
ਪ੍ਰੋ ਕਬੱਡੀ ਲੀਗ 2019 ਦੇ 11ਵੇਂ ਮੈਚ ਵਿਚ ਤੇਲੁਗੂ ਟਾਇੰਟਸ ਨੂੰ 34-22 ਨਾਲ ਹਰਾ ਦਿੱਤਾ। ਇਹ ਇਸ ਸੀਜ਼ਨ ਵਿਚ ਪਟਨਾ ਦੀ ਪਹਿਲੀ ਜਿੱਤ ਹੈ।
ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ 2019 ਦੇ 11ਵੇਂ ਮੈਚ ਵਿਚ ਤੇਲੁਗੂ ਟਾਇੰਟਸ ਨੂੰ 34-22 ਨਾਲ ਹਰਾ ਦਿੱਤਾ। ਇਹ ਇਸ ਸੀਜ਼ਨ ਵਿਚ ਪਟਨਾ ਦੀ ਪਹਿਲੀ ਜਿੱਤ ਹੈ। ਉੱਥੇ ਹੀ ਤੇਲੁਗੂ ਦੀ ਇਹ ਚੌਥੀ ਹਾਰ ਰਹੀ। ਪਟਨਾ ਦੀ ਜਿੱਤ ਵਿਚ ਡਿਫੇਂਡਰ ਜੈਦੀਪ ਦਾ ਅਹਿਮ ਯੋਗਦਾਨ ਰਿਹਾ ਅਤੇ ਪ੍ਰਦੀਪ ਨਰਵਾਲ ਨੇ ਵੀ 7 ਅੰਕ ਹਾਸਿਲ ਕੀਤੇ।
Patna Pirates vs Telugu Titans
ਪਹਿਲ ਹਾਫ਼ ਤੋਂ ਬਾਅਦ ਪਟਨਾ ਨੇ ਤੇਲੁਗੂ ‘ਤੇ 29 ਨਾਲ ਬੜਤ ਬਣਾ ਲਈ। ਪਟਨਾ ਨੇ ਅਪਣੇ ਕਪਤਾਨ ਪ੍ਰਦੀਪ ਨਰਵਾਲ ਅਤੇ ਮੁੱਖ ਡਿਵੇਂਡਰ ਜੈਦੀਪ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਤੇਲੁਗੂ ਟਾਇੰਟਸ ਦੇ ਉੱਪਰ ਦਬਾਅ ਬਣਾਇਆ। ਇਹਨਾਂ ਦੋਵਾਂ ਕਾਰਨ ਪਹਿਲੇ ਹੀ ਹਾਫ਼ ਵਿਚ ਪਟਨਾ ਨੇ ਤੇਲੁਗੂ ਟਾਇੰਟਸ ਨੂੰ ਦੋ ਵਾਰ ਆਲ ਆਊਟ ਕੀਤਾ। ਟਾਇੰਟਸ ਲਈ ਸਿਧਾਰਥ ਦੇਸਾਈ ਅਤੇ ਵਿਸ਼ਾਲ ਭਾਰਦਵਾਜ ਨੇ ਅਪਣੀ ਟੀਮ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ ਕੀਤੀ ।
Patna Pirates thrash Telugu Titans 22-34
ਦੂਜੇ ਹਾਫ਼ ਦੀ ਸ਼ੁਰੂਆਤ ਤੋਂ ਹੀ ਤੇਲੁਗੂ ਦੀ ਟੀਮ ਨੇ ਪਰਦੀਪ ਨਰਵਾਲ ਅਤੇ ਜੈਦੀਪ ਦੇ ਉੱਪਰ ਨਿਸ਼ਾਨਾ ਬਣਾਇਆ ਅਤੇ ਲਗਾਤਾਰ ਉਹਨਾਂ ਨੂੰ ਆਊਟ ਵੀ ਕੀਤਾ। ਪਹਿਲੇ ਹਾਫ਼ ਵਿਚ ਤੇਲੁਗੂ ਦੀ ਟੀਮ ਇੰਨੀ ਬੁਰੀ ਤਰ੍ਹਾਂ ਨਾਲ ਪਿਛੜ ਗਈ ਸੀ ਕਿ ਉਹਨਾਂ ਲਈ ਜਿੱਤਣ ਦਾ ਰਾਹ ਕਾਫ਼ੀ ਮੁਸ਼ਕਿਲ ਹੋ ਗਿਆ ਸੀ। ਪ੍ਰਦੀਪ ਨਰਵਾਲ ਦੂਜੇ ਹਾਫ਼ ਵਿਚ ਇਕ ਵੀ ਅੰਕ ਨਹੀਂ ਹਾਸਲ ਕਰ ਸਕੇ ਫਿਰ ਵੀ ਉਹਨਾਂ ਦੀ ਟੀਮ ਅਸਾਨੀ ਨਾਲ ਜਿੱਤ ਗਈ, ਤੇਲੁਗੂ ਟਾਇੰਟਸ ਨੂੰ ਇਕ ਵੀ ਅੰਕ ਨਹੀਂ ਮਿਲਿਆ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ