
1956 ਵਿਚ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਸਨ 88 ਸਾਲਾ ਨੰਦੂ ਨਾਟੇਕਰ
ਪੁਣੇ: ਦਿੱਗਜ ਬੈਡਮਿੰਟਨ ਖਿਡਾਰੀ ਨੰਦੂ ਨਾਟੇਕਰ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 1956 ਵਿਚ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬੈਡਮਿੰਟਨ ਖਿਡਾਰੀ ਸਨ। ਨੰਦੂ ਨਾਟੇਕਰ 88 ਸਾਲਾਂ ਦੇ ਸਨ। ਆਪਣੇ ਕਰੀਅਰ ਦੌਰਾਨ 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਤਾਬ ਜਿੱਤਣ ਵਾਲੇ ਨਾਟੇਕਰ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ।
Indian badminton legend Nandu Natekar dies at 88
ਹੋਰ ਪੜ੍ਹੋ: ਹਿਮਾਚਲ ਵਿਚ ਭਾਰੀ ਬਾਰਿਸ਼ ਕਾਰਨ ਅਚਾਨਕ ਆਇਆ ਹੜ੍ਹ, ਇੱਕ ਦੀ ਮੌਤ, 10 ਲਾਪਤਾ
ਉਹਨਾਂ ਤੋਂ ਬਾਅਦ ਪਰਿਵਾਰ ਵਿਚ ਪੁੱਤਰ ਗੌਰਵ ਅਤੇ ਦੋ ਬੇਟੀਆਂ ਹਨ। ਗੌਰਵ ਨੇ ਨਿਊਜ਼ ਏਜੰਸੀ ਨੂੰ ਦੱਸਿਆ, “ਉਹਨਾਂ ਦਾ ਘਰ ਵਿਚ ਦੇਹਾਂਤ ਹੋਇਆ ਅਤੇ ਅਸੀਂ ਸਾਰੇ ਉਹਨਾਂ ਨਾਲ ਸੀ। ਉਹ ਪਿਛਲੇ ਤਿੰਨ ਮਹੀਨਿਆਂ ਤੋਂ ਬਿਮਾਰ ਸਨ। ” ਆਪਣੇ ਸਮੇਂ ਦੇ ਸਭ ਤੋਂ ਪ੍ਰਸਿੱਧ ਖਿਡਾਰੀਆਂ ਵਿਚੋਂ ਇਕ ਮੰਨੇ ਜਾਣ ਵਾਲੇ ਨਾਟੇਕਰ ਵਿਸ਼ਵ ਦੇ ਸਾਬਕਾ ਤੀਜੇ ਨੰਬਰ ਦੇ ਖਿਡਾਰੀ ਸਨ।
Indian badminton legend Nandu Natekar dies at 88
ਹੋਰ ਪੜ੍ਹੋ: ਉਲੰਪਿਕ: ਭਾਰਤੀ ਮਹਿਲਾ ਹਾਕੀ ਟੀਮ ਨੂੰ ਮਿਲੀ ਇਕ ਹੋਰ ਹਾਰ, ਤੀਰਅੰਦਾਜ਼ੀ ਵਿਚ ਤਰੁਣਦੀਪ ਦਾ ਸਫ਼ਰ ਖਤਮ
ਪੱਛਮੀ ਮਹਾਰਾਸ਼ਟਰ ਦੇ ਸੰਗਾਲੀ ਵਿਚ ਪੈਦਾ ਹੋਏ ਨਾਟੇਕਰ ਨੂੰ 1961 ਵਿਚ ਵੱਕਾਰੀ ਅਰਜੁਨ ਪੁਰਸਕਾਰ ਦਿੱਤਾ ਗਿਆ। ਨਾਟੇਕਰ ਪਰਿਵਾਰ ਨੇ ਇਕ ਬਿਆਨ ਵਿਚ ਕਿਹਾ, “ਬੜੇ ਦੁੱਖ ਨਾਲ ਅਸੀਂ ਤੁਹਾਨੂੰ ਸੂਚਨਾ ਦਿੰਦੇ ਹਾਂ ਕਿ ਸਾਡੇ ਪਿਤਾ ਨੰਦੂ ਨਾਟੇਕਰ ਦਾ 28 ਜੁਲਾਈ 2021 ਨੂੰ ਦੇਹਾਂਤ ਹੋ ਗਿਆ"। ਪਰਿਵਾਰ ਨੇ ਕਿਹਾ ਕਿ ਕੋਵਿਡ -19 ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ, ਸ਼ੋਕ ਸਭਾ ਦਾ ਆਯੋਜਨ ਨਹੀਂ ਕੀਤਾ ਜਾਵੇਗਾ।
Indian badminton legend Nandu Natekar dies at 88
ਹੋਰ ਪੜ੍ਹੋ: ਟੋਕੀਉ ਉਲੰਪਿਕ: ਪੀਵੀ ਸਿੰਧੂ ਨੇ ਪਾਰ ਕੀਤਾ ਇਕ ਹੋਰ ਪੜਾਅ, ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ ਹਰਾਇਆ
ਨੰਦੂ ਨਾਟੇਕਰ ਨੇ 15 ਸਾਲ ਤੋਂ ਜ਼ਿਆਦਾ ਦੇ ਅਪਣੇ ਕਰੀਅਰ ਦੌਰਾਨ 1954 ਵਿਚ ਵੱਕਾਰੀ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ । 1956 ਵਿਚ ਉਹਨਾਂ ਨੇ ਸਲੈਂਗੋਰ ਇੰਟਰਨੈਸ਼ਨਲ ਟੂਰਨਾਮੈਂਟ ਜਿੱਤਿਆ ਅਤੇ ਉਹ ਅੰਤਰਰਾਸ਼ਟਰੀ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ। ਉਹਨਾਂ ਨੇ 1951 ਤੋਂ 1963 ਤੱਕ ਥਾਮਸ ਕੱਪ ਵਿਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ। ਉਹਨਾਂ ਨੇ ਜਮੈਕਾ ਵਿਚ 1965 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ।