
ਪਵਨ ਸੇਹਰਾਵਤ ਦੇ ਸੁਪਰ 10 ਦੇ ਦਮ ‘ਤੇ ਬੰਗਲੁਰੂ ਬੁਲਜ਼ ਨੇ ਪ੍ਰੋ ਕਬੱਡੀ ਲੀਗ ਦੇ ਕਰੀਬੀ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਯੂ-ਮੁੰਬਾ ਨੂੰ 35-33 ਨਾਲ ਹਰਾ ਦਿੱਤਾ।
ਨਵੀਂ ਦਿੱਲੀ: ਪਵਨ ਸੇਹਰਾਵਤ ਦੇ ਸੁਪਰ 10 ਦੇ ਦਮ ‘ਤੇ ਬੰਗਲੁਰੂ ਬੁਲਜ਼ ਨੇ ਪ੍ਰੋ ਕਬੱਡੀ ਲੀਗ ਦੇ ਕਰੀਬੀ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਯੂ-ਮੁੰਬਾ ਨੂੰ 35-33 ਨਾਲ ਹਰਾ ਦਿੱਤਾ। ਸੇਹਰਾਵਤ ਦੇ 11 ਅੰਕ ਨਾਲ ਬੰਗਲੁਰੂ ਬੁਲਜ਼ ਦੀ ਟੀਮ ਇਸ ਜਿੱਤ ਦੇ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ ‘ਤੇ ਪਹੁੰਚ ਗਈ ਹੈ। ਬੰਗਲੁਰੂ ਦੇ ਨਾਂਅ 19 ਮੈਚਾਂ ਵਿਚ 58 ਅੰਕ ਦਰਜ ਹਨ ਜਦਕਿ ਯੂ ਮੁੰਬਾ 18 ਮੈਚਾਂ ਵਿਚ 54 ਅੰਕ ਨਾਲ ਪੰਜਵੇਂ ਸਥਾਨ ‘ਤੇ ਹੈ।
U Mumba vs Bengaluru Bulls
ਯੂ-ਮੁੰਬਾ ਲਈ ਅਭਿਸ਼ੇਕ ਸਿੰਘ ਨੇ 10 ਅਤੇ ਅਤੁਲ ਐਮਐਸ ਨੇ 9 ਅੰਕ ਹਾਸਲ ਕੀਤੇ, ਜਿਸ ਨਾਲ ਟੀਮ ਕੋਲ ਵੀ ਮੈਚ ਵਿਚ ਵਾਪਸੀ ਕਰਨ ਦਾ ਮੌਕਾ ਸੀ ਪਰ ਉਹ 2 ਅੰਕ ਨਾਲ ਪਿੱਛੇ ਰਹਿ ਗਈ। ਉੱਥੇ ਹੀ ਇਕ ਹੋਰ ਮੁਕਾਬਲੇ ਵਿਚ ਅੰਕ ਸੂਚੀ ‘ਚ 11ਵੇਂ ਸਥਾਨ ‘ਤੇ ਸਥਿਤ ਤੇਲਗੂ ਟਾਇੰਟਸ ਨੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਜੈਪੁਰ ਪਿੰਕ ਪੈਂਥਰਜ਼ ਨੂੰ 51-31 ਦੇ ਵੱਡੇ ਅੰਤਰ ਨਾਲ ਹਰਾਇਆ।
Jaipur Pink Panthers vs Telugu Titans
ਤੇਲਗੂ ਟਾਇੰਟਸ ਲਈ ਸਿਧਾਰਥ ਦੇਸਾਈ ਨੇ 22 ਅਤੇ ਰਜਨੀਸ਼ ਨੇ 11 ਅੰਕ ਹਾਸਲ ਕਰ ਕੇ ਟੀਮ ਨੂੰ ਵੱਡੀ ਜਿੱਤ ਦਿੱਤੀ। ਜੈਪੁਰ ਪਿੰਕ ਪੈਂਥਰਜ਼ ਲਈ ਦੀਪਕ ਹੁੱਡਾ ਨੇ 12 ਅੰਕ ਹਾਸਲ ਕੀਤੇ ਪਰ ਉਹਨਾਂ ਨੂੰ ਦੂਜੇ ਖਿਡਾਰੀਆਂ ਦਾ ਸਹਿਯੋਗ ਨਹੀਂ ਮਿਲਿਆ। ਤੇਲਗੂ ਟਾਇੰਟਸ ਨੂੰ 5 ਮੈਚਾਂ ਤੋਂ ਬਾਅਦ ਜਿੱਤ ਹਾਸਲ ਹੋਈ ਹੈ, ਜਿਸ ਦੇ ਨਾਂਅ 18 ਮੈਚਾਂ ਵਿਚ 39 ਅੰਕ ਹਨ। ਜੈਪੁਰ ਦੀ ਟੀਮ 20 ਮੈਚਾਂ ਵਿਚ 52 ਅੰਕ ਨਾਲ ਅੰਕ ਸੂਚੀ ਵਿਚ 7ਵੇਂ ਸਥਾਨ ‘ਤੇ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।