ਪ੍ਰੋ ਕਬੱਡੀ ਲੀਗ: ਹਰਿਆਣਾ ਨੇ ਪਟਨਾ ਨੂੰ 39-24 ਨਾਲ ਹਰਾਇਆ, ਬੰਗਲੁਰੂ ਬੁਲਜ਼ ਤੇ ਦਿੱਲੀ ਦਾ ਮੈਚ ਡਰਾਅ
Published : Sep 24, 2019, 11:21 am IST
Updated : Sep 24, 2019, 11:21 am IST
SHARE ARTICLE
Patna Pirates vs Haryana Steelers
Patna Pirates vs Haryana Steelers

ਹਰਿਆਣਾ ਸਟੀਲਰਜ਼ ਨੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਮੈਚ ਵਿਚ ਤਿੰਨ ਵਾਰ ਦੀ ਚੈਂਪੀਅਨ ਟੀਮ ਪਟਨਾ ਪਾਇਰੇਟਸ ਨੂੰ 39-34 ਨਾਲ ਹਰਾਇਆ

ਨਵੀਂ ਦਿੱਲੀ: ਵਿਕਾਸ ਕੰਡੋਲਾ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਹਰਿਆਣਾ ਸਟੀਲਰਜ਼ ਨੇ ਸੋਮਵਾਰ ਨੂੰ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਖੇਡੇ ਗਏ ਪ੍ਰੋ ਕਬੱਡੀ ਲੀਗ ਦੇ ਮੈਚ ਵਿਚ ਤਿੰਨ ਵਾਰ ਦੀ ਚੈਂਪੀਅਨ ਟੀਮ ਪਟਨਾ ਪਾਇਰੇਟਸ ਨੂੰ 39-34 ਨਾਲ ਹਰਾਇਆ। ਹਰਿਆਣਾ ਦੀ ਟੀਮ ਇਸ ਜਿੱਤ ਨਾਲ ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ।

Patna Pirates vs Haryana SteelersPatna Pirates vs Haryana Steelers

ਹਰਿਆਣਾ ਦੇ ਨਾਂਅ 17 ਮੈਚਾਂ ਵਿਚੋਂ 59 ਅੰਕ ਹਨ। ਪਟਨਾ ਦੀ ਟੀਮ 18 ਮੈਚਾਂ ਵਿਚ 39 ਅੰਕਾਂ ਨਾਲ 9ਵੇਂ ਸਥਾਨ ‘ਤੇ ਹੈ। ਪਟਨਾ ਪਾਇਰੇਟਸ ਦੇ ਸਟਾਰ ਖਿਡਾਰੀ ਪ੍ਰਦੀਪ ਨਰਵਾਲ ਨੇ 17 ਰੇਡ ਅੰਕ ਬਣਾਏ ਪਰ 7 ਅੰਕ ਤੋਂ ਇਲਾਵਾ ਉਹਨਾਂ ਨੂੰ ਕਿਸੇ ਵੀ ਖਿਡਾਰੀ ਦਾ ਸਹਿਯੋਗ ਨਹੀਂ ਮਿਲਿਆ। ਪਹਿਲੀ ਪਾਰੀ ਦੇ ਸਮੇਂ ਹਰਿਆਣਾ ਦੀ ਟੀਮ 17-15 ਨਾਲ ਅੱਗੇ ਸੀ।

Dabang Delhi K.C. vs Bengaluru BullsDabang Delhi K.C. vs Bengaluru Bulls

ਮੈਚ ਖਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਹਰਿਆਣਾ ਨੇ ਪਟਨਾ ਨੂੰ ਆਲ-ਆਊਟ ਕਰ ਅਪਣਾ ਵਾਧਾ 38-29 ਕਰ ਲਿਆ ਸੀ। ਇਸ ਦੇ ਨਾਲ ਦੀ ਦਿਨ ਦਾ ਦੂਜਾ ਮੈਚ ਦਬੰਗ ਦਿੱਲੀ ਅਤੇ ਬੰਗਲੁਰੂ ਬੁਲਜ਼ ਵਿਚਕਾਰ ਖੇਡਿਆ ਗਿਆ। ਇਹ ਮੈਚ 39-39 ਦੀ ਬਰਾਬਰੀ ‘ਤੇ ਖਤਮ ਹੋਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement