ਖ਼ਬਰਾਂ |

ਤਾਜ਼ਾ |

ਹਰਮਨਪ੍ਰੀਤ ਮਹਿਲਾ ਵਿਸ਼ਵ ਟੀ 20 ਕੱਪ 'ਚ ਟੀਮ ਇੰਡੀਆ ਦੀ ਕਪਤਾਨ, ਸਮ੍ਰਿਤੀ ਮੰਧਾਨਾ ਹੋਵੇਗੀ ਉਪ ਕਪਤਾਨ
Published : Sep 28, 2018, 4:59 pm IST
Updated : Sep 28, 2018, 4:59 pm IST
SHARE ARTICLE
Harmanpreet Kaur
Harmanpreet Kaur

ਆਈਸੀਸੀ ਮਹਿਲਾ ਵਿਸ਼ਵ ਟੀ 20 'ਚ ਭਾਰਤੀ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਸੰਭਾਲੇਗੀ

ਮੁੰਬਈ : ਆਈਸੀਸੀ ਮਹਿਲਾ ਵਿਸ਼ਵ ਕੱਪ ਟੀ 20 'ਚ ਭਾਰਤੀ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਸੰਭਾਲੇਗੀ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ੁਕਰਵਾਰ ਨੂੰ 15 ਮੈਂਬਰੀ ਟੀਮ ਦੀ ਘੋਸ਼ਣਾ ਕੀਤੀ ਹੈ। ਇਹ ਟੂਰਨਾਮੈਂਟ 9 ਨਵੰਬਰ ਤੋਂ ਵੈਸਟ ਇੰਡੀਜ਼ ਵਿਚ ਖੇਡਿਆ ਜਾਣਾ ਹੈ।ਭਾਰਤੀ ਮਹਿਲਾ ਚੋਣ ਕਮੇਟੀ ਨੇ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਬਣਾਇਆ ਹੈ, ਅਤੇ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਦੀ ਜ਼ਿੰਮੇਵਾਰੀ ਸੰਭਾਲੀ ਹੈ। ਭਾਰਤ ਨੇ ਹਾਲ ਹੀ ਵਿਚ ਹਰਮਨਪ੍ਰੀਤ ਦੀ ਕਪਤਾਨੀ ਵਿਚ ਸ੍ਰੀਲੰਕਾ ਨੂੰ ਟੀ 20 ਮੈਚ ਦੀ ਸੀਰੀਜ਼ ਵਿਚ 4-0 ਨਾਲ ਹਰਾਇਆ ਹੈ।

Harmanpreet and SmritiHarmanpreet and Smriti ਹਰ ਮਹਿਲਾ ਵਿਸ਼ਵ ਟੀ 20 ਟੂਰਨਾਮੈਂਟ ਦਾ ਛੇਵਾਂ ਐਡੀਸ਼ਨ ਹੈ। ਭਾਰਤ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਕਦੇ ਨਹੀਂ ਪਹੁੰਚਿਆ। ਟੂਰਨਾਮੈਂਟ 16 ਦਿਨ ਤਕ (9 ਤੋਂ 24 ਨਵੰਬਰ ਤਕ) ਤਕ ਚਲੇਗਾ। ਇਸ ਲਈ ਭਾਰਤੀ ਟੀਮ ਨੂੰ ਗਰੁੱਪ ਬੀ ਵਿਚ ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਆਇਰਲੈਂਡ ਦੇ ਨਾਲ ਸ਼ਾਮਿਲ ਕੀਤੀ ਗਿਆ ਹੈ। ਭਾਰਤੀ ਟੀਮ ਇਸ ਟੂਰਨਾਮੈਂਟ ਦਾ ਆਗਾਜ਼ ਗੁਯਾਣਾ ਵਿਚ ਨਿਊਜ਼ੀਲੈਂਡ ਦੇ ਖ਼ਿਲਾਫ਼ 9 ਨਵੰਬਰ ਨੂੰ ਖੇਡੇ ਜਾਣ ਵਾਲੇ ਮੈਚ ਵਿਚ ਕਰੇਗੀ।ਇਸ ਤੋਂ ਬਾਅਦ ਉਹਨਾਂ ਦਾ ਅਗਲਾ ਮੈਚ 11 ਨਵੰਬਰ ਨੂੰ ਪਾਕਿਸਤਾਨ, 15 ਨਵੰਬਰ ਨੂੰ ਆਇਰਲੈਂਡ ਅਤੇ 17 ਨਵੰਬਰ ਨੂੰ ਆਸਟ੍ਰੇਲੀਆ ਨਾਲ ਹੋਵੇਗਾ।

Team IndiaTeam India ਟੀਮ ਇੰਡੀਆ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਮਿਤਾਲੀ ਰਾਜ, ਜੇਮਿਮਾਹ ਰੋਡ੍ਰਿਗੇਜ, ਵੇਦਾ ਕ੍ਰਿਸ਼ਣ ਮੂਰਤੀ, ਦੀਪਤੀ ਸ਼ਰਮਾ, ਤਾਨੀਆ ਭਾਟੀਆ (ਵਿਕੇਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਅਨੁਜ਼ਾ ਪਾਟਿਲ, ਏਕਤਾ ਵਿਸ਼ਟ, ਡੀ ਹੇਮਲਤਾ, ਮਾਨਵੀ ਜੋਸ਼ੀ, ਪੂਜਾ ਵਸਤਰਕਾਰ ਅਤੇ ਅਰੁਣਦੇਤਿ ਰੈਡੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement