
ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 12ਵੇਂ ਮੈਚ ਵਿਚ ਸ਼ਨੀਵਾਰ ਨੂੰ ਪੁਨੇਰੀ ਪਲਟਨ ਨੂੰ 33-23 ਨਾਲ ਹਰਾ ਕੇ ਇਸ ਸੀਜ਼ਨ ਵਿਚ ਅਪਣੀ ਦੂਜੀ ਜਿੱਤ ਦਰਜ ਕੀਤੀ ਹੈ।
ਮੁੰਬਈ: ਪੁਰਬੀ ਚੈਂਪੀਅਨ ਯੂ-ਮੁੰਬਾ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ 12ਵੇਂ ਮੈਚ ਵਿਚ ਸ਼ਨੀਵਾਰ ਨੂੰ ਪੁਨੇਰੀ ਪਲਟਨ ਨੂੰ 33-23 ਨਾਲ ਹਰਾ ਕੇ ਇਸ ਸੀਜ਼ਨ ਵਿਚ ਅਪਣੀ ਦੂਜੀ ਜਿੱਤ ਦਰਜ ਕੀਤੀ ਹੈ। ਯੂ-ਮੁੰਬਾ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਜਿੱਤ ਹੈ। ਇਸ ਜਿੱਤ ਨਾਲ ਯੂ-ਮੁੰਬਾ ਦੀ ਟੀਮ ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਉੱਥੇ ਹੀ ਪੁਨੇਰੀ ਪਲਟਨ ਦੀ ਇਹ ਲਗਾਤਾਰ ਦੂਜੀ ਹਾਰ ਹੈ।
ਯੂ-ਮੁੰਬਾ ਦੀ ਟੀਮ ਇੱਥੇ ਐਨਐਸਸੀਐਈ ਐਸਵੀਪੀ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਦੀ ਪਹਿਲੀ ਪਾਰੀ ਵਿਚ 11-9 ਨਾਲ ਅੱਗੇ ਸੀ। ਟੀਮ ਨੇ ਦੂਜੀ ਪਾਰੀ ਵਿਚ ਵਧੀਆ ਪ੍ਰਦਰਸ਼ਨ ਦਿਖਾਉਂਦੇ ਹੋਏ ਜਿੱਤ ਅਪਣੇ ਨਾਂਅ ਕਰ ਲਈ। ਯੂ-ਮੁੰਬਾ ਲਈ ਅਭਿਸ਼ੇਕ ਸਿੰਘ ਨੇ ਪੰਜ ਅਤੇ ਰੋਹਿਤ ਬਾਲਯਾਨ, ਸੁਰਿੰਦਰ ਸਿੰਘ ਅਤੇ ਸੰਦੀਪ ਨਰਵਾਲ ਨੇ ਚਾਰ ਅੰਕ ਲਏ।
ਜੇਤੂ ਟੀਮ ਨੂੰ ਰੇਡ ਨਾਲ 15, ਟੈਕਲ ਨਾਲ 12, ਆਲ ਆਊਟ ਨਾਲ ਚਾਰ ਅਤੇ ਦੋ ਹੋਰ ਅੰਕ ਮਿਲੇ। ਪੁਨੇਰੀ ਪਲਟਨ ਲਈ ਸੁਰਜੀਤ ਸਿੰਘ ਨੇ ਛੇ ਅਤੇ ਪਵਨ ਕਾਦਿਯਾਨ ਨੇ ਚਾਰ ਅੰਕ ਹਾਸਲ ਕੀਤੇ। ਟੀਮ ਨੂੰ ਰੇਡ ਨਾਲ 12 ਅਤੇ ਟੈਕਲ ਨਾਲ 11 ਅੰਕ ਮਿਲੇ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ