
ਅਰਸ਼ਦ ਨਦੀਮ ਨਾਲ ਵਾਇਰਲ ਵੀਡੀਉ ਨੇ ਜਿੱਤਿਆ ਫੈਨਜ਼ ਦਾ ਦਿਲ
ਬੁਡਾਪੇਸਟ: ਉਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਇਕ ਵਾਰ ਫਿਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਰਚਿਆ ਹੈ। ਪੁਰਸ਼ਾਂ ਦੇ ਜੈਵਲਿਨ ਮੁਕਾਬਲੇ ਵਿਚ ਉਨ੍ਹਾਂ ਨੇ 88.17 ਮੀਟਰ ਦੇ ਥਰੋਅ ਨਾਲ ਸਕੋਰ ਬਣਾਇਆ। ਜੈਵਲਿਨ ਥਰੋਅ ਦੇ ਫਾਈਨਲ ਵਿਚ ਭਾਰਤ ਦਾ ਅਜਿਹਾ ਦਬਦਬਾ ਸੀ ਕਿ ਚੋਟੀ ਦੇ ਛੇ ਵਿਚੋਂ ਤਿੰਨ ਖਿਡਾਰੀ ਭਾਰਤ ਦੇ ਸਨ ਅਤੇ ਪਹਿਲੀ ਵਾਰ ਕਿਸੇ ਵਿਸ਼ਵ ਚੈਂਪੀਅਨਸ਼ਿਪ ਵਿਚ ਚੋਟੀ ਦੇ ਅੱਠ ਵਿਚ ਤਿੰਨ ਭਾਰਤੀ ਸਨ।
ਇਹ ਵੀ ਪੜ੍ਹੋ: ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ
ਕਿਸ਼ੋਰ ਜੇਨਾ ਐਤਵਾਰ ਦੇਰ ਫਾਈਨਲ ਵਿਚ 84.77 ਮੀਟਰ ਦੇ ਨਿੱਜੀ ਸਰਬੋਤਮ ਥਰੋਅ ਨਾਲ ਪੰਜਵੇਂ ਸਥਾਨ ’ਤੇ ਰਹੇ। ਜਦਕਿ ਡੀਪੀ ਮਨੂ ਸਰਬੋਤਮ ਥਰੋਅ 84.14 ਮੀਟਰ ਸੀ। 25 ਸਾਲਾ ਚੋਪੜਾ ਨੇ ਪਹਿਲੀ ਕੋਸ਼ਿਸ਼ 'ਚ ਫਾਊਲ ਹੋਣ ਤੋਂ ਬਾਅਦ ਦੂਜੇ 'ਚ ਸੱਭ ਤੋਂ ਵਧੀਆ ਥਰੋਅ ਕੀਤਾ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 87.82 ਮੀਟਰ ਨਾਲ ਚਾਂਦੀ ਅਤੇ ਚੈੱਕ ਗਣਰਾਜ ਦੇ ਜੈਕਬ ਵੈਲੇਸ਼ ਨੇ 86.67 ਮੀਟਰ ਦੇ ਸਰਬੋਤਮ ਥਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।
ਇਹ ਵੀ ਪੜ੍ਹੋ: ਬੇਕਾਬੂ ਟਿੱਪਰ ਨੇ ਰੇਹੜੀ ਵਾਲਿਆਂ ਨੂੰ ਦਰੜਿਆ; 3 ਲੋਕਾਂ ਦੀ ਮੌਤ ਅਤੇ 6 ਜ਼ਖ਼ਮੀ
ਦੱਸ ਦੇਈਏ ਕਿ ਨੀਰਜ ਚੋਪੜਾ ਟੋਕੀਉ ਵਿਚ 2021 ਓਲੰਪਿਕ ਵਿਚ ਐਥਲੈਟਿਕਸ ਵਿਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ। ਹੁਣ ਚੋਪੜਾ ਦੇ ਨਾਂਅ ਖੇਡ ਦੇ ਸਾਰੇ ਖਿਤਾਬ ਹਨ। ਉਨ੍ਹਾਂ ਨੇ ਏਸ਼ੀਅਨ ਖੇਡਾਂ (2018), ਰਾਸ਼ਟਰਮੰਡਲ ਖੇਡਾਂ (2018) ਦੇ ਸੋਨ ਤਗਮੇ ਤੋਂ ਇਲਾਵਾ ਚਾਰ ਡਾਇਮੰਡ ਲੀਗ ਖਿਤਾਬ ਅਤੇ ਡਾਇਮੰਡ ਲੀਗ ਚੈਂਪੀਅਨਜ਼ ਟਰਾਫੀ ਜਿੱਤੀ ਸੀ।
ਇਹ ਵੀ ਪੜ੍ਹੋ: ਵਿਧਾਇਕ ਸੰਦੀਪ ਜਾਖੜ ਦਾ ਰਾਜਾ ਵੜਿੰਗ ’ਤੇ ਤੰਜ਼, “ਲੱਗਦੈ ਅਜੇ ਤਕ ਕਾਂਗਰਸ ਜੋੜੋ ਦਾ ਖਾਕਾ ਨਹੀਂ ਮਿਲਿਆ”
Neeraj Chopra called Arshad Nadeem for this beautiful click. Spread love not hate Between neighbours ????????❤️???????? pic.twitter.com/SyWeddOvne
ਅਰਸ਼ਦ ਨਦੀਮ ਨਾਲ ਵਾਇਰਲ ਵੀਡੀਉ ਨੇ ਜਿੱਤਿਆ ਫੈਨਜ਼ ਦਾ ਦਿਲ
ਇਸ ਦੌਰਾਨ ਨੀਰਜ ਚੋਪੜਾ ਦਾ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਨਾ ਸਿਰਫ ਭਾਰਤ ਸਗੋਂ ਪਾਕਿਸਤਾਨ ਦੇ ਪ੍ਰਸ਼ੰਸਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਉ 'ਚ ਨੀਰਜ ਚੋਪੜਾ ਪਾਕਿਸਤਾਨੀ ਐਥਲੀਟ ਅਰਸ਼ਦ ਨਦੀਮ ਨੂੰ ਈਵੈਂਟ ਖਤਮ ਹੋਣ ਤੋਂ ਬਾਅਦ ਫੋਟੋ ਕਲਿੱਕ ਲਈ ਬੁਲਾਉਂਦੇ ਨਜ਼ਰ ਆ ਰਹੇ ਹਨ। ਵੀਡੀਉ 'ਚ ਦੇਖਿਆ ਜਾ ਰਿਹਾ ਹੈ ਕਿ ਨੀਰਜ ਚੋਪੜਾ ਤਿਰੰਗੇ ਨਾਲ ਚੈੱਕ ਗਣਰਾਜ ਦੇ ਐਥਲੀਟ ਯਾਕੂਬ ਵਾਲੇਸ਼ ਨਾਲ ਫੋਟੋਆਂ ਕਲਿੱਕ ਕਰਦੇ ਨਜ਼ਰ ਆ ਰਹੇ ਹਨ। ਦੋਵੇਂ ਐਥਲੀਟਾਂ ਨੇ ਆਪੋ-ਆਪਣੇ ਮੁਲਕਾਂ ਦੇ ਝੰਡੇ ਫੜੇ ਹੋਏ ਸਨ। ਫਿਰ ਨੀਰਜ ਦੀ ਨਜ਼ਰ ਅਰਸ਼ਦ 'ਤੇ ਗਈ ਅਤੇ ਉਸ ਨੇ ਪਾਕਿਸਤਾਨੀ ਖਿਡਾਰੀ ਨੂੰ ਫੋਟੋ ਕਲਿੱਕ ਕਰਨ ਲਈ ਬੁਲਾਇਆ। ਜਲਦਬਾਜ਼ੀ 'ਚ ਅਰਸ਼ਦ ਇਸ ਦੌਰਾਨ ਪਾਕਿਸਤਾਨੀ ਝੰਡਾ ਨਹੀਂ ਲਿਆ ਸਕੇ ਪਰ ਉਨ੍ਹਾਂ ਨੇ ਨੀਰਜ ਨਾਲ ਫੋਟੋ ਕਲਿੱਕ ਕਰਵਾ ਲਈ।