ਉਲੰਪਿਕ: ਭਾਰਤੀ ਮਹਿਲਾ ਹਾਕੀ ਟੀਮ ਨੂੰ ਮਿਲੀ ਇਕ ਹੋਰ ਹਾਰ, ਤੀਰਅੰਦਾਜ਼ੀ ਵਿਚ ਤਰੁਣਦੀਪ ਦਾ ਸਫ਼ਰ ਖਤਮ
Published : Jul 28, 2021, 9:56 am IST
Updated : Jul 28, 2021, 9:56 am IST
SHARE ARTICLE
Tarundeep Rai and Women's Hockey Team Lose
Tarundeep Rai and Women's Hockey Team Lose

ਭਾਰਤੀ ਮਹਿਲਾ ਹਾਕੀ ਟੀਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗ੍ਰੇਟ ਬ੍ਰਿਟੇਨ ਨੇ ਭਾਰਤ ਨੂੰ 4-1 ਨਾਲ ਹਰਾ ਦਿੱਤਾ ਹੈ।

ਟੋਕੀਉ: ਭਾਰਤੀ ਮਹਿਲਾ ਹਾਕੀ ਟੀਮ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗ੍ਰੇਟ ਬ੍ਰਿਟੇਨ ਨੇ ਭਾਰਤ ਨੂੰ 4-1 ਨਾਲ ਹਰਾ ਦਿੱਤਾ ਹੈ। ਬ੍ਰਿਟੇਨ ਦੀ ਟੀਮ ਭਾਰਤੀ ਟੀਮ ’ਤੇ ਪੂਰੇ ਮੈਚ ਦੌਰਾਨ ਹਾਵੀ ਰਹੀ। ਮਹਿਲਾ ਟੀਮ ਨੇ ਟੋਕੀਉ ਉਲੰਪਿਕ ਵਿਚ ਹੁਣ ਤੱਕ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਭਾਰਤੀ ਟੀਮ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਨਾਕਾਮ ਰਹੇ। ਭਾਰਤ ਵੱਲੋ ਇਕ ਗੋਲ ਸ਼ਰਮੀਲਾ ਦੇਵੀ ਨੇ ਕੀਤਾ।

Women's Hockey Team IndiaWomen's Hockey Team India

ਹੋਰ ਪੜ੍ਹੋ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਫਟਿਆ ਬੱਦਲ, 40 ਤੋਂ ਜ਼ਿਆਦਾ ਲਾਪਤਾ ਹੋਣ ਦਾ ਖਦਸ਼ਾ

ਭਾਰਤੀ ਮਹਿਲਾ ਹਾਕੀ ਟੀਮ ਦੀ ਇਹ ਲਗਾਤਾਰ ਤੀਜੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਨੂੰ ਨੀਦਰਲੈਂਡ ਖਿਲਾਫ਼ 1-5 ਅਤੇ ਜਰਮਨੀ ਖਿਲਾਫ਼ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਛੇ ਟੀਮਾਂ ਦੇ ਪੂਲ ਵਿਚ ਭਾਰਤੀ ਟੀਮ ਪੰਜਵੇਂ ਸਥਾਨ ’ਤੇ ਹੈ। ਜੇਕਰ ਭਾਰਤ ਨੇ ਕੁਆਰਟਰ ਫਾਈਨਲ ਵਿਚ ਥਾਂ ਬਣਾਉਣੀ ਹੈ ਤਾਂ ਟੀਮ ਨੂੰ ਅਪਣੇ ਆਖਰੀ ਦੋ ਮੈਚਾਂ ਵਿਚ ਆਇਰਲੈਂਡ ਅਤੇ ਦੱਖਣੀ ਅਫਰੀਕਾ ਖਿਲਾਫ਼ ਜਿੱਤ ਦਰਜ ਕਰਨੀ ਹੋਵੇਗੀ।

Women's Hockey Team IndiaWomen's Hockey Team India

ਹੋਰ ਪੜ੍ਹੋ: ਟੋਕੀਉ ਉਲੰਪਿਕ: ਪੀਵੀ ਸਿੰਧੂ ਨੇ ਪਾਰ ਕੀਤਾ ਇਕ ਹੋਰ ਪੜਾਅ, ਹਾਂਗਕਾਂਗ ਦੀ ਨਗਾਨ ਯੀ ਚਿਓਂਗ ਨੂੰ ਹਰਾਇਆ

ਤੀਰਅੰਦਾਜ਼ੀ ਵਿਚ ਤਰੁਣਦੀਪ ਦਾ ਸਫ਼ਰ ਖਤਮ

ਤੀਰਅੰਦਾਜ਼ੀ ਵਿਚ ਤਰੁਣਦੀਪ ਦਾ ਸਫਰ ਖ਼ਤਮ ਹੋ ਗਿਆ ਹੈ। ਉਹ ਰਾਊਂਡ ਆਫ 32 ਦੇ ਮੁਕਾਬਲੇ ਵਿਚ ਹਾਰ ਗਏ। ਉਹਨਾਂ ਦਾ ਮੈਚ ਇਜ਼ਰਾਈਲ ਦੇ ਇਤੈ ਸ਼ੈਨੀ ਨਾਲ ਸੀ। ਤਰੁਣਦੀਪ ਨੇ ਪਹਿਲੇ ਸੈੱਟ ਵਿਚ ਸਿਰਫ 24 ਅੰਕ ਹਾਸਲ ਕੀਤੇ, ਸ਼ੈਨੀ ਨੇ 28 ਅੰਕਾਂ ਨਾਲ ਰਾਊਂਡ ਜਿੱਤਿਆ। ਦੂਜੇ ਸੈੱਟ ਵਿਚ ਤਰੁਣਦੀਪ ਰਾਏ ਨੇ 10-8-9 ਅੰਕਾਂ ਨਾਲ 27 ਅੰਕ ਹਾਸਲ ਕੀਤੇ ਜਦਕਿ ਸ਼ੈਨੀ 26 ਅੰਕ ਹਾਸਲ ਕਰ ਸਕੇ ਅਤੇ ਸਕੋਰ 2-2 ਨਾਲ ਬਰਾਬਰੀ 'ਤੇ ਰਿਹਾ।

Tarundeep Tarundeep Rai

ਹੋਰ ਪੜ੍ਹੋ: ਕਰਨਾਟਕਾ ਦੇ ਨਵੇਂ ਮੁੱਖ ਮੰਤਰੀ ਦੀ ਤਾਜਪੋਸ਼ੀ ਅੱਜ, ਸਵੇਰੇ 11 ਵਜੇ ਸਹੁੰ ਚੁੱਕਣਗੇ ਬਸਵਰਾਜ ਬੋਮਈ

ਤੀਜਾ ਸੈੱਟ 27-27 ਨਾਲ ਟਾਈ ਰਿਹਾ ਅਤੇਤੇ ਸਕੋਰ 3-3 ਨਾਲ ਬਰਾਬਰੀ 'ਤੇ ਆ ਗਏ। ਇਸ ਤੋਂ ਬਾਅਦ ਤਰੁਣਦੀਪ ਨੇ ਚੌਥੇ ਸੈਟ ਵਿਚ 28 ਅੰਕ ਹਾਸਲ ਕੀਤੇ, ਜਦਕਿ ਸ਼ੈਨੀ ਸਿਰਫ 27 ਅੰਕ ਹੀ ਸਕੋਰ ਕਰ ਸਕੇ। ਇਹ ਸੈੱਟ ਤਰੁਣਦੀਪ ਦੇ ਨਾਮ ਸੀ ਪਰ ਅਗਲਾ ਰਾਊਂਡ ਸ਼ੈਨੀ ਦੇ ਨਾਮ ਰਿਹਾ। ਸ਼ੂਟ-ਆਫ ਵਿਚ ਤਰੁਣਦੀਪ ਨੇ 9 ਸਕੋਰ ਬਣਾਏ ਪਰ ਇਜ਼ਰਾਈਲ ਦੀ ਸ਼ੈਨੀ ਨੇ 10 ਸਕੋਰ ਬਣਾ ਕੇ ਮੈਚ ਅਪਣੇ ਨਾਂਅ ਕਰ ਲਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement