ਪੰਜਾਬ ਸਰਕਾਰ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ-ਬ੍ਰਹਮ ਮਹਿੰਦਰਾ
Published : May 28, 2018, 6:48 pm IST
Updated : May 28, 2018, 6:48 pm IST
SHARE ARTICLE
sportspersons
sportspersons

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ, ਖੇਡਾਂ ਨਾਲ ਜਿਥੇ ਤਨ ਤੰਦਰੁਸਤ ਰਹਿੰਦਾ...

ਪਟਿਆਲਾ 28 ਮਈ (ਬਲਵਿੰਦਰ ਸਿੰਘ ਭੁੱਲਰ, ਪ੍ਰਦੀਪ ਸ਼ਰਮਾ) : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ, ਖੇਡਾਂ ਨਾਲ ਜਿਥੇ ਤਨ ਤੰਦਰੁਸਤ ਰਹਿੰਦਾ ਹੈ, ਉਥੇ ਹੀ ਖਿਡਾਰੀਆਂ ਦਾ ਮਨ ਵੀ ਇਕਾਗਰ ਹੋਕੇ ਬੁਰੀਆਂ ਅਲਾਮਤਾਂ ਤੋਂ ਬਚਦਾ ਹੈ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਰੁਚਿਤ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ ਜਿਸ ਲਈ ਨਵੀਂ ਖੇਡ ਨੀਤੀ ਜਲਦ ਲਿਆਂਦੀ ਜਾ ਰਹੀ ਹੈ ਤਾਂ ਕਿ ਸੂਬੇ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਨਾਮਣਾਂ ਖੱਟ ਸਕਣ। ਸ੍ਰੀ ਬ੍ਰਹਮ ਮਹਿੰਦਰਾ ਬੀਤੀ ਸ਼ਾਮ ਇਥੇ ਸਰਹਿੰਦ ਰੋਡ 'ਤੇ ਸਥਿਤ ਪਿੰਡ ਬਾਰਨ ਵਿਖੇ ਅਖਾੜਾ ਬਾਰਨ ਦੇ ਪ੍ਰਬੰਧਕ ਭਾਰਤ ਕੇਸਰੀ ਪਹਿਲਵਾਨ ਗੁਰਦੇਵ ਸਿੰਘ ਦੀ ਅਗਵਾਈ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਮਸ਼ੇਰ ਸਿੰਘ ਨੰਬਰਦਾਰ- ਮਾਤਾ ਨਛੱਤਰ ਕੌਰ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਚੌਥੇ ਵਿਸ਼ਾਲ ਕੁਸ਼ਤੀ ਦੰਗਲ ਅਖਾੜਾ ਗੁਰਦੇਵ ਸਿੰਘ ਰੁਸਤਮ-ਏ-ਹਿੰਦ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਪੁੱਜੇ ਹੋਏ ਸਨ।

Brahm MohindraBrahm Mohindra

ਸ੍ਰੀ ਬ੍ਰਹਮ ਮਹਿੰਦਰਾ ਨੇ ਇਸ ਮੌਕੇ ਕੁਸਤੀਆਂ ਕਰਾਉਣ ਲਈ ਅਖਾੜੇ ਨੂੰ ਮੈਟ ਦੀ ਖਰੀਦ ਲਈ 5 ਲੱਖ ਰੁਪਏ ਅਤੇ ਭਲਵਾਨਾਂ ਦੇ ਵਾਸਤੇ ਹਾਲ ਬਨਵਾਉਣ ਲਈ 7 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਪਟਿਆਲਾ ਦਿਹਾਤੀ ਹਲਕੇ ਦੇ ਸਮੂਹ ਪਿੰਡਾਂ ਸਮੇਤ ਪਿੰਡ ਬਾਰਨ ਦੇ ਵਿਕਾਸ ਕਾਰਜਾਂ ਲਈ ਕਿਸੇ ਵੀ ਤਰ੍ਹਾਂ ਦੀ ਗ੍ਰਾਂਟ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਇਨ੍ਹਾਂ ਪਿੰਡਾਂ ਦੇ ਵਿਕਾਸ ਲਈ ਹਮੇਸ਼ਾਂ ਪੂਰਨ ਸਹਿਯੋਗ ਰਹੇਗਾ।

ਇਸ ਛਿੰਝ ਦੇ ਮੁੱਖ ਪ੍ਰਬੰਧਕ ਪਹਿਲਵਾਨ ਗੁਰਦੇਵ ਸਿੰਘ, ਸਰਪੰਚ ਹਰਚੰਦ ਸਿੰਘ ਅਤੇ ਦਲਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਛਿੰਝ ਦੀ ਕੁਮੈਂਟਰੀ ਗੁਰਮਿੰਦਰ ਖੇੜੀ ਨੇ ਅਤੇ ਮੰਚ ਤੋਂ ਤਰਸੇਮ ਮਾਹੀ ਨੇ ਕੀਤੀ, ਰੈਫਰੀ ਦੀ ਭੂਮਿਕਾ ਗੁਰਮੇਲ ਸਿੰਘ ਮੇਲੀ ਅਤੇ ਪਾਲੀ ਕੋਚ ਨੇ ਨਿਭਾਈ। ਇਸ ਕੁਸ਼ਤੀ ਦੰਗਲ ਵਿੱਚ ਜੋੜੇ ਬਣਾਉਣ ਦੀ ਸੇਵਾ ਹਰਪ੍ਰੀਤ ਸਿੰਘ ਬੂਥਗੜ•, ਬਾਬਾ ਦੀਪਾ ਬਾਬਾ ਫਲਾਹੀ ਅਤੇ ਕਿੰਦਾ ਖੇੜੀ  ਨੇ ਨਿਭਾਈ। 

Capt Amarinder SinghCapt Amarinder Singh

ਇਸ ਵਾਰ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਰਵਿੰਦਰ ਦਿੱਲੀ ਵਿਚਕਾਰ ਹੋਈ। ਦੋਨਾਂ ਪਹਿਲਵਾਨਾਂ ਵਿੱਚ  ਗਹਿਗੱਚ ਮੁਕਾਬਲਾ ਹੋਇਆ, ਪ੍ਰੰਤੂ ਕਿਸੇ ਵੀ ਪਹਿਲਵਾਨ ਨੇ ਈਨ ਨਹੀਂ ਮੰਨੀ। ਅਖੀਰ ਕਮਲ ਡੂਮਛੇੜੀ ਨੇ ਆਪਣਾ ਜੋਰ ਦਿਖਾਉਂਦੇ ਹੋਏ ਰਵਿੰਦਰ ਦਿੱਲੀ ਦੀ ਪਿੱਠ ਧਰਤੀ ਨਾਲ ਲਾ ਕੇ ਝੰਡੀ ਦੀ ਕੁਸ਼ਤੀ ਤੇ ਆਪਣਾ ਕਬਜਾ ਕਰ ਲਿਆ। ਇਸ ਦੌਰਾਨ ਦੋ ਨੰਬਰ ਕੁਸ਼ਤੀ 'ਚ ਸੁੱਖ ਬੱਬੇਹਾਲੀ ਤੇ ਅਜੈ ਬਾਰਨ ਦਰਮਿਆਨ ਵੀ ਜਬਰਦਸਤ ਤੇ ਰੁਮਾਂਚਿਤ ਮੁਕਾਬਲਾ ਹੋਇਆ ਤੇ ਦੋਵੇਂ ਪਹਿਲਵਾਨਾਂ ਦੀ ਪਿੱਠ ਨਾ ਲੱਗੀ ਪਰ ਅਖੀਰ ਪ੍ਰਬੰਧਕਾਂ ਨੇ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ।

ਤਿੰਨ ਨੰਬਰ ਦੀ ਕੁਸ਼ਤੀ ਮੁਕਾਬਲੇ ਵਿੱਚ ਬੱਬੂ ਬੱਬੇਹਾਲੀ ਤੇ ਗੌਰਵ ਇੰਦੌਰ  ਦਰਮਿਆਨ ਹੋਈ ਜਿਸ ਵਿੱਚ ਬੱਬੂ ਬੱਬੇਹਾਲੀ ਨੇ ਜਿੱਤ ਪ੍ਰਾਪਤ ਕੀਤੀ। ਹੋਰ ਮੁਕਾਬਲੇ ਵਿੱਚ ਟਰੈਕਟਰ ਬਾਰਨ ਨੇ ਤਾਜ ਰੌਣੀ ਨੂੰ, ਕਿੰਦਾ ਬਾਬਾ ਫਲਾਹੀ ਨੇ ਖਾਨ ਇੰਦੌਰ ਨੂੰ, ਸਪਿੰਦਰ ਫਿਰੋਜਪੁਰ ਨੇ ਬਿੱਲਾ ਬਾਬਾ ਫਲਾਹੀ ਨੂੰ, ਰਾਮਵੀਰ ਬਾਰਨ ਨੇ ਅਦਰਸ਼ ਇੰਦੌਰ ਨੂੰ, ਗੋਲਡੀ ਫਿਰੋਜਪੁਰ ਨੇ ਕਾਦਰ ਅਜਨੌਦਾ ਨੂੰ, ਦੀਪੂ ਰੌਣੀ ਨੇ ਜੱਸ ਪਟਿਆਲਾ ਨੂੰ, ਭਿੰਦਾ ਲੰਗ ਨੇ ਪਰਮਿੰਦਰ ਪਟਿਆਲਾ, ਸੋਨੂੰ ਬਾਬਨ ਨੇ ਇੰਦਰ ਖੇੜੀ ਨੂੰ, ਹੈਪੀ ਬਲਾੜੀ ਨੇ ਧਨੁਸ਼ ਬਾਰਨ ਨੂੰ ਕ੍ਰਮਵਾਰ ਚਿੱਤ ਕੀਤਾ।

Brahm Mohindra picBrahm Mohindra pic

ਕੁਸ਼ਤੀ ਦੌਰਾਨ ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ, ਬਾਬਾ ਮਨਮੋਹਨ ਸਿੰਘ ਬਰਨ ਵਾਲੇ, ਬਾਬਾ ਨਿਰਮਲ ਦਾਸ, ਬਾਬਾ ਸੁਮੇਰ ਦਾਸ, ਬਹਾਦਰ ਖਾਨ ਪੀ. ਏ., ਐਸ. ਐਚ. ਓ. ਹੈਰੀ ਬੋਪਰਾਏ, ਹਰਚੰਦ ਸਿੰਘ ਸਰਪੰਚ, ਗੁਰਕ੍ਰਿਪਾਲ ਸਿੰਘ ਸਰਪੰਚ ਕਸਿਆਣਾ, ਦਲਜੀਤ ਸਿੰਘ ਅਕਾਲੀ ਆਗੂ, ਰਾਜਾ ਗਿੱਲ ਗਰੁੱਪ, ਗੁਰਮੀਤ ਸਿੰਘ ਮਾਜਰੀ, ਚੇਤੰਨ ਸਿੰਘ, ਨਾਹਰ ਸਿੰਘ, ਮਨਪ੍ਰੀਤ ਸਿੰਘ ਟਿਵਾਣਾ, ਗੋਬਿੰਦ ਸਿੰਘ ਕਸਿਆਣਾ, ਗੁਰਤੇਜ ਸਿੰਘ ਤੇਜੀ, ਕਰਨੈਲ ਸਿੰਘ ਕਾਂਗਰਸੀ ਆਗੂ, ਗੁਰਧਿਆਨ ਸਿੰਘ, ਨਿਰਮਲ ਦਾਸ ਕੁੱਪ ਵਾਲੇ ਸ਼ਾਮਲ ਹੋਏ। ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਗੁਰਦੇਵ ਸਿੰਘ ਪਹਿਲਵਾਨ, ਹਰਚੰਦ ਸਿੰਘ ਸਰਪੰਚ, ਕਰਮਾ ਜੈਲਦਾਰ, ਦਲਜੀਤ ਸਿੰਘ ਨੰਬਰਦਾਰ ਅਤੇ ਸਮੂਹ ਨਗਰ ਨਿਵਾਸੀ ਬਾਰਨ ਨੇ ਪੂਰਨ ਸਹਿਯੋਗ ਦੇ ਕੇ ਇਸ ਛਿੰਝ ਨੇਪਰੇ ਚਾੜ੍ਹਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement