
ਪਾਕਿਸਤਾਨੀ ਕਪਤਾਨ ਸਰਫ਼ਰਾਜ਼ ਅਹਿਮਦ ਨੇ ਕਿਹਾ ਹੈ ਕਿ ਲਾਰਡਸ 'ਚ ਪਹਿਲਾਂ ਟੈਸਟ 'ਚ ਉਨ੍ਹਾਂ ਦੀ ਤਜ਼ਰਬੇਕਾਰ ਟੀਮ ਦੀ ਇੰਗਲੈਂਡ 'ਤੇ ਨੌਂ ਵਿਕਟ ਦੀ ਦਬਦਬੇ ਵਾਲੀ ਜਿੱਤ...
ਲੰਦਨ, 28 ਮਈ : ਪਾਕਿਸਤਾਨੀ ਕਪਤਾਨ ਸਰਫ਼ਰਾਜ਼ ਅਹਿਮਦ ਨੇ ਕਿਹਾ ਹੈ ਕਿ ਲਾਰਡਸ 'ਚ ਪਹਿਲਾਂ ਟੈਸਟ 'ਚ ਉਨ੍ਹਾਂ ਦੀ ਤਜ਼ਰਬੇਕਾਰ ਟੀਮ ਦੀ ਇੰਗਲੈਂਡ 'ਤੇ ਨੌਂ ਵਿਕਟ ਦੀ ਦਬਦਬੇ ਵਾਲੀ ਜਿੱਤ ਨਾਲ ਉਹ ਹੈਰਾਨ ਅਤੇ ਸ਼ਾਨਦਾਰ ਦੋਹੇਂ ਹਨ। ਪਾਕਿਸਤਾਨ ਨੇ ਚੌਥੇ ਦਿਨ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਹੀ ਜਿੱਤ ਦਰਜ ਕਰ ਕੇ ਦੋ ਮੈਚਾਂ ਦੀ ਲੜੀ 'ਚ 1-0 ਦੀ ਬੜਤ ਬਣਾ ਲਈ ਹੈ। ਦੂਜਾ ਟੈਸਟ ਸ਼ੁਕਰਵਾਰ ਤੋਂ ਹੈਡਿੰਗਲੇ ਵਿਚ ਸ਼ੁਰੂ ਹੋਵੇਗਾ।
Pakistan Match with England
ਇੰਗਲੈਂਡ ਨੇ ਹਾਲਾਂਕਿ ਕਾਫ਼ੀ ਕੈਚ ਵੀ ਦਿਤੇ ਜਿਸ ਦਾ ਖ਼ਾਮਿਆਜ਼ਾ ਟੀਮ ਨੂੰ ਭੁਗਤਣਾ ਪਿਆ। ਮੈਨ ਆਫ਼ ਦ ਮੈਚ ਮੋਹੰਮਦ ਅੱਬਾਸ ਨੇ ਮੈਚ 'ਚ 64 ਰਨ ਦੇ ਕੇ ਅੱਠ ਵਿਕਟ ਚਟਕਾਏ ਜਦੋਂਕਿ ਪਾਕਿਸਤਾਨ ਦੇ ਚਾਰ ਬੱਲੇਬਾਜ਼ਾਂ ਨੇ ਪਹਿਲੀ ਪਾਰੀ 'ਚ ਅਰਧਸ਼ਤਕ ਜੜੇ ਜਿਸ ਨਾਲ ਟੀਮ ਨੇ 363 ਰਨ ਦਾ ਸਕੋਰ ਖਡ਼ਾ ਕੀਤਾ। ਸਰਫ਼ਰਾਜ ਨੇ ਕਿਹਾ ਕਿ ਹਾਂ, ਮੈਂ ਕਾਫ਼ੀ ਹੈਰਾਨ ਹਾਂ।
Pakistan won match
ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਇੰਗਲੈਂਡ ਦੀ ਟੀਮ ਨੂੰ ਦੇਖੋ ਤਾਂ ਉਹ ਕਾਫ਼ੀ ਤਜ਼ਰਬੇਕਾਰ ਹਨ ਪਰ ਮੈਨੂੰ ਅਪਣੇ ਖਿਡਾਰੀਆਂ 'ਤੇ ਮਾਣ ਹੈ। ਆਇਰਲੈਂਡ ਵਿਰੁਧ ਟੈਸਟ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਆਇਰਲੈਂਡ ਨੇ ਸਾਨੂੰ ਕੜੀ ਟੱਕਰ ਦਿਤੀ ਅਤੇ ਇਸ ਤੋਂ ਸਾਨੂੰ ਇਸ ਟੈਸਟ ਦੀ ਤਿਆਰੀ 'ਚ ਵੀ ਮਦਦ ਮਿਲੀ। ਸਰਫ਼ਰਾਜ ਨੇ ਕਿਹਾ ਕਿ ਅਸੀਂ ਸੋਚਿਆ ਕਿ ਜੇਕਰ ਅਸੀਂ ਹਾਰ ਵੀ ਜਾਇਏ ਤਾਂ ਵੀ ਅਸੀਂ ਕੁੱਝ ਸਿਖਾਂਗੇ। ਗੇਂਦ ਮੂਵ ਕਰ ਰਹੀ ਸੀ ਇਸ ਲਈ ਬੱਲੇਬਾਜ਼ਾਂ ਨੂੰ ਜਿਨ੍ਹਾਂ ਕ੍ਰੈਡਿਟ ਦਿਤਾ ਜਾਵੇ ਘੱਟ ਹੈ।