 12 ਵਿਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਕੋਲਕਾਤਾ ਨੇ ਬੁੱਧਵਾਰ ਨੂੰ ਇੰਡੀਅਨ ਗਾਰਡਸ ਦੇ ਮੈਦਾਨ ‘ਤੇ ਕਿੰਗਸ ਇਲੈਵਨ ਪੰਜਾਬ ਨੂੰ 28 ਦੌੜਾਂ ਨਾਲ ਮਾਤ ਦਿੱਤੀ ਹੈ। ਕੋਲਕਾਤਾ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰ ਵਿਚ 4 ਵਿਕਟ ਗਵਾ ਕੇ ਦੌੜਾਂ ਬਣਾਈਆਂ ਅਤੇ ਕਿੰਗਸ ਇਲੈਵਨ ਪੰਜਾਬ ਨੂੰ 219 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿਚ ਕਿੰਗਸ ਇਲੈਵਨ ਪੰਜਾਬ ਦੀ ਟੀਮ 20 ਓਵਰ ਵਿਚ ਗਵਾ ਕੇ 190 ਦੌੜਾਂ ਹੀ ਬਣਾ ਸਕੀ।
ਕਿੰਗਜ਼ ਇਲੈਵਨ ਪੰਜਾਬ ਵੱਲੋਂ ਡੇਵਿਡ ਮਿਲਰ ਨੇ ਨਾਬਾਦ 59 ਅਤੇ ਮਨਦੀਪ ਸਿੰਘ ਨੇ ਨਾਬਾਦ 33 ਦੌੜਾਂ ਬਣਾਈਆਂ। ਕ੍ਰਿਸ ਗੇਲ ਨੇ 20 ਅਤੇ ਮਯੰਕ ਅਗਰਵਾਲ ਨੇ 58 ਦੌੜਾਂ ਦਾ ਯੋਗਦਾਨ ਦਿੱਤਾ। ਆਂਦਰੇ ਰੱਸਲ ਨੇ ਪੂਰਾ ਫ਼ਾਇਦਾ ਉਠਾਉਂਦਿਆਂ 17 ਗੇਂਦਾਂ ਵਿਚ 48 ਦੌੜਾਂ ਬਣਾਈਆਂ, ਜਿਸ ਵਿਚ ਪੰਜ ਛੱਕੇ ਅਤੇ ਤਿੰਨ ਚੌਕੇ ਸ਼ਾਮਲ ਸਨ। ਇਸ ਤੋਂ ਇਲਾਵਾ ਉਸ ਨੇ ਪੰਜਾਬ ਟੀਮ ਦੇ ਦੋ ਖਿਡਾਰੀਆਂ ਨੂੰ ਆਊਟ ਵੀ ਕੀਤਾ। ਕੋਲਕਾਤਾ ਟੀਮ ਵੱਲੋਂ ਨਿਤੀਸ਼ ਰਾਣਾ ਅਤੇ ਰੌਬਿਨ ਉਥੱਪਾ ਨੇ ਨੀਮ ਸੈਂਕੜੇ ਜੜੇ। ਉਨ੍ਹਾਂ ਚਾਰ ਵਿਕਟਾਂ ’ਤੇ 218 ਦੌੜਾਂ ਬਣਾਈਆਂ।
KKR beats KXIP
ਪੰਜਾਬ ਦੇ ਕਪਤਾਨ ਆਰ ਅਸ਼ਵਿਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਕੇਕੇਆਰ ਦੇ ਸਲਾਮੀ ਬੱਲੇਬਾਜ਼ ਸੁਨੀਲ ਨਾਰਾਇਣ ਨੇ ਨੌਂ ਗੇਂਦਾਂ ਵਿਚ 24 ਦੌੜਾਂ ਬਣਾ ਕੇ ਉਸ ਦੇ ਫ਼ੈਸਲੇ ਨੂੰ ਗ਼ਲਤ ਸਾਬਿਤ ਕੀਤਾ। ਇਸ ਮਗਰੋਂ ਰਾਣਾ ਨੇ ਲਗਾਤਾਰ ਦੂਜਾ ਸੈਂਕੜਾ ਮਾਰਿਆ। ਉਸ ਨੇ ਤੀਜੇ ਨੰਬਰ ’ਤੇ ਖੇਡਦਿਆਂ 34 ਗੇਂਦਾਂ ਵਿਚ 67 ਦੌੜਾਂ ਬਣਾਈਆਂ। ਇਸੇ ਤਰ੍ਹਾਂ ਰੌਬਿਨ ਉਥੱਪਾ 50 ਗੇਂਦਾਂ ਵਿਚ ਦੋ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ 67 ਦੌੜਾਂ ਬਣਾ ਕੇ ਨਾਬਾਦ ਰਿਹਾ। ਨਾਰਾਇਣ ਨੂੰ ਦੱਖਣੀ ਅਫਰੀਕਾ ਦੇ ਹਾਰਡਜ਼ ਵਿਲਜ਼ੋਨ ਨੇ ਆਊਟ ਕੀਤਾ। ਇਸ ਤਰ੍ਹਾਂ ਕੋਲਕਾਤਾ ਦੀ ਇਹ ਲਗਾਤਾਰ ਦੂਜੀ ਜਿੱਤ ਹੈ ਅਤੇ ਪੰਜਾਬ ਆਪਣੀ ਜਿੱਤ ਨੂੰ ਬਰਕਰਾਰ ਨਹੀਂ ਰੱਖ ਸਕਿਆ।