
ਬੰਗਾਲ ਨੇ ਇਸ ਮੈਚ ਵਿਚ 31 ਪੁਆਇੰਟਸ ਨਾਲ ਜਿੱਤ ਦਰਜ ਕੀਤੀ ਜੋ ਕਿ ਪੀਕੇਐਲ ਦੇ ਇਤਿਹਾਸ ਵਿਚ ਬੰਗਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ
ਪ੍ਰੋ ਕਬੱਡੀ ਲੀਗ 2019- ਪ੍ਰੋ ਕਬੱਡੀ ਲੀਗ ਵਿਚ ਮੈਚ ਖੇਡ ਰਹੇ ਮੁਹੰਮਦ ਇਸਮਾਈਲ ਨਬੀਬਕਸ਼ ਦੇ ਸ਼ਾਨਦਾਰ ਸੁਪਰ-10 ਦੇ ਦਮ 'ਤੇ ਬੰਗਾਲ ਵਾਰੀਅਰਜ਼ ਨੇ ਲੀਗ ਦੇ ਸੱਤਵੇਂ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿਚ ਯੂਪੀ ਯੋਧਾ ਨੂੰ 48-17 ਨਾਲ ਹਰਾ ਕੇ ਲੀਗ ਵਿਚ ਆਪਣੀ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ।
Pro Kabaddi League
ਬੰਗਾਲ ਨੇ ਇਸ ਮੈਚ ਵਿਚ 31 ਪੁਆਇੰਟਸ ਨਾਲ ਜਿੱਤ ਦਰਜ ਕੀਤੀ ਜੋ ਕਿ ਪੀਕੇਐਲ ਦੇ ਇਤਿਹਾਸ ਵਿਚ ਬੰਗਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਨਬੀਬਕਸ਼ ਦੇ 10 ਅੰਕਾਂ ਤੋਂ ਇਲਾਵਾ ਮਨਿੰਦਰ ਸਿੰਘ ਨੇ ਨੌ ਅਤੇ ਬਲਦੇਵ ਸਿੰਘ ਨੇ ਸੱਤ ਪੁਆਇੰਟਸ ਹਾਸਲ ਕੀਤੇ। ਬੰਗਾਲ ਦੀ ਟੀਮ ਮੈਚ ਦੀ ਪਹਿਲੀ ਪਾਰੀ ਵਿਚ 17-9 ਤੋਂ ਅੱਗੇ ਸੀ। ਟੀਮ ਨੇ ਦੂਜੀ ਪਾਰੀ ਵਿਚ ਵਧੀਆ ਜੌਹਰ ਦਿਖਾਉਂਦੇ ਹੋਏ 48-17 ਨਾਲ ਮੈਚ ਜਿੱਤ ਲਿਆ।
Pro Kabaddi League 2019- Bengal Warriors beat UP Yodha 48-17
ਗਾਚੀਬਵਾਲੀ ਇੰਡੋਰ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਬੰਗਾਲ ਨੇ ਰੇਡ ਨਾਲ 24, ਟੈਕਲ ਨਾਲ 14, ਆਲਆਊਟ ਨਾਲ 8 ਅਤੇ ਦੋ ਵਾਧੂ ਅੰਕ ਪ੍ਰਾਪਤ ਕੀਤੇ। ਯੂਪੀ ਦੇ ਲਈ ਮੋਨੂੰ ਗੋਇਤ ਨੇ 6 ਅੰਕ ਲਏ। ਟੀਮ ਨੂੰ ਰੇਡ ਨਾਲ 10, ਟੈਕਲ ਨਾਲ 5 ਅਤੇ ਦੋ ਵਾਧੂ ਅੰਕ ਮਿਲੇ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ