
ਕਿਹਾ - ਪਾਕਿਸਤਾਨ ਵਿਚ ਭਾਰਤ ਤੋਂ ਇਲਾਵਾ ਹੋਰ ਟੀਮਾਂ ਨੂੰ ਹਰਾਉਣ ਦੀ ਵੀ ਸਮਰਥਾ ਹੈ
ਕਰਾਚੀ : ਪਾਕਿਸਤਾਨ ਦੇ ਮੁੱਖ ਚੋਣਕਰਤਾ ਇੰਜ਼ਮਾਮ ਉਲ ਹੱਕ ਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਟੀਮ 16 ਜੂਨ ਨੂੰ ਹੋਣ ਵਾਲੇ ਮੈਚ 'ਚ ਵਿਸ਼ਵ ਕੱਪ ਵਿਚ ਭਾਰਤ ਵਿਰੁਧ ਛੇ ਹਾਰਾਂ ਦਾ ਸਿਲਸਿਲਾ ਤੋੜਨ 'ਚ ਸਫ਼ਲ ਰਹੇਗੀ। ਪਾਕਿਸਤਾਨ ਹੁਣ ਤਕ ਵਿਸ਼ਵ ਕੱਪ ਵਿਚ ਕਦੇ ਵੀ ਭਾਰਤ ਤੋਂ ਨਹੀਂ ਜਿੱਤ ਸਕਿਆ ਪਰ ਸਾਬਕਾ ਟੈਸਟ ਕਪਤਾਨ ਦਾ ਕਹਿਣਾ ਹੈ ਕਿ ਇਸ ਵਾਰ ਜਦ ਇਹ ਦੋਹਾਂ ਟੀਮਾਂ ਮੈਨਚੇਸਟਰ 'ਚ ਸਾਹਮਣੇ ਹੋਣਗੇ ਤਾਂ ਉਨ੍ਹਾਂ ਦੀ ਟੀਮ ਦਰਜ ਕਰਨ 'ਚ ਸਫ਼ਲ ਰਹੇਗੀ।
Pak team
ਇੰਜਮਾਮ ਨੇ ਕਿਹਾ, ''ਲੋਕ ਭਾਰਤ ਪਕਿ ਮੈਚ ਨੂੰ ਕਾਫੀ ਗੰਭੀਰਤਾ ਨਾਲ ਲੈਂਦੇ ਹਨ ਤੇ ਕੁਝ ਤਾਂ ਇਥੇ ਤਕ ਕਹਿ ਦਿੰਦੇ ਹਨ ਕਿ ਜੇਕਰ ਅਸੀਂ ਭਾਰਤ ਵਿਰੁਧ ਕੇਵਲ ਵਿਸ਼ਵ ਕੱਪ ਵਿਚ ਜਿੱਤ ਦਰਜ ਕਰ ਲੈਂਦੇ ਹਾਂ ਤਾਂ ਸਾਨੂੰ ਖੁਸ਼ੀ ਹੋਵੇਗੀ। ਉਨ੍ਹਾਂ ਪਾਕਿਸਤਾਨ ਕ੍ਰਿਕੇਟ ਦੀ ਇਕ ਵੈਬਸਾਈਟ ਨੂੰ ਕਿਹਾ ਹੈ ਕਿ ਮੈਨੂੰ ਭਰੋਸਾ ਹੈ ਕਿ ਅਸੀਂ ਭਾਰਤ ਵਿਰੁਧ ਵਿਸ਼ਵ ਕੱਪ ਮੈਚਾਂ ਵਿਚ ਹਾਰ ਦਾ ਸਿਲਸਿਲਾ ਤੋੜਣ ਵਿਚ ਸਫ਼ਲ ਰਹਾਂਗੇ।''
Inzamam-ul-Haq
ਇੰਜ਼ਮਾਮ ਨੇ ਕਿਹਾ ਕਿ ਵਿਸ਼ਵ ਕੱਪ ਦਾ ਮਤਲਬ ਕੇਵਲ ਭਾਰਤ ਵਿਰੁਧ ਹੋਣ ਵਾਲੇ ਮੈਚ ਨਹੀਂ ਹਨ ਅਤੇ ਪਾਕਿਸਤਾਨ ਵਿਚ ਹੋਰ ਟੀਮਾਂ ਨੂੰ ਹਰਾਉਣ ਦੀ ਵੀ ਸਮਰਥਾ ਹੈ। ਪਾਕਿਸਤਾਨ ਇਕ ਦਿਨਾਂ ਵਿਚ ਲਗਾਤਾਰ ਦਸ ਵਾਰ ਹਾਰ ਕੇ ਵਿਸ਼ਵ ਕੱਪ ਵਿਚ ਕਦਮ ਰਖੇਗਾ। ਉਸ ਨੂੰ ਅਭਿਆਸ ਮੈਚ ਵਿਚ ਅਫ਼ਗਾਨਿਸਤਾਨ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ।