ਹਰਮਨਪ੍ਰੀਤ ਦਾ ਡੀ ਐਸ ਪੀ ਦਾ ਅਹੁਦਾ ਰਹੇਗਾ ਬਰਕਰਾਰ
Published : Jul 11, 2018, 1:54 pm IST
Updated : Jul 11, 2018, 3:54 pm IST
SHARE ARTICLE
harmanpreet kaur
harmanpreet kaur

ਭਾਰਤੀ ਮਹਿਲਾ ਟੀਮ ਦੀ ਕ੍ਰਿਕੇਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਡੀ ਐਸ ਪੀ ਦਾ ਅਹੁਦਾ ਨਹੀਂ ਖੋਹਿਆ ਜਾਵੇਗਾ।

ਭਾਰਤੀ ਮਹਿਲਾ ਟੀਮ ਦੀ ਕ੍ਰਿਕੇਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਡੀ ਐਸ ਪੀ ਦਾ ਅਹੁਦਾ ਨਹੀਂ ਖੋਹਿਆ ਜਾਵੇਗਾ। ਲਗਾਤਾਰ ਸੁਰਖ਼ੀਆਂ `ਚ ਚਲ ਰਹੇ ਹਰਮਨਪ੍ਰੀਤ ਦੇ ਇਸ ਮਾਮਲੇ `ਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਬੈਚੂਲਰ ਡਿਗਰੀ ਪੂਰੀ ਕਰਨ ਦੇ ਆਦੇਸ਼ ਦੇ ਦਿਤੇ ਹਨ। ਕਿਹਾ ਜਾ ਰਿਹਾ ਹੈ ਕਿ ਜੇਕਰ ਹਰਮਨਪ੍ਰੀਤ ਨੂੰ ਇਸ ਅਹੁਦੇ ਤੇ ਬਰਕਰਾਰ ਰਹਿਣਾ ਹੈ ਤਾ ਉਹਨਾਂ ਨੂੰ ਆਪਣੀ ਬੈਚੂਲਰ ਡਿਗਰੀ ਪੂਰੀ ਕਰਨੀ ਹੀ ਪਵੇਗੀ। 

harmanpreet kaurਤੁਹਾਨੂੰ ਦਸ ਦੇਈਏ ਕਿ ਇਹ ਮਾਮਲਾ ਕਾਫੀ ਸਮੇ ਤੋਂ ਚਰਚਾ ਵਿਚ ਚਲ ਰਿਹਾ ਹੈ , ਕਿਉਕਿ ਭਾਰਤੀ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਕੋਲ ਜਾਅਲੀ ਡਿਗਰੀ ਪਾਏ ਜਾਣ ਉਪਰੰਤ ਉਹਨਾਂ ਨੂੰ ਡੀ ਐਸ ਪੀ ਦੇ ਅਹੁਦੇ ਤੋਂ ਉਤਾਰ ਦਿਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਹਰਮਨਪ੍ਰੀਤ ਨੇ ਆਪਣੀ ਬੈਚੂਲਰ ਦੀ ਡਿਗਰੀ ਮੇਰਠ `ਚ ਪਾਸ ਕੀਤੀ ਸੀ, ਜੋ ਉਹਨਾਂ ਨੇ ਪੰਜਾਬ ਪੁਲਿਸ ਨੂੰ ਜਮ੍ਹਾ ਕਰਵਾਈ ਸੀ, 

familyfamily

ਜਿਸ ਉਪਰੰਤ ਪੰਜਾਬ ਪੁਲਿਸ ਵਲੋਂ ਵੇਰਿਫਿਕੇਸ਼ਨ ਕਰਦਿਆਂ ਉਹਨਾਂ ਦੀ ਇਸ ਡਿਗਰੀ ਨੂੰ ਫਰਜ਼ੀ ਪਾਇਆ ਗਿਆ। ਜਿਸ ਉਪਰੰਤ ਉਹਨਾਂ ਨੂੰ ਇਸ ਅਹੁਦੇ ਤੋਂ ਪੰਜਾਬ ਸਰਕਾਰ ਨੇ ਹਟਾ ਦਿਤਾ। ਤੁਹਾਨੂੰ ਦਸ ਦੇਈਏ ਕਿ ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਟੀਮ ਵਲੋਂ ਖੇਡਦਿਆ ਸਾਲ 2017 ਦੇ ਵਰਲਡ ਕਪ ਦੇ ਦੌਰਾਨ ਆਸਟ੍ਰੇਲੀਆ ਟੀਮ ਦੇ ਵਿਰੁਧ 171 ਦੌੜਾ ਦੀ ਸ਼ਾਨਦਾਰ ਪਾਰੀ ਖੇਡੀ .

harmanpreet kaurharmanpreet kaur

ਜਿਸ ਉਪਰੰਤ ਪੰਜਾਬ ਸਰਕਾਰ ਨੇ ਉਸ ਦੇ ਪ੍ਰਦਰਸ਼ਨ ਸਦਕਾ ਉਸ ਨੂੰ ਡੀਐਸਪੀ ਦਾ ਅਹੁਦਾ ਸੰਭਾਲਿਆ ਗਿਆ ਸੀ। ਪਰ ਉਸ ਤੋਂ ਬਾਅਦ ਉਸ ਨੂੰ ਵਿਵਾਦਾਂ ਨੇ ਘੇਰ ਲਿਆ। ਮਹਿਕਮੇ ਵਲੋਂ ਫਰਜ਼ੀ ਡਿਗਰੀ ਪਾਉਣ ਉਪਰੰਤ ਉਹਨਾਂ ਨੇ ਹਰਮਨ ਨੂੰ ਚਿਠੀ ਲਿਖਦਿਆਂ ਕਿਹਾ ਕਿ ਤੁਹਾਡੀ ਵਿਦਿਅਕ ਯੋਗਤਾ ਸਿਰਫ 12ਵੀ ਤਕ ਹੈ ਤੁਹਾਨੂੰ ਕਾਂਸਟੇਬਲ ਦੀ ਨੌਕਰੀ ਹੀ ਮਿਲੇਗੀ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 12 ਜਮਾਤ ਤਕ ਵਿਦਿਅਕ ਯੋਗਤਾ ਵਾਲਾ ਡੀ ਐਸ ਪੀ ਦੀ ਪੋਸਟ `ਤੇ ਭਰਤੀ ਨਹੀਂ ਹੋ ਸਕਦਾ। ਤੁਹਾਨੂੰ ਦਸ ਦੇਈਏ ਕੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮਹਿਕਮੇ ਨੇ ਹਰਮਨ ਨੂੰ ਡਿਗਰੀ ਪੂਰੀ ਕਰਨ ਦੇ ਹੁਕਮ ਦਿਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement