
ਜੈਪੁਰ ਪਿੰਕ ਪੈਂਥਰਜ਼ ਅਤੇ ਗੁਜਰਾਤ ਫਾਰਚੂਨ ਜੁਆਇੰਟਸ ਵਿਚ ਸ਼ਨੀਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 100ਵਾਂ ਮੁਕਾਬਲਾ ਖੇਡਿਆ ਗਿਆ।
ਨਵੀਂ ਦਿੱਲੀ: ਜੈਪੁਰ ਪਿੰਕ ਪੈਂਥਰਜ਼ ਅਤੇ ਗੁਜਰਾਤ ਫਾਰਚੂਨ ਜੁਆਇੰਟਸ ਵਿਚ ਸ਼ਨੀਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦਾ 100ਵਾਂ ਮੁਕਾਬਲਾ ਖੇਡਿਆ ਗਿਆ। ਇਹ ਮੁਕਾਬਲਾ 28-28 ਨਾਲ ਬਰਾਬਰੀ ‘ਤੇ ਖਤਮ ਹੋ ਗਿਆ। ਦੋਵੇਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਪਰ ਸਥਾਨਕ ਦਰਸ਼ਕਾਂ ਦੇ ਸਮਰਥਨ ਵਿਚ ਜ਼ਿਆਦਾਤਰ ਸਮੇਂ ਤੱਕ ਅੱਗੇ ਰਹਿਣ ਵਾਲੀ ਜੈਪੁਰ ਪਿੰਕ ਪੈਂਥਰਜ਼ ਦੀ ਟੀਮ ਮੁਕਾਬਲੇ ਨੂੰ ਜਿੱਤ ਵਿਚ ਨਹੀਂ ਬਦਲ ਸਕੀ।
Jaipur Pink Panthers vs Gujarat Fortunegiants
ਮੈਚ ਵਿਚ ਸਭ ਤੋਂ ਜ਼ਿਆਦਾ ਅੰਕ ਜੈਪੁਰ ਪਿੰਕ ਪੈਂਥਰਜ਼ ਦੇ ਵਿਸ਼ਾਲ ਨੇ ਬਣਾਏ। ਉਹਨਾਂ ਦੇ 9 ਅੰਕ ਟੀਮ ਨੂੰ ਜਿੱਤ ਹਾਸਲ ਕਰਵਾਉਣ ਲਈ ਕਾਫ਼ੀ ਸਾਬਿਤ ਨਹੀਂ ਹੋਏ। ਗੁਜਰਾਤ ਦੀ ਟੀਮ ਲਈ ਪ੍ਰਵੇਸ਼ ਬੈਂਸਵਾਲ ਅਤੇ ਸਚਿਨ ਨੇ ਪੰਜ-ਪੰਜ ਅੰਕ ਬਣਾਏ। ਮੈਚ ਦੇ ਪਹਿਲੇ ਰਾਊਂਡ ਵਿਚ ਜੈਪੁਰ ਨੇ ਵਾਧਾ ਬਣਾ ਲਿਆ ਸੀ। ਉਸ ਦੇ ਡਿਫੈਂਸ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਪਰ ਦੂਜੇ ਰਾਊਂਡ ਵਿਚ ਗੁਜਰਾਤ ਨੇ ਪਾਸਾ ਪਲਟ ਦਿੱਤਾ। ਜੈਪੁਰ ਦੀ ਟੀਮ ਲਗਾਤਾਰ ਅੱਠ ਮੈਚਾਂ ਤੋਂ ਜਿੱਤ ਦੀ ਤਲਾਸ਼ ਵਿਚ ਹੈ। ਉਸ ਨੇ ਸ਼ੁਰੂਆਤ ਵਿਚ ਲਗਾਤਾਰ ਮੈਚ ਜਿੱਤੇ ਸਨ ਪਰ ਫਿਰ ਉਸ ਦੀ ਲੈਅ ਗਾਇਬ ਹੋ ਗਈ।
U.P. Yoddha vs Tamil Thalaivas
ਯੂਪੀ ਯੋਧਾ ਨੇ ਤਮਿਲ ਥਲਾਈਵਾਜ਼ ਨੂੰ ਦਿੱਤੀ ਮਾਤ
ਦਿਨ ਦੇ ਦੂਜੇ ਅਤੇ ਸੀਜ਼ਨ ਦੇ 101ਵੇਂ ਮੁਕਾਬਲੇ ਵਿਚ ਰੇਡਰ ਸ਼੍ਰੀਕਾਂਤ ਜਾਧਵ ਅਤੇ ਸੁਰਿੰਦਰ ਗਿੱਲ ਦੇ ਦਮਦਾਰ ਖੇਡ ਦੇ ਦਮ ‘ਤੇ ਯੂਪੀ ਯੋਧਾ ਨੇ ਤਮਿਲ ਥਲਾਈਵਾਜ਼ ਨੂੰ 42-22 ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਟੀਮ ਅੰਕ ਸੂਚੀ ਵਿਚ ਚੌਥੇ ਸਥਾਨ ‘ਤੇ ਪਹੁੰਚ ਗਈ। ਉਸ ਦੇ ਨਾਂਅ 17 ਮੈਚਾਂ ਤੋਂ 53 ਅੰਕ ਹਨ। ਤਮਿਲ ਥਲਾਈਵਾਜ਼ 18 ਮੈਚਾਂ ਵਿਚ 30 ਅੰਕਾਂ ਨਾਲ ਅੰਕ ਸੂਚੀ ਵਿਚ ਸਭ ਤੋਂ ਹੇਠਾਂ 12ਵੇਂ ਸਥਾਨ ‘ਤੇ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।