ਆਜ਼ਾਦੀ ਅੰਦੋਲਨ ਨਾਲ ਜੁੜਿਆ ਲੰਡਨ ਦਾ ਇਤਿਹਾਸਕ ‘ਇੰਡੀਆ ਕਲੱਬ’ ਬੰਦ ਹੋਵੇਗਾ

By : BIKRAM

Published : Aug 22, 2023, 5:32 pm IST
Updated : Aug 22, 2023, 5:34 pm IST
SHARE ARTICLE
India Club
India Club

ਰੇਸਤਰਾਂ ਨੂੰ ਢਾਹੁਣ ਵਿਰੁਧ ਲੜਾਈ ਜਿੱਤਿਆ ਸੀ ਕਲੱਬ, ਇਮਾਰਤ ਦੇ ਮਾਲਕਾਂ ਨੇ ਥਾਂ ਨੂੰ ਲਗਜ਼ਰੀ ਹੋਟਲ ਬਣਾਉਣ ਲਈ ਨੋਟਿਸ ਜਾਰੀ ਕੀਤੇ

ਲੰਡਨ: ਆਜ਼ਾਦੀ ਅੰਦੋਲਨ ਦੌਰਾਨ ਵੀ.ਕੇ. ਕ੍ਰਿਸ਼ਨਾ ਮੇਨਨ ਸਮੇਤ ਕਈ ਹੋਰ ਰਾਸ਼ਟਰਵਾਦੀਆਂ ਲਈ ਮੀਟਿੰਗ ਦੇ ਅੱਡੇ ਵਜੋਂ ਕੰਮ ਕਰਨ ਵਾਲਾ ਲੰਡਨ ਦਾ ਇਤਿਹਾਸਕ ਇੰਡੀਆ ਕਲੱਬ ਖ਼ੁਦ ਨੂੰ ਬੰਦ ਕੀਤੇ ਜਾਣ ਵਿਰੁਧ ਸਾਲਾਂ ਤੋਂ ਚੱਲੀ ਕਾਨੂੰਨੀ ਲੜਾਈ ਹਾਰ ਗਿਆ ਹੈ, ਜਿਸ ’ਤੇ ਅਗਲੇ ਮਹੀਨੇ ਤਾਲਾ ਲੱਗ ਜਾਵੇਗਾ।

ਲੰਡਨ ’ਚ ਸਟ੍ਰੈਂਡ ਸਟ੍ਰੀਟ ਦੇ ਕੇਂਦਰ ’ਚ ਸਥਿਤ ਇੰਡੀਆ ਕਲੱਬ ਦੇ ਮਾਲਕਾਂ ਨੇ ਕੁਝ ਸਾਲ ਪਹਿਲਾਂ ਇਤਿਹਾਸਕ ਬੈਠਕ ਸਥਾਨ ਅਤੇ ਖਾਣ-ਪੀਣ ਵਾਲੇ ਸਥਾਨ ਨੂੰ ਢਾਹੁਣ ਵਿਰੁਧ ਲੜਾਈ ਜਿੱਤੀ ਸੀ, ਪਰ ਹੁਣ ਇਮਾਰਤ ਦੇ ਮਾਲਕਾਂ ਨੇ ਉਨ੍ਹਾਂ ਨੂੰ ਇਸ ਦੀ ਥਾਂ ਇਕ ਲਗਜ਼ਰੀ ਹੋਟਲ ਬਣਾਉਣ ਲਈ ਨੋਟਿਸ ਜਾਰੀ ਕੀਤੇ ਹਨ।

ਪ੍ਰੋਪਰਾਈਟਰ ਯਾਦਗਾਰ ਮਾਰਕਰ ਅਤੇ ਉਨ੍ਹਾਂ ਦੀ ਬੇਟੀ ਫਿਰੋਜ਼ਾ ਨੇ ਕਲੱਬ ਨੂੰ ਜ਼ਿੰਦਾ ਰੱਖਣ ਲਈ ਅਪਣੇ ਸੰਘਰਸ਼ ਦੇ ਹਿੱਸੇ ਵਜੋਂ ‘ਸੇਵ ਇੰਡੀਆ ਕਲੱਬ’ ਮੁਹਿੰਮ ਦੀ ਸ਼ੁਰੂਆਤ ਕੀਤੀ। ਹਾਲਾਂਕਿ ਇਮਾਰਤ ਦੇ ਮਾਲਕਾਂ ਵਲੋਂ ਨੋਟਿਸ ਮਿਲਣ ਤੋਂ ਬਾਅਦ ਉਨ੍ਹਾਂ ਕਲੱਬ ਨੂੰ ਬੰਦ ਕਰਨ ਦਾ ਐਲਾਨ ਕਰ ਦਿਤਾ ਹੈ।
ਯਾਦਗਰ ਅਤੇ ਫਿਰੋਜ਼ਾ ਨੇ ਕਿਹਾ, ‘‘ਭਾਰੀ ਦਿਲ ਨਾਲ ਅਸੀਂ ਇੰਡੀਆ ਕਲੱਬ ਨੂੰ ਬੰਦ ਕਰਨ ਦਾ ਐਲਾਨ ਕਰਦੇ ਹਾਂ। ਇਸ ਨੂੰ 17 ਸਤੰਬਰ ਨੂੰ ਆਖਰੀ ਵਾਰ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ।’’

ਇੰਡੀਆ ਕਲੱਬ ਦੀਆਂ ਜੜ੍ਹਾਂ ਇੰਡੀਆ ਲੀਗ ’ਚ ਹਨ, ਜਿਸ ਨੇ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਲਈ ਬਰਤਾਨੀਆਂ ’ਚ ਮੁਹਿੰਮ ਚਲਾਈ ਸੀ। ਕ੍ਰਿਸ਼ਨਾ ਮੇਨਨ, ਜੋ ਬਾਅਦ ’ਚ ਬਰਤਾਨੀਆ ’ਚ ਭਾਰਤ ਦੇ ਪਹਿਲੇ ਹਾਈ ਕਮਿਸ਼ਨਰ ਬਣੇ, ਕਲੱਬ ਦੇ ਸੰਸਥਾਪਕ ਮੈਂਬਰਾਂ ’ਚੋਂ ਸਨ।

1946 ’ਚ ਇਕ ਭਾਰਤੀ ਰੇਸਤਰਾਂ ਵਜੋਂ ਸਥਾਪਤ, ਇੰਡੀਆ ਕਲੱਬ ਸਟ੍ਰੈਂਡ ਮਾਰਗ ’ਤੇ 26 ਕਮਰਿਆਂ ਵਾਲੇ ਸਟ੍ਰੈਂਡ ਕਾਂਟੀਨੈਂਟਲ ਹੋਟਲ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਹੈ। ਇਹ ਦਹਾਕਿਆਂ ਤੋਂ ਗਾਹਕਾਂ ਨੂੰ ਬਟਰ ਚਿਕਨ ਅਤੇ ਮਸਾਲਾ ਡੋਸਾ ਵਰਗੇ ਭਾਰਤੀ ਪਕਵਾਨਾਂ ਪਰੋਸ ਰਿਹਾ ਹੈ ਅਤੇ ਲੰਡਨ ਦੇ ਏਸ਼ੀਅਨ ਭਾਈਚਾਰੇ ਦੇ ਦਿਲਾਂ ਵਿਚ ਇਕ ਵਿਸ਼ੇਸ਼ ਸਥਾਨ ਰਖਦਾ ਹੈ।

ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅਪਣੇ ਪੱਤਰਕਾਰ ਪਿਤਾ ਚੰਦਰਨ ਥਰੂਰ ਦੇ ਇਤਿਹਾਸਕ ਇੰਡੀਆ ਕਲੱਬ ਨਾਲ ਜੁੜੇ ਹੋਣ ਦੇ ਮੱਦੇਨਜ਼ਰ ਸੋਸ਼ਲ ਮੀਡੀਆ ’ਤੇ ਇਸ ਨੂੰ ਬੰਦ ਕਰਨ ਦੇ ਐਲਾਨ ’ਤੇ ਦੁੱਖ ਪ੍ਰਗਟ ਕੀਤਾ ਹੈ।

ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ, ‘‘ਇਸ ਦੇ ਸੰਸਥਾਪਕਾਂ ’ਚੋਂ ਇਕ ਦੇ ਪੁੱਤਰ ਦੇ ਰੂਪ ’ਚ, ਮੈਂ ਇਕ ਅਜਿਹੇ ਸਥਾਨ ਨੂੰ ਬੰਦ ਕਰਨ ਦੇ ਫੈਸਲੇ ਤੋਂ ਦੁਖੀ ਹਾਂ ਜਿਸ ਨੇ ਲਗਭਗ ਤਿੰਨ ਚੌਥਾਈ ਸਦੀ ਤੋਂ ਬਹੁਤ ਸਾਰੇ ਭਾਰਤੀਆਂ ਦੀ ਸੇਵਾ ਕੀਤੀ।

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement