
ਇੰਡੋਨੇਸ਼ੀਆ ਵਿਚ ਜਾਰੀ 18ਵੇਂ ਏਸ਼ੀਅਨ ਗੇਮ ਦਾ 10ਵਾਂ ਦਿਨ ਮੰਗਲਵਾਰ ਨੂੰ ਭਾਰਤ ਲਈ ਕਾਫ਼ੀ ਚੰਗਾ ਰਿਹਾ
ਦਿੱਲੀ, ਇੰਡੋਨੇਸ਼ੀਆ ਵਿਚ ਜਾਰੀ 18ਵੇਂ ਏਸ਼ੀਅਨ ਗੇਮ ਦਾ 10ਵਾਂ ਦਿਨ ਮੰਗਲਵਾਰ ਨੂੰ ਭਾਰਤ ਲਈ ਕਾਫ਼ੀ ਚੰਗਾ ਰਿਹਾ। ਭਾਰਤੀ ਐਥਲੀਟ ਮਨਜੀਤ ਸਿੰਘ ਨੇ ਪੁਰਸ਼ਾਂ ਦੀ 800 ਮੀਟਰ ਦੋੜ ਵਿਚ ਗੋਲਡ ਮੈਡਲ ਜਿਤਿਆ, ਉਥੇ ਹੀ ਜਿਨਸਨ ਜਾਨਸਨ ਨੇ ਸਿਲਵਰ ਮੈਡਲ ਆਪਣੇ ਨਾਮ ਕੀਤਾ। 28 ਸਾਲ ਦੇ ਮਨਜੀਤ ਨੇ 1:46.15 ਸੈਕੰਡ ਦਾ ਸਮਾਂ ਲਿਆ ਅਤੇ ਸੋਨੇ ਦਾ ਤਗਮਾ ਹਾਸਲ ਕੀਤਾ।
Manjit Singh wins gold
ਉਥੇ ਹੀ ਭਾਰਤ ਦੇ ਜਾਨਸਨ 1:46.35 ਦੇ ਸਮੇਂ ਦੇ ਨਾਲ ਦੂੱਜੇ ਸਥਾਨ ਉੱਤੇ ਰਹੇ। ਇਹ ਏਸ਼ੀਅਨ ਗੇਮ ਦਾ ਭਾਰਤ ਦਾ 9ਵਾਂ ਗੋਲਡ ਮੈਡਲ ਹੈ। ਭਾਰਤ ਦੇ ਖਾਤੇ ਵਿਚ ਹੁਣ 9 ਗੋਲਡ, 18 ਸਿਲਵਰ ਅਤੇ 22 ਕਾਂਸੇ ਦੇ ਤਗਮੇ ਸਮੇਤ ਕੁੱਲ 49 ਤਗਮੇ ਹੋ ਗਏ ਹਨ। ਕਤਰ ਦੇ ਅਬਦੁੱਲਾ ਅਬੁ ਬਕਰ ਨੇ ਇਸ ਜੰਗ ਦਾ ਕਾਂਸੇ ਦਾ ਤਗਮਾ ਜਿਤਿਆ। ਜੂਨ ਵਿਚ ਜਾਨਸਨ ਨੇ ਗੁਵਾਹਟੀ ਵਿਚ ਹੋਏ 58ਵੇਂ ਨੈਸ਼ਨਲ ਇੰਟਰ ਸਟੇਟ ਐਥਲੇਟਿਕਸ ਚੈਂਪਿਅਨਸ਼ਿਪ 800 ਮੀਟਰ ਦੀ ਦੋੜ ਵਿਚ ਸ਼੍ਰੀਰਾਮ ਸਿੰਘ ਦਾ 42 ਸਾਲ ਪੁਰਾਣ ਰਿਕਾਰਡ ਤੋੜਿਆ ਸੀ। ਉਨ੍ਹਾਂ ਨੇ 1:47.50 ਦਾ ਸਮਾਂ ਲੈ ਕੇ ਏਸ਼ੀਅਨ ਗੇਮਜ਼ ਲਈ ਕਵਾਲਿਫ਼ਾਈ ਕੀਤਾ ਸੀ।
Manjit Singh wins gold
ਭਾਰਤ ਨੇ ਅੱਜ ਕੁੱਲ 8 ਮੈਡਲ ਜਿੱਤ ਲਏ ਹਨ। ਮਨਜੀਤ ਅਤੇ ਜਾਨਸਨ ਤੋਂ ਇਲਾਵਾ ਭਾਰਤ ਨੂੰ ਤੀਰ ਅੰਦਾਜ਼ੀ ਵਿਚ ਦੋ ਚਾਂਦੀ ਦੇ ਤਗਮੇ ਮਿਲੇ ਹਨ। ਇਸ ਤੋਂ ਇਲਾਵਾ ਪਿੰਕੀ ਬਲਹਾਰਾ ਨੇ ਕੁਰਾਸ਼ ਵਿਚ ਔਰਤਾਂ ਦੀ 52 ਕਿੱਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੀ ਹੀ ਮਾਲਾਪ੍ਰਭਾ ਜਾਧਵ ਨੇ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਸਵੇਰੇ ਪੀਵੀ ਸਿੰਧੂ ਨੇ ਬੈਡਮਿੰਟਨ ਵਿਚ ਸਿਲਵਰ ਮੈਡਲ ਜਿੱਤਕੇ ਇਤਹਾਸ ਰਚ ਦਿੱਤਾ।