PBKS vs RCB, IPL 2025 Qualifier 1: ਪੰਜਾਬ ਬਨਾਮ ਬੰਗਲੌਰ ਮੈਚ 'ਤੇ ਛਾਇਆ ਮੀਂਹ ਦਾ ਖ਼ਤਰਾ, ਜਾਣੋ ਪਲੇਆਫ਼ ਮੈਚਾਂ ਦੇ ਨਿਯਮ
Published : May 28, 2025, 1:39 pm IST
Updated : May 28, 2025, 1:39 pm IST
SHARE ARTICLE
PBKS vs RCB, IPL 2025 Qualifier 1: ਪੰਜਾਬ ਬਨਾਮ ਬੰਗਲੌਰ ਮੈਚ 'ਤੇ ਛਾਇਆ ਮੀਂਹ ਦਾ ਖ਼ਤਰਾ, ਜਾਣੋ ਪਲੇਆਫ਼ ਮੈਚਾਂ ਦੇ ਨਿਯਮ
PBKS vs RCB, IPL 2025 Qualifier 1: ਪੰਜਾਬ ਬਨਾਮ ਬੰਗਲੌਰ ਮੈਚ 'ਤੇ ਛਾਇਆ ਮੀਂਹ ਦਾ ਖ਼ਤਰਾ, ਜਾਣੋ ਪਲੇਆਫ਼ ਮੈਚਾਂ ਦੇ ਨਿਯਮ

ਜੇਕਰ ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ ਮੈਚ ਰੱਦ ਹੋ ਜਾਂਦਾ ਹੈ ਤਾਂ ਪੰਜਾਬ ਨੂੰ ਫ਼ਾਈਨਲ ਲਈ ਟਿਕਟ ਮਿਲ ਜਾਵੇਗੀ।

PBKS vs RCB, IPL 2025 Qualifier 1 Weather Update Forecast News in Punjabi: ਮੋਹਾਲੀ ਵਿੱਚ ਭਲਕੇ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਦਿਨ ਪਹਿਲਾ ਕੁਆਲੀਫਾਇਰ ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਮੁੱਲਾਂਪੁਰ ਕ੍ਰਿਕਟ ਸਟੇਡੀਅਮ (ਨਵਾਂ ਪੀਸੀਏ ਸਟੇਡੀਅਮ) ਵਿਖੇ ਖੇਡਿਆ ਜਾਣਾ ਹੈ।

ਜਿੱਤਣ ਵਾਲੀ ਟੀਮ ਫ਼ਾਈਨਲ ਵਿੱਚ ਪ੍ਰਵੇਸ਼ ਕਰੇਗੀ ਜਦੋਂ ਕਿ ਹਾਰਨ ਵਾਲੀ ਟੀਮ ਨੂੰ ਇੱਕ ਹੋਰ ਮੌਕਾ ਮਿਲੇਗਾ ਅਤੇ ਉਹ ਐਲੀਮੀਨੇਟਰ ਦੇ ਜੇਤੂ ਨਾਲ ਭਿੜੇਗੀ।
ਪਰ ਜੇ ਮੀਂਹ ਕਾਰਨ ਖੇਡ ਖ਼ਰਾਬ ਹੋ ਜਾਵੇ, ਤਾਂ ਕਿਹੜੀ ਟੀਮ ਫ਼ਾਈਨਲ ਵਿੱਚ ਪ੍ਰਵੇਸ਼ ਕਰੇਗੀ ਅਤੇ ਕਿਹੜੀ ਟੀਮ ਕੁਆਲੀਫਾਇਰ 2 ਵਿੱਚ ਜਾਵੇਗੀ? ਕੀ ਇੱਥੇ ਕੋਈ ਰਿਜ਼ਰਵ ਡੇ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਤੁਹਾਨੂੰ ਦੇਵਾਂਗੇ।

ਪਹਿਲਾਂ ਕੁਆਲੀਫ਼ਾਇਰ 1 ਅਤੇ ਐਲੀਮੀਨੇਟਰ ਮੈਚ ਹੈਦਰਾਬਾਦ ਵਿੱਚ ਖੇਡੇ ਜਾਣੇ ਸਨ ਪਰ ਆਈਪੀਐਲ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਕਿ ਹੁਣ ਇਹ ਦੋਵੇਂ ਮੈਚ ਮੁੱਲਾਂਪੁਰ ਵਿੱਚ ਤਬਦੀਲ ਕਰ ਦਿੱਤੇ ਗਏ ਹਨ। ਪਲੇਆਫ਼ ਮੈਚ ਵੀਰਵਾਰ ਤੋਂ ਸ਼ੁਰੂ ਹੋ ਰਹੇ ਹਨ।

ਕੁਆਲੀਫ਼ਾਇਰ 1 ਅੰਕ ਸੂਚੀ ਵਿੱਚ ਸਿਖ਼ਰ 'ਤੇ ਮੌਜੂਦ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਖੇਡਿਆ ਜਾਵੇਗਾ। ਆਰਸੀਬੀ ਨੇ ਲਖਨਊ ਨੂੰ ਹਰਾ ਕੇ ਟੇਬਲ ਵਿੱਚ ਦੂਜਾ ਸਥਾਨ ਹਾਸਲ ਕੀਤਾ। ਜੇਕਰ ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ ਮੈਚ ਰੱਦ ਹੋ ਜਾਂਦਾ ਹੈ ਤਾਂ ਪੰਜਾਬ ਨੂੰ ਫ਼ਾਈਨਲ ਲਈ ਟਿਕਟ ਮਿਲ ਜਾਵੇਗੀ। ਜਦੋਂ ਕਿ ਆਰਸੀਬੀ ਨੂੰ ਫ਼ਾਈਨਲ ਵਿੱਚ ਪਹੁੰਚਣ ਲਈ ਕੁਆਲੀਫ਼ਾਇਰ 2 ਖੇਡਣਾ ਪਵੇਗਾ। ਨਿਯਮਾਂ ਅਨੁਸਾਰ, ਅੰਕ ਸੂਚੀ ਵਿੱਚ ਸਿਖ਼ਰਲੀ ਟੀਮ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਕੀ ਪਲੇਆਫ਼ ਮੈਚਾਂ ਵਿੱਚ ਰਿਜ਼ਰਵ ਦਿਨ ਹੁੰਦੇ ਹਨ?

ਨਹੀਂ, ਪਲੇਆਫ਼ ਮੈਚਾਂ ਦੇ ਰਿਜ਼ਰਵ ਡੇਅ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਿਛਲੇ ਸੀਜ਼ਨ ਵਿੱਚ ਆਈਪੀਐਲ ਫ਼ਾਈਨਲ ਲਈ ਰਿਜ਼ਰਵ ਡੇਅ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਬੀਸੀਸੀਆਈ ਨੇ ਇੱਕ ਨਵਾਂ ਨਿਯਮ ਬਣਾਇਆ ਹੈ, ਜਿਸ ਨਾਲ ਮੈਚ ਰੱਦ ਹੋਣ ਦੀ ਸੰਭਾਵਨਾ ਬਹੁਤ ਹੱਦ ਤੱਕ ਘੱਟ ਜਾਂਦੀ ਹੈ।

BCCI New Rules: ਜਾਣੋ ਨਵੇਂ ਨਿਯਮ

ਬੀਸੀਸੀਆਈ ਨੇ ਆਈਪੀਐਲ 2025 ਮੈਚਾਂ ਦੇ ਵਾਧੂ ਸਮੇਂ ਵਿੱਚ 120 ਮਿੰਟ ਜੋੜੇ ਹਨ, ਜਿਸ ਅਨੁਸਾਰ ਪੂਰਾ 20 ਓਵਰਾਂ ਦਾ ਮੈਚ ਰਾਤ 9:30 ਵਜੇ ਤੱਕ ਸ਼ੁਰੂ ਹੋ ਸਕਦਾ ਹੈ।

PBKS vs RCB, IPL 2025 Qualifier 1 Weather Update Forecast: ਮੋਹਾਲੀ ਵਿੱਚ ਮੀਂਹ ਪੈਣ ਦੀ ਸੰਭਾਵਨਾ

ਮੋਹਾਲੀ ਦੇ ਮੌਸਮ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਤਾਪਮਾਨ 36 ਡਿਗਰੀ ਸੈਲਸੀਅਸ ਰਹੇਗਾ। ਬੱਦਲਵਾਈ ਰਹੇਗੀ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਪਰ ਸ਼ੁੱਕਰਵਾਰ ਨੂੰ ਇੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਦਿਨ ਇੱਥੇ ਐਲੀਮੀਨੇਟਰ ਮੈਚ ਖੇਡਿਆ ਜਾਵੇਗਾ।

ਇਸ ਵਿੱਚ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਜ਼ ਆਹਮੋ-ਸਾਹਮਣੇ ਹੋਣਗੇ ਅਤੇ ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ। ਅੰਕ ਸੂਚੀ ਵਿੱਚ ਗੁਜਰਾਤ ਤੀਜੇ ਸਥਾਨ 'ਤੇ ਹੈ ਅਤੇ ਮੁੰਬਈ ਚੌਥੇ ਸਥਾਨ 'ਤੇ ਹੈ।

(For more news apart from PBKS vs RCB, IPL 2025 Qualifier 1 Weather Update Forecast News in Punjabi, stay tuned to Rozana Spokesman)

Tags: pbks vs rcb, pbks vs rcb ipl 2025 qualifier 1, ipl 2025 qualifier 1, ipl 2025 qualifier 1 weather update, ipl 2025 qualifier 1 weather forecast, pbks vs rcb weather update, pbks vs rcb weather forecast, mullanpur stadium weather update, mullanpur stadium weather forecast, mullanpur stadium weather update tomorrow, mullanpur stadium weather update today, ipl 2025 qualifier 1 weather forecast today, pbks vs rcb weather update today, pbks vs rcb weather forecast today, ipl 2025 qualifier 1 weather forecast tomorrow, pbks vs rcb weather update tomorrow, pbks vs rcb weather forecast tomorrow, punjab kings, punjab kings latest news, royal challengers bangalore, shreyas iyer, shreyas iyer news, shreyas iyer latest news, qualifier 1 ipl 2025, ipl schedule, maharaja yadavindra singh international cricket stadium, ipl final tickets, ipl ticket booking, ipl match schedule, ipl point table, ipl playoffs, playoffs ipl 2025, ipl schedule 2025, upcoming ipl matches, ipl point table 2025, ipl match table, ipl final 2025 date, ipl time table 2025, ipl table point 2025, playoffs ipl, points table of ipl 2025, ipl qualifiers, ipl points, eliminator ipl 2025, ipl fixtures, point table ipl, 2025 ipl, next ipl match 2025, ipl point, ipl 2025 final date, ipl ka point table, qualifier 1 ipl 2025 date, ipl playoffs schedule, ipl 2025 date, play off team ipl 2025, ipl points table qualified teams, playoff schedule, ipl qualifier match, playoffs, ipl matches schedule, ipl 2025 playoffs schedule, ipl rank, ਰਾਇਲ ਚੈਲੇਂਜਰਜ਼ ਬੰਗਲੌਰ, ਮੈਚ ਪੰਜਾਬ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ, ਮੈਚ ਪੰਜਾਬ ਕਿੰਗਜ਼, ਪੰਜਾਬ ਕਿੰਗਜ਼ ਮੈਚ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬ ਅਜਿਹੀ ਭੈੜੀ ਨੂੰਹ ਕਿਸੇ ਨੂੰ ਨਾ ਦੇਵੇ, ਮੁੰਡੇ ਨੇ ਘਰ ਵੇਚ ਕੇ ਪਤਨੀ ਨੂੰ ਭੇਜਿਆ ਸੀ ਵਿਦੇਸ਼

01 Jun 2025 3:18 PM

ਵੱਡੀ ਖ਼ਬਰ: 'India ਨੇ ਲੜਾਕੂ ਜਹਾਜ਼ ਗੁਆਏ', CDS ਨੇ ਕਬੂਲੀ ਗੱਲ, ਬਿਆਨ 'ਤੇ ਸਿਆਸੀ ਬਵਾਲ, LIVE

01 Jun 2025 3:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 28/05/2025

28 May 2025 8:59 PM

Corona ਕਾਰਨ ਹੋਈਆਂ 13 ਮੌਤਾਂ, ਜਾਨਲੇਵਾ ਕੋਰੋਨਾ ਤੋਂ ਕਿਵੇਂ ਹੋਵੇ ਬਚਾਅ ? 0172-4634590 'ਤੇ ਕਾਲ ਕਰਕੇ ਦਿਓ ਰਾਇ

28 May 2025 8:55 PM

Thar Constable Amandeep ਦੀ Arrest 'ਤੇ Afsana Khan ਦੀ Sister Raftaar ਦਾ ਵੱਡਾ ਬਿਆਨ।Exclusive interview

28 May 2025 4:09 PM
Advertisement