ਆਸਟਰੇਲੀਆ ਦੇ ਦਿੱਗਜਾਂ ਨੇ ਵੈਸਟਇੰਡੀਜ਼-ਨਿਊਜ਼ੀਲੈਂਡ ਨੂੰ ਛੁਪੇ ਰੁਸਤਮ ਦਸਿਆ
Published : May 28, 2019, 6:55 pm IST
Updated : May 28, 2019, 6:55 pm IST
SHARE ARTICLE
Australian greats tag West Indies, New Zealand as dark horses
Australian greats tag West Indies, New Zealand as dark horses

30 ਮਈ ਤੋਂ ਸ਼ੁਰੂ ਹੋ ਰਿਹਾ ਹੈ ਕ੍ਰਿਕਟ ਵਰਲਡ ਕੱਪ 2019

ਮੈਲਬੋਰਨ : ਮੇਜ਼ਬਾਨ ਇੰਗਲੈਂਡ ਅਤੇ ਭਾਰਤ ਨੂੰ 30 ਮਈ ਤੋਂ ਸ਼ੁਰੂ ਹੋ ਰਹੇ ਵਰਲਡ ਕੱਪ 'ਚ ਜਿੱਤ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ ਪਰ ਐਲਨ ਬਾਰਡਰ ਅਤੇ ਬ੍ਰੇਟ ਲੀ ਜਿਹੇ ਆਸਟਰੇਲੀਆ ਦੇ ਸਾਬਕਾ ਦਿੱਗਜਾਂ ਦਾ ਮੰਨਣਾ ਹੈ ਕਿ ਪਿਛਲੀ ਵਾਰ ਦਾ ਉਪਜੇਤੂ ਨਿਊਜ਼ੀਲੈਂਡ ਅਤੇ ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਟੂਰਨਾਮੈਂਟ 'ਚ ਛੁਪੇ ਰੁਸਤਮ ਸਾਬਤ ਹੋ ਸਕਦੇ ਹਨ।

Allan BorderAllan Border

ਆਸਟਰੇਲੀਆ ਨੂੰ 1987 'ਚ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਬਾਰਡਰ ਨੇ ਕਿਹਾ, ''ਜਦੋਂ ਮੈਂ ਵੈਸਟਇੰਡੀਜ਼ ਦੀ ਟੀਮ ਨੂੰ ਦੇਖਦਾ ਹਾਂ ਤਾਂ ਉਹ ਕਾਫੀ ਖ਼ਤਰਨਾਕ ਟੀਮ ਹੈ। ਜੇਕਰ ਉਨ੍ਹਾਂ ਦੀ ਟੀਮ ਨੇ ਲੈਅ ਹਾਸਲ ਕਰ ਲਈ ਤਾਂ ਉਹ ਬਹੁਤ ਖ਼ਤਰਨਾਕ ਹੋ ਜਾਣਗੇ। ਮੈਨੂੰ ਪਤਾ ਹੈ ਕਿ ਮੈਚ ਜਿੰਨਾ ਛੋਟਾ ਹੁੰਦਾ ਹੈ ਉਹ ਓਨੇ ਖ਼ਤਰਨਾਕ ਹੁੰਦੇ ਜਾਂਦੇ ਹਨ, ਪਰ ਮੈਨੂੰ ਲਗਦਾ ਹੈ ਕਿ ਇੰਗਲੈਂਡ 'ਚ ਹਾਲਾਤ ਉਨ੍ਹਾਂ ਮੁਤਾਬਕ ਹੁੰਦੇ ਹਨ।''

Brett LeeBrett Lee

ਸਾਬਕਾ ਤੇਜ਼ ਗੇਂਦਬਾਜ਼ ਬ੍ਰੇਟ ਲੀ ਨੇ ਇਸ ਵਿਚਾਲੇ 'ਬਲੈਕ ਕੈਪਸ' ਨੂੰ ਜਿੱਤ ਦਾ ਦਾਅਵੇਦਾਰ ਦਸਿਆ। ਉਨ੍ਹਾਂ ਇਹ ਵੀ ਕਿਹਾ ਕਿ ਅਪਣਾ ਦੂਜਾ ਵਰਲਡ ਕੱਪ ਖੇਡ ਰਹੀ ਅਫ਼ਗ਼ਾਨਿਸਤਾਨ ਦੀ ਟੀਮ ਸ਼ਾਨਦਾਰ ਕ੍ਰਿਕਟ ਖੇਡੇਗੀ। ਲੀ ਨੇ ਕਿਹਾ, ''ਨਿਊਜ਼ੀਲੈਂਡ ਛੁਪਾ ਰੁਸਤਮ ਹੋਵੇਗਾ ਪਰ ਅਫ਼ਗ਼ਾਨਿਸਤਾਨ ਦੀ ਟੀਮ ਵੀ ਚੰਗਾ ਕ੍ਰਿਕਟ ਖੇਡੇਗੀ। ਉਨ੍ਹਾਂ (ਅਫਗਾਨਿਸਤਾਨ) ਦੀ ਬੱਲੇਬਾਜ਼ੀ ਮਜ਼ਬੂਤ ਨਹੀਂ ਹੈ ਪਰ ਗੇਂਦਬਾਜ਼ੀ ਕਮਾਲ ਦੀ ਹੈ।''

Andrew SymondsAndrew Symonds

ਸਾਬਕਾ ਆਸਟਰੇਲੀਆਈ ਹਰਫਨਮੌਲਾ ਐਂਡ੍ਰਿਊ ਸਾਈਮੰਡਸ ਨੇ ਵੀ ਕੈਰੇਬੀਆਈ ਟੀਮ ਨੂੰ ਮਜ਼ਬੂਤ ਦਾਅਵੇਦਾਰ ਕਰਾਰ ਦਿੰਦੇ ਹੋਏ ਕਿਹਾ ਕਿ ਇੰਗਲੈਂਡ ਦੇ ਮੈਦਾਨ 'ਯੂਨੀਵਰਸਲ ਬੌਸ' ਕ੍ਰਿਸ ਗੇਲ ਜਿਹੇ ਵੱਡੇ ਸ਼ਾਟ ਖੇਡਣ ਵਾਲੇ ਬੱਲੇਬਾਜ਼ਾਂ ਦੇ ਲਈ ਢੁਕਵੇਂ ਹਨ। ਉਨ੍ਹਾਂ ਕਿਹਾ, ''ਵੈਸਟਇੰਡੀਜ਼, ਮੈਨੂੰ ਲਗਦਾ ਹੈ ਕਿ ਉਨ੍ਹਾਂ ਦੀ ਟੀਮ ਦਾ ਆਤਮਵਿਸ਼ਵਾਸ ਥੋੜ੍ਹਾ ਵਧਿਆ ਹੋਇਆ ਹੈ। ਹਾਲ ਦੇ ਦਿਨਾਂ 'ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕ੍ਰਿਸ ਗੇਲ ਵੀ ਜਿੱਤ ਦੇ ਨਾਲ ਕਰੀਅਰ ਖਤਮ ਕਰਨਾ ਚਾਹੁਣਗੇ। ਉਨ੍ਹਾਂ ਦੀ ਬੱਲੇਬਾਜ਼ੀ ਇਨ੍ਹਾਂ ਮੈਦਾਨਾਂ ਦੇ ਲਈ ਢੁਕਵੀਂ ਹੈ। ਮੇਰੇ ਲਈ ਉਹ ਛੁਪਿਆ ਰੁਸਤਮ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement