ਅੰਬਾਤੀ ਰਾਇਡੂ ਨੇ ਕੀਤਾ ਸੰਨਿਆਸ ਦਾ ਐਲਾਨ, ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ
Published : May 28, 2023, 6:52 pm IST
Updated : May 28, 2023, 6:52 pm IST
SHARE ARTICLE
Ambati Rayudu
Ambati Rayudu

ਅੰਬਾਤੀ ਰਾਇਡੂ ਨੇ ਸਾਲ 2010 ਵਿਚ ਖੇਡੇ ਗਏ ਆਈਪੀਐਲ ਸੀਜ਼ਨ ਵਿਚ ਆਪਣਾ ਡੈਬਿਊ ਕੀਤਾ ਸੀ

 

ਮੁੰਬਈ - IPL ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ (CSK) ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਚੇਨਈ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। CSK ਟੀਮ ਦੇ ਖਿਡਾਰੀ ਅੰਬਾਤੀ ਰਾਇਡੂ ਨੇ ਇਸ ਮੈਚ ਤੋਂ ਬਾਅਦ IPL ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 

ਅੰਬਾਤੀ ਰਾਇਡੂ ਨੇ ਫਾਈਨਲ ਮੈਚ ਤੋਂ ਬਾਅਦ ਸੰਨਿਆਸ ਲੈਣ ਦੇ ਆਪਣੇ ਫ਼ੈਸਲੇ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦਿੱਤੀ। ਅੰਬਾਤੀ ਨੇ ਆਪਣੇ ਟਵੀਟ 'ਚ ਲਿਖਿਆ ਕਿ ਚੇਨਈ ਅਤੇ ਗੁਜਰਾਤ 2 ਚੰਗੀਆਂ ਟੀਮਾਂ ਹਨ। 204 ਮੈਚ 14 ਸੀਜ਼ਨ, 11 ਪਲੇਆਫ, 8 ਫਾਈਨਲ, 5 ਟਰਾਫੀਆਂ। ਉਮੀਦ ਹੈ ਕਿ ਅੱਜ ਰਾਤ 6ਵੀਂ ਟਰਾਫੀ। ਇਹ ਕਾਫ਼ੀ ਲੰਬਾ ਸਫ਼ਰ ਰਿਹਾ ਹੈ। ਮੈਂ ਫ਼ੈਸਲਾ ਕੀਤਾ ਹੈ ਕਿ ਆਈਪੀਐਲ ਵਿਚ ਅੱਜ ਰਾਤ ਦਾ ਫਾਈਨਲ ਮੇਰਾ ਆਖ਼ਰੀ ਮੈਚ ਹੋਵੇਗਾ। ਮੈਨੂੰ ਇਸ ਮਹਾਨ ਟੂਰਨਾਮੈਂਟ ਵਿਚ ਖੇਡਣ ਦਾ ਬਹੁਤ ਮਜ਼ਾ ਆਇਆ। ਤੁਹਾਡਾ ਸਾਰਿਆਂ ਦਾ ਧੰਨਵਾਦ। ਕੋਈ ਯੂ-ਟਰਨ ਨਹੀਂ। 

file photo

 

ਦੱਸ ਦਈਏ ਕਿ ਅੰਬਾਤੀ ਰਾਇਡੂ ਨੇ ਸਾਲ 2010 ਵਿਚ ਖੇਡੇ ਗਏ ਆਈਪੀਐਲ ਸੀਜ਼ਨ ਵਿਚ ਆਪਣਾ ਡੈਬਿਊ ਕੀਤਾ ਸੀ। ਆਈਪੀਐਲ ਵਿਚ ਚੇਨਈ ਸੁਪਰ ਕਿੰਗਜ਼ ਤੋਂ ਇਲਾਵਾ ਰਾਇਡੂ ਵੀ ਮੁੰਬਈ ਇੰਡੀਅਨਜ਼ ਟੀਮ ਦਾ ਅਹਿਮ ਹਿੱਸਾ ਰਹੇ ਹਨ। 2018 ਦੇ ਸੀਜ਼ਨ ਵਿੱਚ, ਅੰਬਾਤੀ ਰਾਇਡੂ ਪਹਿਲੀ ਵਾਰ ਚੇਨਈ ਟੀਮ ਦਾ ਹਿੱਸਾ ਬਣੇ। ਰਾਇਡੂ ਨੇ ਹੁਣ ਤੱਕ 203 ਆਈਪੀਐਲ ਮੈਚਾਂ ਵਿਚ 28.29 ਦੀ ਔਸਤ ਨਾਲ ਕੁੱਲ 4329 ਦੌੜਾਂ ਬਣਾਈਆਂ ਹਨ।

ਦੱਸ ਦਈਏ ਕਿ ਅੰਬਾਤੀ ਰਾਇਡੂ ਨੇ ਪਿਛਲੇ ਸੀਜ਼ਨ ਵਿਚ ਵੀ ਅਚਾਨਕ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਪਰ ਬਾਅਦ ਵਿਚ ਉਸਨੇ ਇਸ ਨੂੰ ਵਾਪਸ ਲੈ ਲਿਆ। ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ਦੇ ਇਸ ਸੀਜ਼ਨ ਵਿਚ ਅੰਬਾਤੀ ਰਾਇਡੂ ਨੂੰ ਇੱਕ ਪ੍ਰਭਾਵੀ ਖਿਡਾਰੀ ਦੇ ਰੂਪ ਵਿਚ ਟੀਮ ਵਿਚ ਸ਼ਾਮਲ ਕੀਤਾ। ਰਾਇਡੂ ਇਸ ਸੀਜ਼ਨ 'ਚ 11 ਪਾਰੀਆਂ 'ਚ 15.44 ਦੀ ਔਸਤ ਨਾਲ ਸਿਰਫ਼ 139 ਦੌੜਾਂ ਹੀ ਬਣਾ ਸਕੇ ਹਨ। ਰਾਇਡੂ ਦਾ ਇਸ ਸੀਜ਼ਨ ਵਿਚ ਸਭ ਤੋਂ ਵੱਧ ਸਕੋਰ 27 ਦੌੜਾਂ ਰਿਹਾ ਹੈ।  

 


 
 

SHARE ARTICLE

ਏਜੰਸੀ

Advertisement

ਬਜਟ 'ਚ ਪੰਜਾਬ ਨੂੰ ਕੀ ਮਿਲਿਆ ? ਬਿਹਾਰ ਨੂੰ ਖੁੱਲ੍ਹੇ ਗੱਫੇ, ਕਿਸਾਨ ਵੀ ਨਾ-ਖੁਸ਼, Income Tax ਦੀ ਨਵੀਂ ਪ੍ਰਣਾਲੀ ਦਾ..

24 Jul 2024 9:52 AM

ਵਿਦੇਸ਼ ਜਾਣ ਦੀ ਬਜਾਏ ਆਹ ਨੌਜਵਾਨ ਦੇਖੋ ਕਿਵੇਂ ਸੜਕ 'ਤੇ ਵੇਚ ਰਿਹਾ ਚਾਟੀ ਦੀ ਲੱਸੀ, ਕਰ ਰਿਹਾ ਚੰਗੀ ਕਮਾਈ

24 Jul 2024 9:47 AM

ਕਬਾੜ ਦਾ ਕੰਮ ਕਰਦੇ ਮਾਪੇ, ਧੀ ਨੇ ਵਿਸ਼ਵ ਪੱਧਰ ’ਤੇ ਚਮਕਾਇਆ ਭਾਰਤ ਦਾ ਨਾਮ ਚੰਡੀਗੜ੍ਹ ਦੀ ‘ਕੋਮਲ ਨਾਗਰਾ’ ਨੇ ਕੌਮਾਂਤਰੀ

24 Jul 2024 9:45 AM

? LIVE | ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ | 24-07-2024

24 Jul 2024 9:40 AM

ਆਹ ਕਿਸਾਨ ਨੇ ਖੇਤ 'ਚ ਹੀ ਬਣਾ ਲਿਆ ਮਿੰਨੀ ਜੰਗਲ 92 ਤਰ੍ਹਾਂ ਦੇ ਲਾਏ ਫਲਦਾਰ ਤੇ ਹੋਰ ਬੂਟੇ ਬਾਕੀ ਇਲਾਕੇ ਨਾਲੋਂ ਇੱਥੇ...

24 Jul 2024 9:33 AM
Advertisement